ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਲਾਤਕਾਰ ਦੇ ਦੋਸ਼ੀ ਨੂੰ 30 ਸਾਲਾਂ ਬਾਅਦ ਕੰਡੋਮ ਨੇ ਫੜਵਾਇਆ, ਜਾਣੋ ਕਿਵੇਂ

ਬਲਾਤਕਾਰ ਦੇ ਦੋਸ਼ੀ ਨੂੰ 30 ਸਾਲਾਂ ਬਾਅਦ ਕੰਡੋਮ ਨੇ ਫੜਵਾਇਆ

ਪੁਲਿਸ ਨੇ ਬੱਚੀ ਨਾਲ ਬਲਾਤਕਾਰ ਦੇ ਦੋਸ਼ੀ ਨੂੰ ਜਿਸ ਢੰਗ ਨਾਲ 30 ਸਾਲਾਂ ਬਾਅਦ ਗ੍ਰਿਫ਼ਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ ਉਹ ਬੇਹੱਦ ਹੈਰਾਨ ਕਰ ਦੇਣ ਵਾਲਾ ਹੈ। 

 

ਦੋਸ਼ੀ ਨੇ ਲਗਭਗ 30 ਸਾਲ ਪਹਿਲਾਂ 8 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਕੇ ਉਸ ਨੂੰ ਕਤਲ ਕਰ ਦਿੱਤਾ ਸੀ। ਬੱਚੀ ਦੀ ਲਾਸ਼ ਪੁਲਿਸ ਨੂੰ ਇੱਕ ਖੱਡੇ ਤੋਂ ਬਰਾਮਦ ਹੋਈ ਸੀ। ਘਟਨਾ ਅਮਰੀਕਾ ਦੇ ਇੰਡੀਆਨਾ ਦੀ ਹੈ ਜਿੱਥੇ 59 ਸਾਲਾਂ ਦੋਸ਼ੀ ਜਾਨ ਮਿਲਰ ਨੂੰ ਲੰਘੇ ਵੀਰਵਾਰ ਉਸਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ।

 

ਪੁਲਿਸ ਨੇ ਚਾਰਜਸ਼ੀਟ ਚ ਦੱਸਿਆ ਕਿ ਘਟਨਾ ਮਗਰੋਂ ਬੱਚੀ ਦੇ ਮਾਪਿਆਂ ਨੇ 1988 ਚ ਬੱਚੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਇਸ ਦੇ ਤਿੰਨ ਦਿਨਾਂ ਬਾਅਦ ਪੁਲਿਸ ਨੂੰ ਬੱਚੀ ਦੀ ਲਾਸ਼ ਮਿਲੀ ਸੀ।

 

ਪੁਲਿਸ ਨੇ ਚਾਰਜਸ਼ੀਟ ਚ ਦੱਸਿਆ ਕਿ ਜਦੋਂ ਦੋਸ਼ੀ ਮਿਲਰ ਦੇ ਘਰ ਪੁੱਜ ਕੇ ਜਾਂਚ ਟੀਮ ਨੇ ਉਸਨੂੰ ਪੁੱਛਿਆ ਕਿ ਤੁਹਾਡੇ ਕੋਲੋਂ ਪੁਲਿਸ ਕਿਸ ਬਾਰੇ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਉਸਨੇ ਬਿਨਾ ਡਰੇ ਪੀੜਤ ਬੱਚੀ ਦਾ ਨਾਂ ਲਿਆ।
ਪੁਲਿਸ ਮੁਤਾਬਕ ਉਸਨੇ 1 ਅਪ੍ਰੈਲ 1988 ਨੂੰ ਬੱਚੀ ਨੂੰ ਅਗਵਾਹ ਕੀਤਾ ਅਤੇ ਉਸਦਾ ਸਰੀਰਕ ਸ਼ੋਸ਼ਣ ਕੀਤਾ।ਇਸ ਮਗਰੋਂ ਬੱਚੀ ਦਾ ਗਲਾ ਦੱਬ ਕੇ ਮਾਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਇੱਕ ਦਿਨ ਆਪਣੇ ਘਰੇ ਵੀ ਰੱਖਿਆ ਸੀ।

 

ਇਸ ਤਰ੍ਹਾਂ ਫੜ੍ਹਿਆ ਗਿਆ ਦੋਸ਼ੀ

ਮਾਮਲੇ ਦੀ ਜਾਂਚ ਕਰਦਿਆਂ ਇੰਡੀਆਨਾ ਪੁਲਿਸ ਨੇ 2004 ਚ ਦੋਸ਼ੀ ਦੇ ਘਰੋਂ ਕੁੱਝ ਵਰਤੇ ਹੋਏ ਕੰਡੋਮ ਵੀ ਬਰਾਮਦ ਕੀਤੇ ਸਨ।ਇਨ੍ਹਾਂ ਚ ਮਿਲੇ ਡੀਐਨਏ ਜਦ ਬੱਚੀ ਦੇ ਕਪੜਿਆਂ ਤੋਂ ਮਿਲੇ ਡੀਐਨਏ ਨਾਲ ਮਿਲਾਇਆ ਗਿਆ ਤਾਂ ਦੋਨਿਆਂ ਦੇ ਡੀਐਨਏ ਇੱਕੋ ਜਿਹੇ ਪਾਏ ਗਏ।ਇਸ ਤੋਂ ਬਾਅਦ ਪੁਲਿਸ ਨੇ ਕ੍ਰਾਈਮ ਸੀਨ ਤਿਆਰ ਕੀਤਾ ਅਤੇ ਡੀਐਨਏ ਦੇ ਆਧਾਰ ਤੇ ਦੋਸ਼ੀ ਮਿਲਰ ਨੂੰ ਵਾਰਦਾਤ ਦੇ 30 ਸਾਲਾਂ ਬਾਅਦ ਗ੍ਰਿਫ਼ਤਾਰ ਕਰ ਲਿਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Disclosure: Condom arrested for raping a 30-year-old convict