ਦੀਵਾਲੀ ਦਾ ਤਿਉਹਾਰ ਦਿੱਲੀ ਸਥਿਤ ਅਮਰੀਕੀ ਅੰਬੈਂਸੀ ਵਿਖੇ ਮਨਾਇਆ ਗਿਆ। ਪ੍ਰੋਗਰਾਮ ਵਿੱਚ ਕੁਝ ਅਮਰੀਕੀ ਔਰਤਾਂ ਨੇ ਬਾਲੀਵੁੱਡ ਦੇ ਗਾਣਿਆਂ 'ਤੇ ਧਮਾਕੇਦਾਰ ਡਾਂਸ ਕੀਤਾ। ਇਨ੍ਹਾਂ ਅਮਰੀਕੀ ਡੀਵਾਜ ਦੇ ਡਾਂਸ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਡਾਂਸ ਦੀ ਵੀਡੀਓ ਨੂੰ ਯੂਐਸ ਅੰਬੈਂਸੀ ਨੇ ਟਵੀਟ ਕੀਤਾ ਹੈ ਅਤੇ ਲਿਖਿਆ ਹੈ ਕਿ ਅਸੀਂ ਵੀ ਦੀਵਾਲੀ ਦੇ ਜਸ਼ਨ ਵਿੱਚ ਸ਼ਾਮਲ ਹੋਏ ਹਾਂ। ਸਾਡੇ ਅਮਰੀਕੀ ਡੀਵਾਜ ਨੇ ਬਾਲੀਵੁੱਡ ਦੇ ਗਾਣਿਆਂ 'ਤੇ ਪ੍ਰਰਫਾਰਮ ਕੀਤਾ।
We are already getting into the #Diwali groove! ✨ Watch our American divas shake a leg together on a hit Bollywood song! 💃 pic.twitter.com/uZcGOFHa9A
— U.S. Embassy India (@USAndIndia) October 26, 2019
ਇਸ ਵਾਰ ਦੀਵਾਲੀ 27 ਅਕਤੂਬਰ ਦੀ ਹੈ। ਦੀਵਾਲੀ ਮਨਾਉਣ ਪਿੱਛੇ ਇੱਕ ਧਾਰਨਾ ਹੈ ਕਿ ਇਸ ਦਿਨ ਭਗਵਾਨ ਰਾਮ ਆਪਣੀ ਪਤਨੀ ਸੀਤਾ ਅਤੇ ਭਰਾ ਲਕਸ਼ਮਣ ਦੇ ਨਾਲ 14 ਸਾਲ ਦਾ ਬਨਵਾਸ ਪੂਰਾ ਕਰਕੇ ਅਯੁੱਧਿਆ ਵਾਪਸ ਪਰਤੇ ਸਨ ਅਤੇ ਉਨ੍ਹਾਂ ਦੀ ਆਉਣ ਦੀ ਖੁਸ਼ੀ ਵਿੱਚ ਅਯੁੱਧਿਆ ਦੇ ਲੋਕਾਂ ਨੇ ਦੀਵੇ ਜਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਸੀ।