ਅਗਲੀ ਕਹਾਣੀ

‘ਆਯੂਸ਼ਮਾਨ ਭਾਰਤ ਯੋਜਨਾ’ ਦੇ ‘ਗੋਲਡਨ ਕਾਰਡ’ ਦੀ ਵੰਡ ਸ਼ੁਰੂ

1 / 4ਝਾਰਖੰਡ ਦੇ ਰਬੋਧ, ਬਲਸਗਰਾ ਤੇ ਹੁਆਗ ਚ ‘ਆਯੂਸ਼ਮਾਨ ਗੋਲਡਨ ਕਾਰਡ’ ਦੀ ਵੰਡ ਸ਼ੁਰੂ

2 / 4ਝਾਰਖੰਡ ਦੇ ਰਬੋਧ, ਬਲਸਗਰਾ ਤੇ ਹੁਆਗ ਚ ‘ਆਯੂਸ਼ਮਾਨ ਗੋਲਡਨ ਕਾਰਡ’ ਦੀ ਵੰਡ ਸ਼ੁਰੂ

3 / 4ਝਾਰਖੰਡ ਦੇ ਰਬੋਧ, ਬਲਸਗਰਾ ਤੇ ਹੁਆਗ ਚ ‘ਆਯੂਸ਼ਮਾਨ ਗੋਲਡਨ ਕਾਰਡ’ ਦੀ ਵੰਡ ਸ਼ੁਰੂ

4 / 4ਝਾਰਖੰਡ ਦੇ ਰਬੋਧ, ਬਲਸਗਰਾ ਤੇ ਹੁਆਗ ਚ ‘ਆਯੂਸ਼ਮਾਨ ਗੋਲਡਨ ਕਾਰਡ’ ਦੀ ਵੰਡ ਸ਼ੁਰੂ

PreviousNext

ਝਾਰਖੰਡ ਦੇ ਪਿੰਡ ਰਬੋਧ, ਬਲਸਗਰਾ ਤੇ ਹੁਆਗ ਪੰਚਾਇਤ ਸਕੱਤਰ ਚ ਮੰਗਲਵਾਰ ਨੂੰ ਕੇਂਦਰ ਸਰਕਾਰ ਦੀ ਸਭ ਤੋਂ ਵੱਡੀ ਸਿਹਤ ਸਬੰਧੀ ‘ਆਯੂਸ਼ਮਾਨ ਭਾਰਤ ਯੋਜਨਾ’ ਅਧਿਨ ਇਲਾਜ ਲਈ ਬਣਾਏ ਜਾਣ ਵਾਲੇ ‘ਗੋਲਡਨ ਕਾਰਡ’ ਦੀ ਵੰਡ ਕੀਤੀ ਗਈ। ਜਿਸ ਕਾਰਨ ਸਥਾਨਕ ਲੋਕਾਂ ਚ ਕੇਂਦਰ ਸਰਕਾਰ ਵੱਲੋਂ ਮਿਲਣ ਵਾਲੀ ਇਸ ਲਾਭਦਾਇਕ ਯੋਜਨਾ ਸਬੰਧੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।


ਆਓ ਜਾਣਦੇ ਹਾਂ ਕੀ ਹੈ ਇਹ ਯੋਜਨਾ

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਲੰਘੀ 23 ਸਤੰਬਰ 2018 ਨੂੰ ਆਯੂਸ਼ਮਾਨ ਭਾਰਤ ਯੋਜਨਾ ਦੀ ਘੁੰਢ ਚੁਕਾਈ ਕੀਤੀ ਗਈ ਸੀ। ਇਸ ਸਕੀਮ ਚ 10 ਕਰੋੜ ਪਰਿਵਾਰਾਂ ਦੇ ਲਗਭਗ 50 ਕਰੋੜ ਲੋਕ ਸ਼ਾਮਲ ਹਨ। ਇਨ੍ਹਾਂ ਨੂੰ 5 ਲੱਖ ਰੁਪਏ ਤੱਕ ਦੇ ਇਲਾਜ ਮੁਫਤ ਚ ਦਿੱਤੇ ਜਾਣਗੇ।

 

ਸਿਰਫ 30 ਰੁਪਏ ਚ ਗੋਲਡਨ ਕਾਰਡ ਬਣਵਾ ਕੇ ਤੁਸੀਂ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾ ਸਕਦੇ ਹੋ। ਇਸ ਕਾਰਡ ਦਾ ਪੂਰਾ ਨਾਂ ਗੋਲਡਨ ਕਾਰਡ ਹੈ ਜੋ ਕਿ ਆਯੂਸ਼ਮਾਨ ਭਾਰਤ ਸਕੀਮ ਨਾਲ ਜੁੜਿਆ ਹੋਇਆ ਹੈ। ਇਸ ਸਕੀਮ ਚ ਸ਼ਾਮਲ ਹਰੇਕ ਵਿਅਕਤੀ ਨੂੰ ਇਹ ਕਾਰਡ ਬਣਵਾਉਣਾ ਲਾਜ਼ਮੀ ਹੈ। ਕਾਰਡ ਬਣਨ ਮਗਰੋਂ ਉਸਦਾ ਇਲਾਜ ਹੋ ਸਕੇਗਾ।

`

ਗੋਲਡਨ ਕਾਰਨ ਦੋ ਥਾਵਾਂ ਤੇ ਬਨਣਗੇ। ਹਸਪਤਾਲ ਚ ਅਤੇ ਕਾਮਨ ਸਰਵਿਸ ਸੈਂਟਰ (ਸੀਐਸਸੀ) ਤੇ। ਸੀਐਸਸੀ ਪਿੰਡਾਂ ਚ ਆਸਾਨੀ ਨਾਲ ਮਿਲ ਜਾਂਦੇ ਹਨ।

 

ਸੀਐਸਸੀ ਦੇ ਸੀਈਓ ਡੀਸੀ ਤਿਆਗੀ ਮੁਤਾਬਕ ਕਾਮਨ ਸਰਵਿਸ ਸੈਂਟਰ ਤੇ ਗੋਲਡਨ ਕਾਰਡ ਬਣਾੳਣ ਦੀ ਤਿਆਰੀ ਪੂਰੀ ਹੋ ਗਈ ਹੈ। ਅਗਲੇ ਹਫਤੇ ਤੋਂ ਕਾਰਡ ਬਣਨ ਦਾ ਕੰਮ ਸ਼ੁਰੂ ਹੋ ਜਾਵੇਗਾ। ਕਾਰਡ ਬਣਾਉਣ ਬਦਲੇ 30 ਰੁਪਏ ਲੱਗਣਗੇ। ਕਾਰਡ ਨੂੰ ਲੈਮੀਨੇਟ ਕਰਕੇ ਦਿੱਤਾ ਜਾਵੇਗਾ। ਸਕੀਮ ਚ ਸ਼ਾਮਲ ਵਿਅਕਤੀ ਸੀਐਸਸੀ ਚ ਆ ਕੇ ਆਯੂਸ਼ਮਾਨ ਭਾਰਤ ਦੀ ਸੂਚੀ ਚ ਆਪਣਾ ਨਾਂ ਚੈਕ ਕਰ ਸਕਦਾ ਹੈ। ਨਾਂ ਮੌਜੂਦ ਹੋਣ ਤੇ ਉਸਦਾ ਕਾਰਡ ਬਣ ਜਾਵੇਗਾ।

 

ਤਿਆਗੀ ਨੇ ਦੱਸਿਆ ਕਿ ਜੇਕਰ ਇੱਕ ਪਰਿਵਾਰ ਚ 5 ਵਿਅਕਤੀ ਹਨ ਤਾਂ ਸਾਰਿਆਂ ਦੇ ਵੱਖੋ ਵੱਖ ਕਾਰਡ ਬਣਨਗੇ। ਇਸ ਤੋਂ ਇਲਾਵਾ ਕਾਰਡ ਹਸਪਤਾਲਾਂ ਚ ਵੀ ਬਨਣਗੇ ਜਦਕਿ ਹਸਪਤਾਲ ਚ ਕਾਰਡ ਬਿਲਕੁਲ ਮੁਫਤ ਬਣਨਗੇ।

 

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ( Pradhan Mantri Jan Arogya Yojana ) ਤਹਿਤ ਹਜ਼ਾਰੀਬਾਗ ਜਿ਼ਲ੍ਹਾ ਹਸਪਤਾਲ ਚ ਦੇਸ਼ ਦਾ ਪਹਿਲਾ ਗੋਲਡਨ ਕਾਰਡ ਬਣਿਆ। ਰੇਣੂ ਦੇਵੀ ਨਾਂ ਦੀ ਔਰਤ ਦਾ ਪਹਿਲਾ ਗੋਲਡਨ ਕਾਰਡ ਬਣਾਇਆ ਗਿਆ।

 

ਪ੍ਰਧਾਨ ਮੰਤਰੀ ਮੋਦੀ ਭੇਜ ਰਹੇ ਹਨ ਚਿੱਠੀਆਂ

ਆਯੂਸ਼ਮਾਨ ਹੈਲਥ ਇੰਸ਼ੋਰੈਂਸ ਸਕੀਮ ਦੇ ਸਾਰੇ ਲਾਭਪਤਾਰੀਆਂ ਨੂੰ ਪ੍ਰਧਾਨ ਮੰਤਰੀ ਮੋਦੀ ਖੁੱਦ ਚਿੱਠੀਆਂ ਭੇਜ ਰਹੇ ਹਨ। ਇਸ ਚਿੱਠੀ ਦੁਆਰਾ ਇੰਸ਼ੋਰੈਂਸ ਦੀ ਅਗਲੇਰੀ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸ ਚਿੱਠੀ ਦੀ ਸਭ ਤੋਂ ਵੱਡੀ ਖਾਸਿਅਤ ਇਹ ਹੈ ਕਿ ਇਸ ਵਿਚ ਕਿਊਆਰ ਕੋਡ ਦਿੱਤਾ ਗਿਆ ਹੈ। ਇਸ ਕੋਡ ਨਾਲ ਹੈਲਥ ਸੈਂਟਰ ਜਾਂ ਹਸਪਤਾਲ ਚ ਤੁਹਾਡੀ ਪਛਾਣ ਕਰਨੀ ਆਸਾਨ ਹੋ ਜਾਵੇਗੀ। ਸਾਰੇ ਲਾਭਪਾਤਰੀਆਂ ਦਾ ਕਿਊਆਰ ਕੋਡ ਵੱਖੋ ਵੱਖ ਹੈ। ਇਸ ਕੋਡ ਦੁਆਰਾ ਹਸਪਤਾਲ ਚ ਆਪਣੀ ਪਛਾਣ ਪੱਕੀ ਹੋਣ ਮਗਰੋਂ ਲਾਭਪਾਤਰੀਆਂ ਨੂੰ ਗੋਲਡਨ ਕਾਰਡ ਜਾਰੀ ਕੀਤਾ ਜਾਵੇਗਾ। ਇਹ ਗੋਲਡਨ ਕਾਰਡ ਇਲਾਜ ਵੇਲੇ ਲਾਭਪਾਤਰੀਆਂ ਦੇ ਕੰਮ ਆਵੇਗਾ।

 

1300 ਤੋਂ ਜਿ਼ਆਦਾ ਬੀਮਾਰੀਆਂ ਦਾ ਇਲਾਜ

ਆਯੂਸ਼ਮਾਨ ਸਕੀਮ ਤਹਿਤ ਕੈਂਸਰ, ਦਿਲ ਦੀ ਬਿਮਾਰੀ, ਕਿਡਨੀ, ਲੀਵਰ, ਡਾਇਬਟੀਜ਼ ਸਮੇਤ 1300 ਤੋਂ ਵੱਧ ਬਿਮਾਰੀਆਂ ਦਾ ਇਲਾਜ ਆਯੂਸ਼ਮਾਨ ਭਾਰਤ ਸਕੀਮ ਹੇਠ ਆਉਣਗੇ। ਨਾਲ ਹੀ ਇਹ ਇਲਾਜ ਸਰਕਾਰੀ ਸਮੇਤ ਪ੍ਰਾਈਵੇਟ ਹਸਪਤਾਲਾਂ ਚ ਵੀ ਕਰਵਾਇਆ ਜਾ ਸਕੇਗਾ। ਇਸ ਵਿਚ ਜਾਂਚ, ਦਵਾਈ, ਇਲਾਜ, ਭਰਤੀ ਅਤੇ ਉਸਦੇ ਬਾਅਦ ਦਾ ਖਰਚ ਵੀ ਭੁਗਤਾਇਆ ਜਾਵੇਗਾ। ਇਸ ਤੋਂ ਇਲਾਵਾ ਪਹਿਲਾਂ ਤੋਂ ਮੌਜੂਦ ਬਿਮਾਰੀ ਵੀ ਇਸੇ ਯੋਜਨਾ ਹੇਠ ਇਲਾਜ ਵਿਚ ਆਵੇਗੀ।

 

ਪੰਜਾਬ `ਚ 42 ਲੱਖ ਪਰਿਵਾਰਾਂ ਨੂੰ ਮਿਲੇਗਾ ‘ਆਯੂਸ਼ਮਾਨ ਭਾਰਤ ਯੋਜਨਾ` ਦਾ ਲਾਭ

ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਸਿਹਤ ਬੀਮਾ ਯੋਜਨਾ ‘ਅਯੁਸ਼ਮਾਨ ਭਾਰਤ - ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ` ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇੱਥੇ ਵਰਨਣਯੋਗ ਹੈ ਕਿ ਇਸ ਯੋਜਨਾ ਨੂੰ ਅੱਜ-ਕੱਲ੍ਹ ‘ਮੋਦੀਕੇਅਰ` ਵੀ ਕਿਹਾ ਜਾਂਦਾ ਹੈ। ਇਸ ਯੋਜਨਾ ਦਾ ਲਾਭ ਪੰਜਾਬ ਦੇ 42 ਲੱਖ ਪਰਿਵਾਰਾਂ ਨੁੰ ਮਿਲੇਗਾ।


ਇਸ ਸਬੰਧੀ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੈਬਿਨੇਟ ਦੀ ਮੀਟਿੰਗ `ਚ ਲਿਆ ਗਿਆ। ਇਸ ਯੋਜਨਾ ਦੀਆਂ ਵਾਧਾਂ-ਘਾਟਾਂ `ਤੇ ਨਜ਼ਰ ਰੱਖਣ ਲਈ ਇੱਕ ਕਮੇਟੀ ਵੀ ਕਾਇਮ ਕੀਤੀ ਗਈ ਹੈ। ਇਹ ਯੋਜਨਾ ਪੰਜਾਬ `ਚ 300 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਲਾਗੂ ਹੋਣੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ausamaran Bhartiya Yojanas Golden Card distribution starts