ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਡਿੰਪਲ ਯਾਦਵ UP ਦੇ ਰਾਮਪੁਰ ਅਸੈਂਬਲੀ ਹਲਕੇ ਤੋਂ ਹੋ ਸਕਦੇ ਨੇ SP ਉਮੀਦਵਾਰ

​​​​​​​ਡਿੰਪਲ ਯਾਦਵ UP ਦੇ ਰਾਮਪੁਰ ਅਸੈਂਬਲੀ ਹਲਕੇ ਤੋਂ ਹੋ ਸਕਦੇ ਨੇ SP ਉਮੀਦਵਾਰ

ਸਮਾਜਵਾਦੀ ਪਾਰਟੀ (SP) ਆਪਣੀ ਸਾਬਕਾ ਸੰਸਦ ਮੈਂਬਰ ਡਿੰਪਲ ਯਾਦਵ ਨੂੰ ਉੱਤਰ ਪ੍ਰਦੇਸ਼ (UP) ਦੇ ਰਾਮਪੁਰ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਲਈ ਉਮੀਦਵਾਰ ਬਣ ਸਕਦੀ ਹੈ।

 

 

ਪਾਰਟੀ ਵਿੱਚ ਇਸ ਵੇਲੇ ਉਨ੍ਹਾਂ ਦੀ ਉਮੀਦਵਾਰੀ ਨੂੰ ਲੈ ਕੇ ਗੰਭੀਰਤਾਪੂਰਬਕ ਵਿਚਾਰ ਚੱਲ ਰਿਹਾ ਹੈ। ਰਾਮਪੁਰ ਵਿੱਚ ਉਨ੍ਹਾਂ ਦੀ ਉਮੀਦਵਾਰੀ ਬਾਰੇ ਚਰਚਾ ਹੈ। ਪਾਰਟੀ ਮੰਨ ਰਹੀ ਹੈ ਕਿ ਰਾਮਪੁਰ ਸੀਟ ਉਨ੍ਹਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਤੇ ਲਾਹੇਵੰਦ ਰਹੇਗੀ।

 

 

ਇੱਥੋਂ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਆਜ਼ਮ ਖ਼ਾਂ ਕਈ ਵਾਰ ਤੋਂ ਲਗਾਤਾਰ ਜਿੱਤਦੇ ਆ ਰਹੇ ਹਨ। ਇਹ ਸੀਟ ਆਜ਼ਮ ਖ਼ਾਨ ਦੇ ਸੰਸਦ ਮੈਂਬਰ ਬਣ ਜਾਣ ਕਾਰਨ ਖ਼ਾਲੀ ਹੋਈ ਹੈ।

 

 

ਸੂਤਰਾਂ ਮੁਤਾਬਕ ਜੇ ਭਾਜਪਾ ਇੱਥੋਂ ਆਪਣੇ ਉਮੀਦਵਾਰ ਜਯਾਪ੍ਰਦਾ ਨੂੰ ਟਿਕਟ ਦਿੰਦੀ ਹੈ, ਤਾਂ ਡਿੰਪਲ ਦੀ ਉਮੀਦਵਾਰੀ ਹੋਰ ਵੀ ਪੱਕੀ ਹੋ ਸਕਦੀ ਹੈ। ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੂੰ ਇਸ ਬਾਰੇ ਫ਼ੈਸਲਾ ਲੈਣਾ ਹੈ।

 

 

ਕਨੌਜ ਲੋਕ ਸਭਾ ਸੀਟ ਤੋਂ ਮੈਂਬਰ ਰਹੇ ਡਿੰਪਲ ਯਾਦਵ ਇਸ ਵਾਰ ਚੋਣ ਗਾਰ ਗਏ ਸਨ। ਜੇ ਸਮਾਜਵਾਦੀ ਪਾਰਟੀ ਉਨ੍ਹਾਂ ਨੂੰ ਯੂਪੀ ਵਿਧਾਨ ਸਭਾ ’ਚ ਭੇਜਣਾ ਚਾਹੇਗੀ, ਤਾਂ ਉਨ੍ਹਾਂ ਲਈ ਰਾਮਪੁਰ ਸੀਟ ਨੂੰ ਮਜ਼ਬੂਤ ਮੰਨਿਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dimple Yadav may be SP candidate from UP s Rampur assembly constituency