ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੈਂਗਲੁਰੂ ’ਚ ਬਾਗ਼ੀਆਂ ਨੂੰ ਮਿਲ਼ ਨਹੀਂ ਸਕੇ ਦਿਗਵਿਜੇ ਸਿੰਘ, ਪੁਲਿਸ ਨੇ ਹਿਰਾਸਤ ’ਚ ਲਿਆ

ਬੈਂਗਲੁਰੂ ’ਚ ਬਾਗ਼ੀਆਂ ਨੂੰ ਮਿਲ਼ ਨਹੀਂ ਸਕੇ ਦਿਗਵਿਜੇ ਸਿੰਘ, ਪੁਲਿਸ ਨੇ ਹਿਰਾਸਤ ’ਚ ਲਿਆ

ਮੱਧ ਪ੍ਰਦੇਸ਼ ਦੀ ਸਿਆਸਤ ’ਚ ਬੀਤੇ ਕਈ ਦਿਨਾਂ ਤੋਂ ਉਥਲ–ਪੁਥਲ ਦੌਰਾਨ ਕਾਂਗਰਸੀ ਆਗੂ ਤੇ ਇਸੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਅੱਜ ਬੁੱਧਵਾਰ ਨੂੰ ਸਵੇਰੇ ਬੈਂਗਲੁਰੂ ਦੇ ਹੋਟਲ ’ਚ ਮੌਜੂਦ ਬਾਗ਼ੀ ਵਿਧਾਇਕਾਂ ਨੂੰ ਮਿਲਣ ਲਈ ਪੁੱਜੇ। ਸ੍ਰੀ ਦਿਗਵਿਜੇ ਸਿੰਘ ਨੂੰ ਹੋਟਲ ਦੇ ਅੰਦਰ ਦਾਖ਼ਲ ਹੀ ਨਹੀਂ ਹੋਣ ਦਿੱਤਾ ਗਿਆ; ਜਿਸ ਤੋਂ ਬਾਅਦ ਉਹ ਬਾਹਰ ਧਰਨੇ ’ਤੇ ਬੈਠ ਗਏ ਪਰ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ।

 

 

ਕਾਂਗਰਸੀ ਆਗੂ ਦਿਗਵਿਜੇ ਸਿੰਘ ਬੈਂਗਲੁਰੂ ਦੇ ਰਮਾਡਾ ਹੋਟਲ ਪੁੱਜੇ ਸਨ। ਇਸੇ ਹੋਟਲ ’ਚ ਕਾਂਗਰਸ ਦੇ 21 ਬਾਗ਼ੀ ਵਿਧਾਇਕ ਹਨ। ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਦਿਗਵਿਜੇ ਨੇ ਕਿਹਾ ਕਿ ਵਿਧਾਇਕ ਉਨ੍ਹਾਂ ਨਾਲ ਗੱਲ ਕਰਨੀ ਚਾਹੁੰਦੇ ਹਨ।

 

 

ਦਿਗਵਿਜੇ ਸਿੰਘ ਨੇ ਕਿਹਾ ਕਿ – ਮੈਂ ਮੱਧ ਪ੍ਰਦੇਸ਼ ਤੋਂ ਕਾਂਗਰਸ ਦਾ ਰਾਜ ਸਭਾ ਉਮੀਦਵਾਰ ਹਾਂ। 26 ਮਾਰਚ ਨੂੰ ਵੋਟਿੰਗ ਹੋਣੀ ਹੈ। ਮੇਰੇ ਵਿਧਾਇਕਾਂ ਨੂੰ ਇੱਥੇ ਰੱਖਿਆ ਗਿਆ ਹੈ। ਉਹ ਮੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ ਪਰ ਉਨ੍ਹਾਂ ਦੇ ਮੋਬਾਇਲ ਖੋਹ ਲਏ ਗਏ ਹਨ।

 

 

ਕਾਂਗਰਸ ਦੇ ਰਾਜ ਸਭਾ ਉਮੀਦਵਾਰ ਦਿਗਵਿਜੇ ਸਿੰਘ ਨੇ ਕਿਹਾ ਕਿ ਪੁਲਿਸ ਵਿਧਾਇਕਾਂ ਨਾਲ ਮੁਲਾਕਾਤ ਨਹੀਂ ਕਰਨ ਦੇ ਰਹੀ ਤੇ ਕਹਿ ਰਹੀ ਹੈ ਕਿ ਉਨ੍ਹਾਂ ਦੀ ਸੁਰੱਖਿਆ ਨੂੰ ਖ਼ਤਰਾ ਹੈ। ਹੋਟਲ ਦੇ ਬਾਹਰ ਪਾਰਟੀ ਸਮਰਥਕਾਂ ਨਾਲ ਧਰਨੇ ਉੱਤੇ ਬੈਠੇ ਦਿਗਵਿਜੇ ਸਿੰਘ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਹੈ।

 

 

ਚੇਤੇ ਰਹੇ ਕਿ ਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਨੇ ਕੁਝ ਦਿਨ ਪਹਿਲਾਂ ਕਮਲਨਾਥ ਸਰਕਾਰ ਨੂੰ ਵਿਧਾਨ ਸਭਾ ’ਚ ਫ਼ਲੋਰ–ਟੈਸਟ ਕਰਵਾਉਣ ਲਈ ਕਿਹਾ ਸੀ। ਉਂਝ ਭਾਵੇਂ, ਇਸ ਤੋਂ ਬਾਅਦ ਕੋਰੋਨਾ ਵਾਇਰਸ ਦਾ ਹਵਾਲਾ ਦਿੰਦਿਆਂ ਸਪੀਕਰ ਨੇ ਸਦਨ ਦੀ ਕਾਰਵਾਈ 26 ਮਾਰਚ ਤੱਕ ਲਈ ਮੁਲਤਵੀ ਕਰ ਦਿੱਤੀ ਸੀ।

 

 

ਇਸ ਤੋਂ ਬਾਅਦ ਮੁੜ ਰਾਜਪਾਲ ਨੇ ਫ਼ਲੋਰ–ਟੈਸਟ ਕਰਵਾਉਣ ਦੀ ਹਦਾਇਤ ਜਾਰੀ ਕੀਤੀ, ਤਦ ਕਮਲਨਾਥ ਸਰਕਾਰ ਨੇ ਬਾਗ਼ੀ ਵਿਧਾਇਕਾਂ ਨੂੰ ਛੱਡੇ ਜਾਣ ਤੱਕ ਅਜਿਹਾ ਟੈਸਟ ਦੇਣ ਤੋਂ ਇਨਕਾਰ ਕਰ ਦਿੱਤਾ। ਕਾਂਗਰਸ ਪਾਰਟੀ ਹੁਣ ਬਾਗ਼ੀ ਵਿਧਾਇਕਾਂ ਨਾਲ ਸੰਪਰਕ ਕਾਇਮ ਕਰਨ ਲਈ ਮੰਗਲਵਾਰ ਨੂੰ ਸੁਪਰੀਮ ਕੋਰਟ ਪੁੱਜ ਗਈ ਹੈ।

 

 

ਫ਼ਲੋਰ ਟੈਸਟ ਕਰਵਾਉਣ ਲਈ ਭਾਜਪਾ ਪਹਿਲਾਂ ਹੀ ਸੁਪਰੀਮ ਕੋਰਟ ਚਲੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Digvijay Singh could not meet Dissidents Police takes him into custody