ਚੇਨਈ ਦੇ ਇਕ ਹਸਪਤਾਲ `ਚ ਪਿਛਲੇ ਦਸ ਦਿਨਾਂ ਤੋਂ ਦਾਖਲ ਡੀਐਮਕੇ ਦੇ ਪ੍ਰਧਾਨ ਐਮ ਕਰੁਣਾਨਿਧੀ ਦੀ ਸਿਹਤ ਪਹਿਲਾਂ ਦੇ ਮੁਕਾਬਲੇ ਖਰਾਬ ਹੋ ਰਹੀ ਹੈ। ਉਨ੍ਹਾਂ ਦੇ ਮਹੱਤਵਪੂਰਣ ਅੰਗ ਕੰਮ ਕਰਨ ਤੋਂ ਅਸਮਰਥਾ ਹੋ ਰਹੇ ਹਨ। ਕਾਵੇਰੀ ਹਸਪਤਾਲ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ 94 ਸਾਲਾ ਸਾਬਕਾ ਮੁੱਖ ਮੰਤਰੀ ਦੀ ਸਿਹਤ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
ਉਨ੍ਹਾਂ ਅਨੁਸਾਰ ਡੀਐਮਕੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਐਮ ਕਰੁਣਾਨਿਧੀ ਦੀ ਸਿਹਤ ਵਿਗੜੀ ਹੈ। ਜਿ਼ਆਦਾ ਉਮਰ ਹੋਣ ਕਾਰਨ ਉਨ੍ਹਾਂ ਦੇ ਸ਼ਰੀਰ ਦੇ ਮਹੱਤਵਪੂਰਣ ਅੰਗ ਕੰਮ ਕਰਨ ਯੋਗ ਨਹੀਂ ਹਨ, ਜੋ ਇਕ ਚੁਣੌਤੀ ਵਾਲਾ ਹੈ। ਹਸਪਤਾਲ ਦੇ ਕਾਰਜਕਾਰੀ ਡਾਇਰੈਕਟਰ ਡਾ. ਅਰਵਿੰਦਨ ਸੇਲਵਾਰਾਜ ਨੇ ਕਿਹਾ ਕਿ ਡੀਐਮਕੇ ਪ੍ਰਧਾਨ ਦੀ ਸਿਹਤ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਉਹ ਮੈਡੀਕਲ ਸਹਾਇਤਾ `ਤੇ ਹਨ। ਉਨ੍ਹਾਂ ਕਿਹਾ ਕਿ ਅਗਲੇ 24 ਘੰਟਿਆਂ `ਚ ਉਨ੍ਹਾਂ ਦੀ ਸਿਹਤ `ਚ ਜੋ ਸੁਧਾਰ ਆਉਂਦਾ ਹੈ, ਇਸ ਤੋਂ ਅੱਗੇ ਦੀਆਂ ਚੀਜਾਂ ਤੈਅ ਹੋਣਗੀਆਂ।
Chennai's Kauvery Hospital issues the medical bulletin of DMK Chief M Karunanidhi; states a decline in his medical condition. #TamilNadu pic.twitter.com/CSCUfOuE49
— ANI (@ANI) August 6, 2018
ਕਰੁਣਾਨਿਧੀ ਦੀ ਬਲੱਡ ਪ੍ਰੈਸਰ ਦੀ ਸਮੱਸਿਆ ਕਾਰਨ 28 ਜੁਲਾਈ ਨੂੰ ਹਸਪਤਾਲ `ਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਬਲੱਡ ਪ੍ਰੈਸਰ ਦੀ ਸਮੱਸਿਆ `ਤੇ ਡਾਕਟਰਾਂ ਨੇ ਕਾਬੂ ਪਾ ਲਿਆ, ਪ੍ਰੰਤੂ ਸਿਹਤ `ਚ ਗਿਰਾਵਟ ਕਾਰਨ ਉਹ ਅਜੇ ਤੱਕ ਹਸਪਤਾਲ `ਚ ਹਨ।
ਡੀਐਮਕੇ ਪ੍ਰਧਾਨ ਕਰੁਣਾਨਿਧੀ ਦੇ ਹਸਪਤਾਲ `ਚ ਭਰਤੀ ਹੋਣ ਤੋਂ ਬਾਅਦ ਪਾਰਟੀ ਵਰਕਰਾਂ ਨੂੰ ਵੱਡਾ ਸਦਮਾ ਲੱਗਿਆ ਹੈ। ਪਾਰਟੀ ਵੱਲੋਂ ਜਾਰੀ ਬਿਆਨ `ਚ ਕਿਹਾ ਗਿਆ ਸੀ ਕਿ ਪਾਰਟੀ ਪ੍ਰਧਾਨ ਦੇ ਬਿਮਾਰ ਹੋਣ ਬਾਅਦ 21 ਵਰਕਰਾਂ ਦੀ ਮੌਤ ਹੋ ਗਈ ਹੈ। ਪਾਰਟੀ ਨੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਸਾਬਕਾ ਮੁੱਖ ਮੰਤਰੀ ਦੀ ਸਿਹਤ ਦੇ ਮੱਦੇਨਜ਼ਰ ਉਹ ਕੋਈ ਸਖਤ ਕਦਮ ਨਾ ਚੁੱਕਣ।