ਭਾਰਤ ਦੀ ਕੌਮੀ ਨਿਵੇਸ਼ ਪ੍ਰੋਤਸਾਹਨ ਏਜੰਸੀ ‘ਇਨਵੈਸਟ ਇੰਡੀਆ’ ਨੇ ਅਗਨੀ ਮਿਸ਼ਨ ਅਤੇ ‘ਇਨਵੈਸਟ ਇੰਡੀਆ’ ਦੇ ‘ਬਿਜ਼ਨੇਸ ਇਮਿਊਨਿਟੀ ਪਲੇਟਫ਼ਾਰਮ’ (ਬੀਆਈਪੀ – BIP) ਨਾਲ ਨੇੜਲੇ ਤਾਲਮੇਲ ਰਾਹੀਂ ਵਾਰਾਨਸੀ ’ਚ ਕੋਵਿਡ–19 ਦੇ ਕੀਟਾਣੂ–ਨਾਸ਼ ਵਿੱਚ ਮਦਦ ਲਈ ਖਾਸ ਤੌਰ ’ਤੇ ਡਿਜ਼ਾਇਨ ਕੀਤੇ ਡ੍ਰੋਨਜ਼ ਦੀ ਵਰਤੋਂ ਦਾ ਇੰਤਜ਼ਾਮ ਕੀਤਾ ਹੈ।
ਸਰਕਾਰ ਦੀਆਂ ਕੋਵਿਡ–19 ਨਾਲ ਸਬੰਧਤ ਰਣਨੀਤੀਆਂ: ਕੋਵਿਡ–19 ਵਿਰੁੱਧ ਭਾਰਤੀਆਂ ਦੀ ਸੁਰੱਖਿਆ ਦੇ ਦੁਨੀਆ ਦੇ ਬਿਹਤਰੀਨ ਅਭਿਆਸ ਨਾਲ ਮੇਲ ਖਾਂਦੀਆਂ ਹਨ, ਜਿਨ੍ਹਾਂ ਨਾਲ ਇਸ ਮਹਾਮਾਰੀ ਦੀ ਲਾਗ ਲੱਗਣ ਦੀਆਂ ਸੰਭਾਵਨਾਵਾਂ ਘਟ ਜਾਂਦੀਆਂ ਹਨ। ਇਸ ਟੀਚੇ ਦੀ ਪ੍ਰਾਪਤੀ ਹਿਤ ਸਥਾਨਕ ਅਥਾਰਟੀ ਦੀਆਂ ਸਮਰੱਥਾਵਾਂ ਵਿੱਚ ਵਾਧਾ ਕਰਨ ਲਈ, ਸਰਕਾਰ ਤਕਨਾਲੋਜੀ ਦੀ ਤਾਕਤ ਨੂੰ ਹੁਲਾਰਾ ਦੇ ਰਹੀ ਹੈ।
ਡ੍ਰੋਨਜ਼ ਦਿੰਦੇ ਹਨ ਜਵਾਬ। ਡ੍ਰੋਨਜ਼ ਦੀ ਵਰਤੋਂ ਕਰਦਿਆਂ, ਅਥਾਰਟੀਜ਼ ਵਿਸ਼ਾਲ, ਭੀੜ–ਭੜੱਕੇ ਵਾਲੇ, ਖ਼ਤਰਿਆਂ ’ਚ ਘਿਰੇ ਸ਼ਹਿਰੀ ਇਲਾਕਿਆਂ ’ਤੇ ਕੀਟਾਣੂ–ਨਾਸ਼ਕ ਦਾ ਛਿੜਕਾਅ ਕਰ ਸਕਦੇ ਸਨ: ਕਿ ਜਿਸ ਨਾਲ ਸ਼ਹਿਰ ਵਾਸੀਆਂ ਦੀ ਕੋਵਿਡ–19 ਤੋਂ ਸੁਰੱਖਿਆ ਹੋ ਸਕੇ ਅਤੇ ਮਨੁੱਖੀ ਸੰਪਰਕ ਘਟ ਸਕੇ ਅਤੇ ਮੂਹਰਲੀ ਕਤਾਰ ਦੇ ਕਾਮੇ ਸੁਰੱਖਿਅਤ ਰਹਿ ਸਕਣ।
ਚੇਨਈ ਸਥਿਤ ਡ੍ਰੋਨ ਤਿਆਰ ਕਰਨ ਵਾਲੀ ਇੱਕ ਸਟਾਰਟ–ਅੱਪ ਕੰਪਨੀ ‘ਹੈਲਪਿੰਗ ਗਰੁੜ ਏਅਰੋਸਪੇਸ’ ਅਜਿਹੇ ਕੀਟਾਣੂ–ਨਾਸ਼ ਵਿੱਚ ਵਾਰਾਨਸੀ ਦੇ ਹਿਤ ਵਿੱਚ ਹੁੰਗਾਰਾ ਭਰਿਆ; ਟੀਮ ਨੇ ਗਰੁੜ ਦੀਆਂ ਤਕਨਾਲੋਜੀਆਂ ਸਮਝਾਉਣ ਲਈ ਕੇਂਦਰੀ, ਰਾਜ ਤੇ ਸਥਾਨਕ ਸਰਕਾਰੀ ਅਥਾਰਟੀਜ਼ ਅਤੇ ਵਾਰਾਨਸੀ ਦੇ ਅਮਲੇ ਨਾਲ ਕੰਮ ਕੀਤਾ। ਟੀਮ ਨੇ ਅਭਿਆਸ: ਕੋਵਿਡ–19 ਨਾਲ ਲੜਦਿਆਂ ਸਰਕਾਰ ਤੇ ਖੋਜਕਾਰ ਦੇ ਇੱਕਜੁਟ ਤਾਲਮੇਲ ਦੇ ਹਰੇਕ ਕਦਮ ਉੱਤੇ ਨਜ਼ਰ ਰੱਖੀ ਅਤੇ ਮਦਦ ਕੀਤੀ।
ਵਾਰਾਨਾਸੀ ’ਚ ਡ੍ਰੋਨ ਆਪਰੇਸ਼ਨਜ਼ ਹਾਲੇ ਸ਼ੁਰੂ ਹੀ ਹੋਏ ਹਨ। ਇਹ ਟੀਮ ਹੁਣ ਸਮੁੱਚੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਅਜਿਹੀਆਂ ਸਮਰੱਥਾਵਾਂ ਦਾ ਵਿਸਥਾਰ ਕਰੇਗੀ।
ਇਹ; ਸਰਕਾਰ–ਖੋਜਕਾਰ ਤਾਲਮੇਲ ਦੁਆਰਾ ਕੋਵਿਡ–19 ਵਿਰੁੱਧ ਜੰਗ ਵਿੱਚ ਭਾਰਤੀ ਅਧਿਕਾਰੀਆਂ ਦੀ ਤਾਕਤ ਵਧਾਉਣ ਲਈ ਨਵੀਂ ਤਕਨਾਲੋਜੀ ਵਰਤਣ ਦੇ ਵਿਸ਼ਾਲ ਕਦਮ ਦਾ ਇੱਕ ਹਿੱਸਾ ਹੈ। [PIB]