ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CISF ’ਚ ਹੁਣ ਸਿੱਧੀ ਭਰਤੀ ’ਤੇ ਲੱਗੇਗੀ ਰੋਕ

CISF ’ਚ ਹੁਣ ਸਿੱਧੀ ਭਰਤੀ ’ਤੇ ਲੱਗੇਗੀ ਰੋਕ

ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਵੱਲੋਂ ਭਰਤੀ ਨਿਯਮਾਂ ’ਚ ਕਈ ਵੱਡੀਆਂ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਸੁਰੱਖਿਆ ਬਲ ’ਚ ਹੁਣ ਸਿੱਧੀ ਭਰਤੀ ਨਹੀਂ ਹੋ ਸਕੇਗੀ। ਸਿਰਫ਼ 20 ਫ਼ੀ ਸਦੀ ਸੀਟਾਂ ਉੱਤੇ ਹੀ ਸਿੱਧੀ ਭਰਤੀ ਹੋਵੇਗੀ। ਬਾਕੀ ਦੀਆਂ 80 ਫ਼ੀ ਸਦੀ ਆਸਾਮੀਆਂ ਡੈਪੂਟੇਸ਼ਨ ਰਾਹੀਂ ਭਰੀਆਂ ਜਾਇਆ ਕਰਨਗੀਆਂ।

 

 

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਤੇ ਦਿਨੀਂ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਹੈੱਡਕੁਆਰਟਰਜ਼ ਦਾ ਦੌਰਾ ਕੀਤਾ ਸੀ। ਅਧਿਕਾਰੀਆਂ ਨਾਲ ਹੋਈ ਮੀਟਿੰਗ ’ਚ ਉਪਰੋਕਤ ਮੁੱਦੇ ਉੱਤੇ ਵਿਸਥਾਰਪੂਰਬਕ ਚਰਚਾ ਹੋਈ ਸੀ। ਮੀਟਿੰਗ ਦੀ ਕਾਰਵਾਈ ਦਾ ਜਿਹੜਾ ਖਰੜਾ ਤਿਆਰ ਕੀਤਾ ਗਿਆ ਹੈ, ਉਸ ਵਿੱਚ ਲਿਖਿਆ ਹੈ ਕਿ CISF ਵਿੱਚ 20 ਫ਼ੀ ਸਦੀ ਸਿੱਧੀ ਭਰਤੀ ਹੋਵੇ ਤੇ 80 ਫ਼ੀ ਸਦੀ ਆਸਾਮੀਆਂ ਉੱਤੇ ਦੂਜੇ ਕੇਂਦਰੀ ਬਲਾਂ ਤੋਂ ਡੈਪੂਟੇਸ਼ਨ ਉੱਤੇ ਸਟਾਫ਼ ਨਿਯੁਕਤ ਕੀਤਾ ਜਾਵੇ।

 

 

ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਡੈਪੂਟੇਸ਼ਨ ਲਈ ਉਮਰ ਦੀ ਇੱਕਿ ਹੱਦ ਨਿਰਧਾਰਤ ਕਰਨ। ਇੱਥੇ ਵਰਨਣਯੋਗ ਹੈ ਕਿ ਪਿਛਲੇ ਸਾਲ ਵੀ CISF ਲਈ ਇੱਕ ਪ੍ਰਸਤਾਵ ਤਿਆਰ ਕੀਤਾ ਗਿਆ ਸੀ; ਜਿਸ ਵਿੱਚ ਕਿਹਾ ਗਿਆ ਕਿ ਸੀਆਈਐੱਸਐੱਫ਼ ’ਚ ਇਕਰਾਰ ਦੇ ਆਧਾਰ ਉੱਤੇ 1.2 ਲੱਖ ਭਰਤੀਆਂ ਹੋਣਗੀਆਂ। ਇਹ ਭਰਤੀਆਂ ਹੋਣ ਤੋਂ ਬਾਅਦ ਇਸ ਬਲ ਦੀ ਗਿਣਤੀ 1.80 ਲੱਖ ਤੋਂ ਵੱਧ ਕੇ 3 ਲੱਖ ਹੋ ਜਾਵੇਗੀ।

 

 

ਨਵੀਂ ਪੁਨਰਗਠਨ ਨੀਤੀ ਅਧੀਨ CISF ’ਚ 3:2 ਦਾ ਫ਼ਾਰਮੂਲਾ ਨਿਰਧਾਰਤ ਕੀਤਾ ਗਿਆ। ਇਸ ਦਾ ਮਤਲਬ ਸੀ ਕਿ CISF ਵਿੱਚ ਤਿੰਨ ਅਹੁਦਿਆਂ ਉੱਤੇ ਸਥਾਈ ਸੇਵਾ ਵਾਲੇ ਜਵਾਨ ਹੋਣਗੇ ਤੇ ਦੋ ਆਸਾਮੀਆਂ ਉੱਤੇ ਕੰਟਰੈਕਟ ਵਾਲੇ ਮੁਲਾਜ਼ਮ ਤਾਇਨਾਤ ਹੋਣਗੇ। ਕੰਟਰੈਕਟ ਦੇ ਆਧਾਰ ’ਤੇ ਜਿਹੜੀ ਵੀ ਨਿਯੁਕਤੀ ਹੋਵੇਗੀ, ਉਸ ਦਾ ਕਾਰਜਕਾਲ ਪੰਜ ਵਰ੍ਹੇ ਰਹੇਗਾ।

 

 

CISF ਵਿੱਚ ਕੰਟਰੈਕਟ ਦੇ ਆਧਾਰ ’ਤੇ ਜਿਹੜੇ ਵੀ ਮੁਲਾਜ਼ਮ ਨਿਯੁਕਤ ਹੋਣਗੇ; ਉਨ੍ਹਾਂ ਵਿੱਚ ਫ਼ੌਜ ਤੇ ਨੀਮ–ਫ਼ੌਜੀ ਬਲਾਂ ਦੇ ਸੇਵਾ–ਮੁਕਤ ਮੁਲਾਜ਼ਮਾਂ ਨੂੰ ਤਰਜੀਹ ਮਿਲੇਗੀ। ਇਸ ਬਾਰੇ CISF ਦੇ ਸਪੈਸ਼ਲ ਡੀਜੀ, ਏਡੀਜੀ, ਸੈਕਟਰ ਆਈਜੀ ਤੇ ਦੂਜੀਆਂ ਯੂਨਿਟਾਂ ਦੇ ਸਾਰੇ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Direct recruitment in CISF to be limited now