ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿਲਜੀਤ ਦੋਸਾਂਝ ਦੀ ਸੂਰਮਾ ਨੇ ਪਹਿਲੇ ਦਿਨ ਕਮਾਏ 3.25 ਕਰੋੜ

ਦਿਲਜੀਤ ਦੋਸਾਂਝ ਦੀ ਸੂਰਮਾ ਨੇ ਪਹਿਲੇ ਦਿਨ ਕਮਾਏ 3.25 ਕਰੋੜ

ਦਿਲਜੀਤ ਦੋਸਾਂਝ ਅਤੇ ਤਾਪਸੀ ਪੰਨੂੰ ਦੀ ਹਿੰਦੀ ਫਿ਼ਲਮ ‘ਸੂਰਮਾ` ਨੇ ਪਹਿਲੇ ਦਿਨ ਸ਼ੁੱਕਰਵਾਰ ਨੂੰ 3.25 ਕਰੋੜ ਰੁਪਏ ਕਮਾਏ ਹਨ। ਬਾਕਸ-ਆਫਿ਼ਸ ਇੰਡੀਆ ਡਾੱਟ ਕਾੱਮ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਡਾਇਰੈਕਟਰ ਸ਼ਾਦ ਅਲੀ ਦੀ ਇਸ ਫਿ਼ਲਮ ਨੂੰ ਪਹਿਲੇ ਦਿਨ ਓਨਾ ਹੁੰਗਾਰਾ ਨਹੀਂ ਮਿਲ ਸਕਿਆ, ਜਿੰਨਾ ਮਿਲਣਾ ਚਾਹੀਦਾ ਸੀ।


ਪ੍ਰਸਿੱਧ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜਿ਼ੰਦਗੀ `ਤੇ ਆਧਾਰਤ ਇਸ ਫਿ਼ਲਮ ਦੀ ਡਾਢੀ ਚਰਚਾ ਹੋ ਚੁੱਕੀ ਹੈ। ਦਿਲਜੀਤ ਦੋਸਾਂਝ ਨੇ ਸੰਦੀਪ ਸਿੰਘ ਦਾ ਕਿਰਦਾਰ ਨਿਭਾਇਆ ਹੈ। ਇੱਕ ਗੋਲੀ ਲੱਗਣ ਤੋਂ ਬਾਅਦ ਸੰਦੀਪ ਸਿੰਘ ਲਗਭਗ ਇੱਕ ਸਾਲ ਤੱਕ ਲਕਵਾਗ੍ਰਸਤ ਹੋ ਗਿਆ ਸੀ ਪਰ ਫਿਰ ਆਪਣੇ ਦ੍ਰਿੜ੍ਹ ਇਰਾਦਿਆਂ ਤੇ ਮਜ਼ਬੂਤ ਇੱਛਾ ਸ਼ਕਤੀ ਨਾਲ ਉਸ ਨੇ ਮੁੜ ਆਪਣੀ ਤਾਕਤ ਨੂੰ ਇਕੱਠਾ ਕੀਤਾ ਸੀ ਤੇ ਦੇਸ਼ ਦੀ ਟੀਮ ਵਿੱਚ ਮੁੜ ਆਪਣਾ ਸਥਾਨ ਬਣਾਇਆ ਸੀ।


ਫਿ਼ਲਮ ਦੀ ਟੀਮ ਨੇ ‘ਸੂਰਮਾ` ਦਾ ਇੱਕ ਵਿਸ਼ੇਸ਼ ਸ਼ੋਅ ਵੀ ਰੱਖਿਆ ਸੀ; ਜਿੱਥੇ ਸ਼ਬਾਨਾ ਆਜ਼ਮੀ, ਦਿਵਿਆ ਦੱਤਾ ਜਿਹੀਆਂ ਬਾਲੀਵੁੱਡ ਦੀਆਂ ਅਤੇ ਸਚਿਨ ਤੇਂਦੁਲਕਰ, ਉਨ੍ਹਾਂ ਦੀ ਪਤਨੀ ਡਾ. ਅੰਜਲੀ ਵਰਗੀਆਂ ਹੋਰ ਵੀ ਅਨੇਕ ਕਈ ਮਸ਼ਹੂਰ ਹਸਤੀਆਂ ਮੌਜੂਦ ਸਨ। ਸਭ ਨੇ ਇਸ ਫਿ਼ਲਮ ਦੀ ਸ਼ਲਾਘਾ ਕੀਤੀ।


ਸ਼ੁੱਕਰਵਾਰ ਨੂੰ ਹੀ ‘ਸੂਰਮਾ` ਪਾਕਿਸਤਾਨ ਵਿੱਚ ਵੀ ਰਿਲੀਜ਼ ਕੀਤੀ ਗਈ ਸੀ। ਇਸ ਤੋਂ ਇਲਾਵਾ ਇਹ ਫਿ਼ਲਮ ਬਿਨਾ ਕਿਸੇ ਕੱਟ ਦੇ ਕੁਵੈਤ `ਚ ਵੀ ਰਿਲੀਜ਼ ਕੀਤੀ ਗਈ ਹੈ। ਕੁਵੈਤ `ਚ ਪਿਛਲੇ ਇੱਕ ਦਹਾਕੇ ਤੋਂ ਕੋਈ ਹਿੰਦੀ ਫਿ਼ਲਮ ਰਿਲੀਜ਼ ਨਹੀਂ ਹੋ ਸਕੀ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Diljit Dosanjh Soorma earns 325 laks first day