ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਾਓ ਬਲਾਤਕਾਰ ਕਾਂਡ ਨਾਲ ਜੁੜੇ ਡਾਕਟਰ ਦੀ ਭੇਤ ਭਰੀ ਹਾਲਤ ’ਚ ਮੌਤ

ਉਨਾਓ ਬਲਾਤਕਾਰ ਕਾਂਡ ਨਾਲ ਜੁੜੇ ਡਾਕਟਰ ਦੀ ਭੇਤ ਭਰੀ ਹਾਲਤ ’ਚ ਮੌਤ

ਉਨਾਓ ਬਲਾਤਕਾਰ ਕਾਂਡ ਦੀ ਪੀੜਤ ਲੜਕੀ ਦੇ ਪਿਤਾ ਦਾ ਇਲਾਜ ਕਰਨ ਵਾਲੇ ਡਾ. ਪ੍ਰਸ਼ਾਂਤ ਉਪਾਧਿਆਇ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਹੈ। ਬਲਾਤਕਾਰ ਕਾਂਡ ਦੀ ਪੀੜਤ ਕੁੜੀ ਦੇ ਪਿਤਾ ਨੂੰ ਕੁੱਟਮਾਰ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਸੀ; ਤਦ ਡਾ. ਪ੍ਰਸ਼ਾਂਤ ਉਪਾਧਿਆਇ ਹੀ ਐਮਰਜੈਂਸੀ ’ਚ ਸਨ। ਉਨ੍ਹਾਂ ਨੇ ਹੀ ਪੀੜਤ ਕੁੜੀ ਦੇ ਪਿਤਾ ਨੂੰ ਜੇਲ੍ਹ ਭੇਜ ਦਿੱਤਾ ਸੀ।

 

 

ਇਸ ਮਾਮਲੇ ’ਤੇ ਵਿਵਾਦ ਪੈਦਾ ਹੋਣ ਤੋਂ ਬਾਅਦ ਜਦੋਂ ਇਸ ਦੀ ਸੀਬੀਆਈ ਜਾਂਚ ਸ਼ੁਰੂ ਹੋਈ ਸੀ, ਤਦ ਡਾ. ਪ੍ਰਸ਼ਾਂਤ ਉਪਾਧਿਆਇ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਲੰਮੇ ਸਮੇਂ ਬਾਅਦ ਉਨ੍ਹਾਂ ਦੀ ਬਹਾਲੀ ਹੋਈ ਸੀ। ਇਸ ਵੇਲੇ ਡਾ. ਪ੍ਰਸ਼ਾਂਤ ਫ਼ਤਿਹਪੁਰ ਵਿਖੇ ਤਾਇਨਾਤ ਸਨ।

 

 

ਅੱਜ ਸ਼ੱਕੀ ਹਾਲਾਤ ਵਿੱਚ ਡਾ. ਪ੍ਰਸ਼ਾਂਤ ਦੀ ਮੌਤ ਹੋ ਗਈ ਤੇ ਇਸ ਮਾਮਲੇ ਦਾ ਵਰਨਣਯੋਗ ਪੱਖ ਇਹ ਵੀ ਹੈ ਕਿ ਕੱਲ੍ਹ ਇਸੇ ਮਾਮਲੇ ਦੀ ਸੁਣਵਾਈ ਦਿੱਲੀ ਸਥਿਤ ਤੀਸ ਹਜ਼ਾਰੀ ਅਦਾਲਤ ’ਚ ਹੋਣੀ ਹੈ। ਰਿਪੋਰਟ ਮੁਤਾਬਕ ਡਾ. ਪ੍ਰਸ਼ਾਂਤ ਉਪਾਧਿਆਇ ਸ਼ੂਗਰ ਰੋਗ ਤੋਂ ਪੀੜਤ ਸਨ।

 

 

ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਵਿਰੁੱਧ ਉਨਾਓ ਰੇਪ ਕੇਸ ਵਿੱਚ ਟਰੱਕ ਦੀ ਟੱਕਰ ਕਾਰਨ ਜ਼ਖ਼ਮੀ ਹੋਏ ਵਕੀਲ ਮਹੇਂਦਰ ਸਿੰਘ ਦੀ ਸਿਹਤ ਬਾਰੇ ਰਿਪੋਰਟ ਏਮਸ (AIIMS) ਨੇ ਸੁਪਰੀਮ ਕੋਰਟ ’ਚ ਪੇਸ਼ ਕਰ ਦਿੱਤੀ ਸੀ।

 

 

ਮਹੇਂਦਰ ਸਿੰਘ ਦੀ ਸਿਹਤ–ਰਿਪੋਰਟ ’ਚ ਕਿਹਾ ਗਿਆ ਹੈ ਕਿ ਮਹੇਂਦਰ ਸਿੰਘ ਦਾ ਇਲਾਜ ਮੁਕੰਮਲ ਹੋ ਚੁੱਕਾ ਹੈ। ਹੁਣ ਇਸ ਤੋਂ ਵੱਧ ਇਲਾਜ ਦੀ ਜ਼ਰੂਰਤ ਨਹੀਂ ਹੈ। ਅਦਾਲਤ ਨੇ ਮਹੇਂਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਨੂੰ ਕਿਤੇ ਹੋਰ ਲਿਜਾ ਕੇ ਇਲਾਜ ਕਰਵਾਉਣਾ ਚਾਹੁੰਦੇ ਹਨ, ਤਾਂ ਲਿਜਾ ਸਕਦੇ ਹਨ।

 

 

ਭਾਰਤੀ ਜਨਤਾ ਪਾਰਟੀ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ 2017 ਦੇ ਉਨਾਓ ਰੇਪ ਕੇਸ ਵਿੱਚ ਪਿਛਲੇ ਮਹੀਨੇ ਦਿੱਲੀ ਦੀ ਇੱਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

 

 

ਇਸ ਤੋਂ ਇਲਾਵਾ ਸੇਂਗਰ ਉੱਤੇ 25 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਸੀ। ਇਸ ਵਿੱਚੋਂ 10 ਲੱਖ ਰੁਪਏ ਪੀੜਤ ਕੁੜੀ ਨੂੰ ਦਿੱਤੇ ਜਾਣਗੇ ਤੇ 15 ਲੱਖ ਰੁਪਏ ਸਰਕਾਰੀ ਧਿਰ ਨੂੰ ਮਿਲਣਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Doctor related to Unnao Rape case died in suspicious circumstances