ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿਵਿਆਂਗ ਨੇ ਬੈਂਕ ਤੋਂ ਕਰਜ਼ਾ ਨਾ ਮਿਲਣ ਕਾਰਨ ਕੀਤੀ ਖੁੱਦਕੁਸ਼ੀ

ਬਿਹਾਰ ਦੇ ਛਪਰਾ ਜ਼ਿਲ੍ਹੇ ਦੇ ਇਕ ਦਿਵਿਆਂਗ ਵਿਅਕਤੀ ਨੇ ਬੈਂਕ ਤੋਂ ਕਰਜ਼ਾ ਨਾ ਮਿਲਣ ਕਾਰਨ ਖੁੱਦਕੁਸ਼ੀ ਕਰ ਲਈ। ਇਸ ਦਾ ਖੁਲਾਸਾ ਉਸ ਦੀ ਜੇਬ ਚੋਂ ਮਿਲੀ ਚਿੱਠੀ ਤੋਂ ਹੋਇਆ ਜਿਸ ਨੂੰ ਮ੍ਰਿਤਕ ਨੇ ਖੁੱਦਕੁਸ਼ੀ ਕਰਨ ਤੋਂ ਪਹਿਲਾਂ ਲਿਖਿਆ ਸੀ।

 

ਜਾਣਕਾਰੀ ਮੁਤਾਬਕ ਮ੍ਰਿਤਕ ਪਾਰਸ ਸਿੰਘ ਆਪਣੇ ਦੋਨਾਂ ਪੈਰਾਂ ਨਾਲ ਤੁਰਨ ਚ ਅਸਮਰਥ ਸੀ। ਪਾਰਸ ਦੀ ਉੱਨਾਵ ਜੰਕਸ਼ਨ ਦੇ ਬਾਹਰ ਸ਼ਨਿੱਚਰਵਾਰ ਦੁਪਹਿਰ ਮੌਤ ਹੋ ਗਈ ਤੇ ਉਹ ਆਪਣੀ ਵੀਹਲ ਚੇਅਰ ਤੋਂ ਡਿੱਗ ਗਿਆ। ਉਹ ਆਪਣੀ ਤਿੰਨ ਟਾਈਰਾਂ ਵਾਲੀ ਸਾਈਕਲ ’ਤੇ ਪਾਨ-ਮਸਾਲਾ ਵੇਚਣ ਦਾ ਕੰਮ ਕਰਦਾ ਸੀ।

 

ਸੁਸਾਈਡ ਨੋਟ ਚ ਲਿਖਿਆ ਸੀ ਕਿ ਚੋਣਾਂ ਆਉਂਦਿਆਂ ਹੀ ਲੋਕ ਮੇਰੇ ਵਰਗੇ ਲੋਕਾਂ ਨੂੰ ਚੁੱਕ ਕੇ ਵੋਟ ਪਵਾਉਣ ਲੈ ਜਾਂਦੇ ਹਨ ਪਰ ਵੋਟ ਪੈ ਜਾਣ ਮਗਰੋਂ ਉਹੀ ਲੋਕ ਉਸ ਨੂੰ ਕੂੜੇ ਵਾਂਗ ਸੁੱਟ ਦਿੰਦੇ ਹਨ।

 

ਪਾਰਸ ਨੇ ਨੋਟ ਚ ਲਿਖਿਆ ਸੀ ਕਿ ਮੈਂ ਪੈਸਿਆਂ ਦੀ ਲੋੜ ਹੋਣ ਕਾਰਨ ਬੈਂਕ ਤੋਂ ਕਰਜ਼ਾ ਲੈਣ ਗਿਆ ਸੀ ਪਰ ਮੈਨੂੰ ਦਿਵਿਆਂਗ ਦੱਸ ਕੇ ਕਰਜ਼ਾ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ।

 

ਪੁਲਿਸ ਦੀ ਜਾਂਚ ਚ ਮਿਲੇ ਇਸ ਨੋਟ ਚ ਲਿਖਿਆ ਸੀ ਕਿ ਮੈਂ ਖੁੱਦਕੁਸ਼ੀ ਕਰ ਰਿਹਾ ਹਾਂ। ਇਸ ਚ ਮੇਰੇ ਪਰਿਵਾਰ ਦਾ ਕੋਈ ਦੋਸ਼ੀ ਨਹੀਂ ਹੈ। ਬੈਂਕ ਤੋਂ ਕਰਜ਼ਾ ਨਾ ਮਿਲਣ ਕਾਰਨ ਦੁਖੀ ਹਾਂ। ਮੈਂ ਕਰਜ਼ਾ ਵਾਪਸ ਮੋੜ ਸਕਦਾ ਸੀ ਪਰ ਬੈਂਕ ਮੁਲਾਜ਼ਮਾਂ ਨੇ ਕਿਹਾ ਕਿ ਦਿਵਿਆਂਗ ਲੋਕਾਂ ਨੂੰ ਬੈਂਕ ਕਰਜ਼ਾ ਨਹੀਂ ਦਿੰਦਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Divyang suicide in unnao kanpur know what he wrote in his suicide note