ਭਾਰਤ ਵਿੱਚ ਦੇਸ਼ ਦੇ ਸਭ ਤੋਂ ਵੱਡੇ ਤਿਉਹਾਰਾਂ ਵਿੱਚ ਸ਼ਾਮਲ ਦੀਵਾਲੀ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਖਿਡਾਰੀਆਂ ਦਾ ਆਪਣੇ ਪ੍ਰਸ਼ੰਸਕਾਂ ਨੂੰ ਦੀਪਾਵਲੀ ਦੀ ਸ਼ੁੱਭਕਾਮਨਾਵਾਂ ਦੇਣਾ ਆਮ ਗੱਲ ਹੈ ਪਰ ਉਥੇ ਜੇਕਰ ਇਹ ਸ਼ੁਭਕਾਮਨਾਵਾਂ ਵਿਦੇਸ਼ੀ ਖਿਡਾਰੀ ਦੇਣ ਤਾਂ ਇਹ ਖ਼ਾਸ ਪਲ ਬਣ ਜਾਂਦਾ ਹੈ।
ਦੀਵਾਲੀ ਦੇ ਦਿਨ ਜਿਹਾ ਹੀ ਵੇਖਣ ਨੂੰ ਮਿਲ ਰਿਹਾ ਹੈ ਜਦੋਂ ਕ੍ਰਿਕਟ ਦੇ ਵੱਡੇ ਵੱਡੇ ਦਿਗ਼ਜ਼ ਵਿਦੇਸ਼ੀ ਖਿਡਾਰੀਆਂ ਨੇ ਆਪਣੇ ਤਮਾਮ ਪ੍ਰਸ਼ੰਸਕਾਂ ਨੂੰ ਦਿਵਾਲੀ ਦੀ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਵਿੱਚ ਆਸਟਰੇਲੀਆ ਦੇ ਸਟੀਵ ਸਮਿਥ, ਡੇਵਿਡ ਵਾਨਰ, ਕ੍ਰਿਸ ਗੇਲ ਅਤੇ ਸਾਬਕਾ ਕਪਤਾਨ ਮਾਈਕਲ ਕਲਾਰਕ ਦੇ ਨਾਮ ਸ਼ਾਮਲ ਹਨ।
ਸਮਿਥ ਨੇ ਇੰਸਟਾਗ੍ਰਾਮ ਉੱਤੇ ਪੋਸਟ ਕੀਤਾ, “ਭਾਰਤ ਵਿੱਚ ਮੌਜੂਦ ਸਾਰੇ ਦੋਸਤਾਂ ਨੂੰ ਦਿਵਾਲੀ ਦੀਆਂ ਸ਼ੁਭਕਾਮਨਾਵਾਂ।” ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਸਮਿਥ ਰਾਜਸਥਾਨ ਰਾਇਲਜ਼ ਲਈ ਖੇਡਦੇ ਹਨ ਅਤੇ ਉਨ੍ਹਾਂ ਨੂੰ ਭਾਰਤੀ ਸੰਸਕ੍ਰਿਤੀ ਬਹੁਤ ਪਸੰਦ ਹੈ।