ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤਾ ਨਹੀਂ ਕਾਂਗਰਸ ਨੇ ਸਰਕਾਰ ਚਲਾਈ ਜਾਂ ਮਿਸ਼ੇਲ ਮਾਮੇ ਦਾ ਦਰਬਾਰ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਓਡੀਸ਼ਾ ਦੇ ਮਯੂਰਭੰਜ ਜਿ਼ਲ੍ਹੇ ਦੇ ਬਾਰੀਪਦਾ ਚ 3,318 ਕਰੋੜ ਰੁਪਏ ਦੇ 200 ਕਿਲੋਮੀਟਰ ਦੇ ਤਿੰਨ ਕੌਮੀ ਰਾਜਮਾਰਗਾਂ ਦੇ ਨੀਂਹ ਪੱਥਰ ਰਖਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹੋਰ ਅਹਿਮ ਕੰਮਾਂ ਦਾ ਵੀ ਉਦਘਾਟਨ ਕੀਤਾ। ਇਸ ਓਡੀਸ਼ਾ ਦੇ ਬਾਰੀਪਦਾ ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਵਿਰੋਧੀ ਕਾਂਗਰਸ ਤੇ ਜ਼ੋਰਦਾਰ ਹਮਲਾ ਬੋਲਿਆ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਪੀਐਮ ਮੋਦੀ ਨੇ ਕਿਹਾ ਕਿ ਅਸੀਂ ਵਿਰੋਧੀ ਧਿਰ ਨੂੰ ਖੱਟਕਣ ਲੱਗੇ ਹਾਂ। ਪਰ ਦੇਸ਼ ਲਈ ਅਸੀਂ ਸਖਤ ਫੈਸਲੇ ਲੈ ਰਹੇ ਹਾਂ। ਕਾਨੂੰਨ ਕਿਸੇ ਵੀ ਦੋਸ਼ੀ ਨੂੰ ਨਹੀਂ ਛੱਡੇਗਾ। ਉਨ੍ਹਾਂ ਕਿਹਾ ਕਿ ਸਮਝ ਨਹੀਂ ਆਉਂਦਾ ਕਿ ਕਾਂਗਰਸ ਨੇ ਸਰਕਾਰ ਚਲਾਈ ਸੀ ਜਾਂ ਫਿਰ ਆਪਣੇ ਮਿਸ਼ੇਲ ਮਾਮੇ ਦਾ ਦਰਬਾਰ ਚਲਾਇਆ ਹੈ। ਮੈਂ ਅੱਜ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਦੇਸ਼ ਦੀ ਥਾਂ ਵਿਚੋਲਿਆਂ ਦੇ ਹਿਤਾਂ ਦੀ ਰੱਖਿਆ ਕਰਨ ਚ ਜਿਸ ਜਿਸ ਦੀ ਭੂਮਿਕਾ ਰਹੀ ਹੈ, ਉਨ੍ਹਾਂ ਦਾ ਹਿਸਾਬ ਜਾਂਚ ਏਜੰਸੀ ਕਰੇਗੀ, ਦੇਸ਼ ਦੀ ਜਨਤਾ ਕਰੇਗੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਪੀਐਮ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੱਖਿਆ ਮੰਤਰੀ ਸੀਤਾਰਮਣ ਨੂੰ ਵਧਾਈ ਦਿੰਦਾ ਹਾਂ ਕਿ ਦੇਸ਼ ਦੀਆਂ ਅੱਖਾਂ ਚ ਧੂੜ ਵਾਲਿਆਂ ਦੀ ਨੀਅਤ ਨੂੰ, ਦੇਸ਼ ਦੀ ਸੁਰੱਖਿਆ ਨਾਲ ਖੇਡਣ ਵਾਲਿਆਂ ਦੀ ਸਿਆਸਤ ਨੂੰ, ਆਪਣੇ ਮਨੋਰੰਜਨ ਲਈ ਪਵਿੱਤਰ ਸੰਸਦ ਭਵਨ ਦੀ ਵਰਤੋਂ ਕਰਨ ਵਾਲਿਆਂ ਦੇ ਬਚਪਨੇ ਨੂੰ ਦੇਸ਼ ਸਾਹਮਣੇ ਜੱਗਜਾਹਰ ਕੀਤਾ।

 

 

ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਹਰੇਕ ਨਾਗਰਿਕ ਲਈ ਫਿਕਰਮੰਦ ਹੈ। ਦੇਸ਼ ਦੇ ਆਯੁਸ਼ਮਾਨ ਭਾਰਤ ਯੋਜਨਾ ਤਹਿਤ 5 ਲੱਖ ਰੁਪਏ ਤੱਕ ਦਾ ਮੁਫਤ ਚ ਇਲਾਜ ਮਿਲ ਰਿਹਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਓਡੀਸ਼ਾ ਦੇ ਲੱਖਾਂ ਪਰਿਵਾਰ ਇਸ ਲਾਂਭ ਤੋਂ ਵਾਂਝੇ ਹਨ। ਮੋਦੀ ਨੇ ਕਿਹਾ ਕਿ ਓਡੀਸ਼ਾ ਦੀ ਸਰਕਾਰ ਲੋਕਾਂ ਅਤੇ ਧੀਆਂ ਨਾਲ ਜੁੜੀਆਂ ਯੋਜਨਾਵਾਂ ਲਈ ਗੰਭੀਰ ਨਹੀਂ ਹੈ।

 

 

 

 

/

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Do not know the Congress government or the government of Michel Mama Modi