ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੋਟਬੰਦੀ ਤੇ ਆਧਾਰ ਨਾਲ ਡਿਜੀਟਲ ਭੁਗਤਾਨ ਨੂੰ ਮਿਲੀ ਹੱਲਾਸ਼ੇਰੀ

ਨੋਟਬੰਦੀ ਤੇ ਆਧਾਰ ਨਾਲ ਡਿਜੀਟਲ ਭੁਗਤਾਨ ਨੂੰ ਮਿਲੀ ਹੱਲਾਸ਼ੇਰੀ

ਨੋਟਬੰਦੀ ਤੋਂ ਬਾਅਦ ਦੇਸ਼ ਵਿੱਚ ਡਿਜੀਟਲ ਭੁਗਤਾਨ ਨੂੰ ਹੱਲਾਸ਼ੇਰੀ ਮਿਲੀ ਤੇ ਆਧਾਰ ਕਾਰਡ ਨਾਲ ਇਲੈਕਟ੍ਰੌਨਿਕ KYC (ਨੋ ਯੂਅਰ ਕਸਟਮਰ – ਆਪਣੇ ਗਾਹਕ ਨੂੰ ਜਾਣੋ) ਕੀਤੇ ਜਾਣ ਕਾਰਨ ਇਸ ਵਿੱਚ ਕਾਫ਼ੀ ਵਾਧਾ ਹੋਇਆ। ਇਹ ਗੱਲ ਭਾਰਤੀ ਰਿਜ਼ਰਵ ਬੈਂਕ (RBI) ਦੀ ਇੱਕ ਰਿਪੋਰਟ ਵਿੱਚ ਆਖੀ ਗਈ ਹੈ।

 

 

ਭੁਗਤਾਨਕਰਤਾ ਤੇ ਭੁਗਤਾਨ ਪ੍ਰਾਪਤਕਰਤਾ ਵੱਲੋਂ ਡਿਜੀਟਲ ਮੋਡ ਰਾਹੀਂ ਧਨ ਭੇਜਣ ਜਾਂ ਹਾਸਲ ਕੀਤੇ ਜਾਣ ਕਾਰਨ ਹੋਣ ਵਾਲੇ ਧਨ ਦੇ ਟ੍ਰਾਂਸਫ਼ਰ ਨੂੰ ਡਿਜੀਟਲ ਜਾਂ ਇਲੈਕਟ੍ਰੌਨਿਕ ਭੁਗਤਾਨ ਆਖਿਆ ਜਾਂਦਾ ਹੈ।

 

 

RBI ਦੀ ਰਿਪੋਰਟ ‘ਬੈਂਚਮਾਰਕਿੰਗ ਇੰਡੀਆ’ਜ਼ ਪੇਮੈਂਟ ਸਿਸਟਮਜ਼’ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਚਾਰ ਸਾਲਾਂ ਦੌਰਾਨ ਭਾਰਤ ਵਿੱਚ ਪ੍ਰਚੂਨ ਇਲੈਕਟ੍ਰੌਨਿਕ ਭੁਗਤਾਨ ਵਿੱਚ 50 ਫ਼ੀ ਸਦੀ ਤੋਂ ਵੱਧ ਦਾ ਵਾਧਾ ਹੋਇਆ। ਰਿਪੋਰਟ ਮੁਤਾਬਕ ਯੂਨੀਫ਼ਾਈਡ ਪੇਮੈਂਟਸ ਇੰਟਰਫ਼ੇਸ (UPI) ਵਿੱਚ ਜ਼ਬਰਦਸਤ ਵਾਧੇ ਕਾਰਨ ਮੁੱਖ ਤੌਰ ’ਤੇ 2018–19 ਦੌਰਾਨ ਵਾਧਾ ਹੋਇਆ।

 

 

ਕੇਂਦਰੀ ਬੈਂਕ ਭਾਵ RBI ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਸਮਾਰਟਫ਼ੋਨ ਵਿੱਚ ਆਏ ਇਨਕਲਾਬ ਕਾਰਨ ਡਿਜੀਟਲ ਭੁਗਤਾਨ ਦੇ ਵਿਕਲਪਾਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ ਨੋਟਬੰਦੀ ਤੋਂ ਬਾਅਦ ਈ–ਮਨੀ ਵਿੱਚ ਵਿਆਪਕ ਪੱਧਰ ਉੱਤੇ ਤੇਜ਼ੀ ਆਈ ਹੈ। ਈ–ਮਨੀ, ਯੂਪੀਆਈ, ਆਧਾਰ ਪੇਮੈਂਟਸ ਬ੍ਰਿਜ ਸਿਸਟਮ (APBS), ਰੂਪੇ ਤੇ ਭਾਰਤ ਬਿਲ ਪੇਮੈਂਟ ਸਿਸਟਮ (BBPS) ਤੇ ਹੋਰਨਾਂ ਦੀ ਵਰਤੋਂ ਵੱਧ ਹੋਣ ਨਾਲ ਡਿਜੀਟਲ ਭੁਗਤਾਨ ਦੇ ਖੇਤਰ ਵਿੱਚ ਤਬਦੀਲੀ ਆਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Digital Payment increased due to Demonetisation and Aadhar RBI