ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਸਦ `ਚ ਬੇਭਰੋਸਗੀ ਮਤੇ `ਤੇ ਬਹਿਸ ਸ਼ੁਰੂ, ਸਿ਼ਵ ਸੈਨਾ ਗ਼ਾਇਬ

ਸੰਸਦ `ਚ ਬੇਭਰੋਸਗੀ ਮਤੇ `ਤੇ ਬਹਿਸ ਸ਼ੁਰੂ, ਸਿ਼ਵ ਸੈਨਾ ਗ਼ਾਇਬ

1 / 2ਸੰਸਦ `ਚ ਬੇਭਰੋਸਗੀ ਮਤੇ `ਤੇ ਬਹਿਸ ਸ਼ੁਰੂ, ਸਿ਼ਵ ਸੈਨਾ ਗ਼ਾਇਬ

ਸੰਸਦ `ਚ ਬੇਭਰੋਸਗੀ ਮਤੇ `ਤੇ ਬਹਿਸ ਸ਼ੁਰੂ, ਸਿ਼ਵ ਸੈਨਾ ਗ਼ਾਇਬ

2 / 2ਸੰਸਦ `ਚ ਬੇਭਰੋਸਗੀ ਮਤੇ `ਤੇ ਬਹਿਸ ਸ਼ੁਰੂ, ਸਿ਼ਵ ਸੈਨਾ ਗ਼ਾਇਬ

PreviousNext

ਅੱਜ ਸ਼ੁੱਕਰਵਾਰ ਨੂੰ ਸੰਸਦ ਦੇ ਹੇਠਲੇ ਸਦਨ ਲੋਕ ਸਭਾ `ਚ ਬੇਭਰੋਸਗੀ ਦੇ ਮਤੇ `ਤੇ ਬਹਿਸ ਸ਼ੁਰੂ ਹੋ ਗਈ ਹੈ। ਇਹ ਮਤਾ ਅਸਲ `ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਦੇ ਖਿ਼ਲਾਫ਼ ਹੈ। ਇਸ ਮਤੇ `ਤੇ ਸਦਨ ਵਿੱਚ ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਆਰ-ਪਾਰ ਦੀ ਜੰਗ ਹੋਵੇਗੀ। ਗਿਣਤੀ ਪੱਖੋਂ ਭਾਰੂ ਸਰਕਾਰ ਵੱਧ ਤੋਂ ਵੱਧ ਹਮਾਇਤ ਇਕੱਠੀ ਕਰ ਕੇ ਵਿਰੋਧੀ ਧਿਰ ਦੀ ਮੁਹਿੰਮ ਨੂੰ ਤਹਿਸ-ਨਹਿਸ ਕਰਨ ਦੇ ਜਤਨਾਂ ਵਿੱਚ ਹੈ। ਉੱਧਰ ਵਿਰੋਧੀ ਧਿਰ ਅਸੰਤੁਸ਼ਟ ਪਾਰਟੀਆਂ ਨੂੰ ਨਾਲ ਲੈ ਕੇ ਸਰਕਾਰ ਨੂੰ ਹਰਾਉਣ ਲਈ ਕਮਰ ਕੱਸ ਚੁੱਕੀ ਹੈ। ਇਹ ਲੜਾਈ ਇਸ ਲਈ ਵੀ ਅਹਿਮ ਹੈ ਕਿਉਂਕਿ ਦੋਵੇਂ ਧਿਰਾਂ ਇੱਥੋਂ ਦੇ ਅੰਕੜੇ ਤੇ ਮੁੱਦੇ ਲੈ ਕੇ ਮਿਸ਼ਨ-2019 `ਤੇ ਨਿੱਕਲਣਗੇ।


ਅੱਜ ਦੀ ਵਰਨਣਯੋਗ ਗੱਲ ਇਹ ਵੀ ਹੈ ਕਿ ਸਿ਼ਵ ਸੈਨਾ ਸਦਨ `ਚੋਂ ਗ਼ਾਇਬ ਹੈ। ਸਿ਼ਵ ਸੈਨਾ ਨੇ ਮੋਦੀ ਸਰਕਾਰ ਨੂੰ ਆਪਣਾ ਸਮਰਥਨ ਨਾ ਦੇਣ ਦਾ ਫ਼ੈਸਲਾ ਕੀਤਾ ਹੈ ਪਰ ਉਹ ਸਰਕਾਰ ਦੇ ਖਿ਼ਲਾਫ਼ ਵੀ ਵੋਟਿੰਗ ਨਹੀਂ ਕਰਨਾ ਚਾਹੁੰਦੀ। ਬਹਿਸ ਦੀ ਸ਼ੁਰੂਆਤ ਤੇਲਗੂ ਦੇਸਮ ਪਾਰਟੀ ਨੇ ਕੀਤੀ ਹੈ।


ਉੱਧਰ ਰਾਜ ਸਭਾ ਦੀ ਕਾਰਵਾਈ ਪਹਿਲਾਂ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਸੀ।


ਬੇਭਰੋਸਗੀ ਦੇ ਮਤੇ `ਤੇ ਲੋਕ ਸਭਾ `ਚ ਇਹ ਬਹਿਸ ਸੱਤ ਘੰਟੇ ਚੱਲਣੀ ਹੈ। ਕਾਂਗਰਸ ਨੂੰ ਇਸ ਮਤੇ `ਤੇ ਆਪਣੇ ਵਿਚਾਰ ਰੱਖਣ ਲਈ 38 ਮਿੰਟਾਂ ਦਾ ਸਮਾਂ ਦਿੱਤਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Discussion upon no confidence motion started