ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਜ ਸੰਸਦ ’ਚ ਪ੍ਰਦੂਸ਼ਣ ’ਤੇ ਹੋਵੇਗੀ ਬਹਿਸ, ਕੇਂਦਰੀ ਮੰਤਰੀ ਦੇਣਗੇ ਜਵਾਬ

ਅੱਜ ਸੰਸਦ ’ਚ ਪ੍ਰਦੂਸ਼ਣ ’ਤੇ ਹੋਵੇਗੀ ਬਹਿਸ, ਕੇਂਦਰੀ ਮੰਤਰੀ ਦੇਣਗੇ ਜਵਾਬ

ਦੀਵਾਲੀ ਦੇ ਬਾਅਦ ਤੋਂ ਹੀ ਦਿੱਲੀ–ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਪ੍ਰਦੂਸ਼ਣ ਕਾਰਨ ਆਮ ਜਨਤਾ ਦਾ ਬੁਰਾ ਹਾਲ ਹੈ। AQI ਲਗਾਤਾਰ ਵਧਦਾ ਜਾ ਰਿਹਾ ਹੈ। ਸੰਘਣੀ ਧੁੰਦ ਕਾਰਨ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਇਸ ਉੱਤੇ ਸਿਆਸਤ ਵੀ ਜਾਰੀ ਹੈ ਤੇ ਹੁਣ ਸੰਸਦ ਵਿੱਚ ਵੀ ਇਸ ਮਸਲੇ ’ਤੇ ਅੱਜ ਬਹਿਸ ਹੋਣ ਜਾ ਰਹੀ ਹੈ।

 

 

ਅੱਜ ਮੰਗਲਵਾਰ ਦੁਪਹਿਰ 2 ਵਜੇ ਲੋਕ ਸਭਾ ’ਚ ਪ੍ਰਦੂਸ਼ਣ ਦੇ ਮੁੱਦੇ ਉੱਤੇ ਬਹਿਸ ਸ਼ੁਰੂ ਹੋਵੇਗੀ। ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਸ਼ਾਮੀਂ 5:00 ਵਜੇ ਇਸ ਉੱਤੇ ਜਵਾਬ ਦੇਣਗੇ।

 

 

ਇੱਥੇ ਵਰਨਣਯੋਗ ਹੈ ਕਿ ਦਿੱਲੀ ’ਚ ਹੁਣ ਆੱਡ–ਈਵਨ (ਟੌਂਕ–ਜਿਸਤ) ਖ਼ਤਮ ਹੋ ਗਿਆ ਹੈ। ਸੁਪਰੀਮ ਕੋਰਟ ਵੱਲੋਂ ਵੀ ਲਗਾਤਾਰ ਕੇਂਦਰ–ਸੂਬੇ ਨੂੰ ਝਾੜ ਪਾਈ ਜਾ ਚੁੱਕੀ ਹੈ। ਸੰਸਦੀ ਸੈਸ਼ਨ ਦੇ ਪਹਿਲੇ ਦਿਨ ਕੱਲ੍ਹ ਕਈ ਸੰਸਦ ਮੈਂਬਰ ਸਾਇਕਲ ’ਤੇ ਸਦਨ ’ਚ ਪੁੱਜੇ ਸਨ ਤੇ ਕੁਝ ਮਾਸਕ ਲਾ ਕੇ ਪੁੱਜੇ ਸਨ।

 

 

ਸੰਸਦ ਦੇ ਸਰਦ–ਰੁੱਤ ਇਜਲਾਸ ਦੀ ਸ਼ੁਰੂਆਤ ਕੱਲ੍ਹ ਸੋਮਵਾਰ ਨੂੰ ਕਾਫ਼ੀ ਹੰਗਾਮੇਦਾਰ ਰਹੀ। ਕਾਂਗਰਸ ਸਮੇਤ ਵਿਰੋਧੀ ਧਿਰ ਦੀਆਂ ਕਈ ਪਾਰਟੀਆਂ ਨੇ ਲੋਕ ਸਭਾ ’ਚ ਜੰਮੂ–ਕਸ਼ਮੀਰ ਦੇ ਮਸਲੇ ਉੱਤੇ ਹੰਗਾਮਾ ਕੀਤਾ।

 

 

ਇਸ ਤੋਂ ਇਲਾਵਾ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਸਦਨ ’ਚ ਚਿਟ–ਫ਼ੰਡ (ਸੋਧ) ਬਿਲ ਪੇਸ਼ ਕਰਨਗੇ। ਇਸ ਫ਼ੰਡ ਦਾ ਮੰਤਵ ਚਿਟ–ਫ਼ੰਡ ਸਕੀਮ ਵਿੱਚ ਪਾਰਦਰਸ਼ਤਾ ਲਿਆਉਣਾ ਤੇ ਗਾਹਕਾਂ ਦੇ ਧਨ ਨੂੰ ਬਚਾਉਣਾ ਹੈ।

 

 

ਸਰਕਾਰ ਨੂੰ ਆਸ ਹੈ ਕਿ ਇਹ ਬਿਲ ਪਾਸ ਹੋ ਜਾਵੇਗਾ ਕਿਉਂਕਿ ਇਹ ਬਿਲ ਸਥਾਈ ਕਮੇਟੀ ’ਚੋਂ ਹੋ ਕੇ ਆ ਚੁੱਕਾ ਹੈ। ਬੀਤੇ ਕੁਝ ਸਾਲਾਂ ਦੌਰਾਨ ਚਿਟ–ਫ਼ੰਡ ਨਾਂਲ ਜੁੜੇ ਕਈ ਘੁਟਾਲੇ ਸਾਹਮਣੇ ਆ ਚੁੱਕੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Discussion in Parliament on Pollution today Environment Minister to reply