ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਡਾਕਟਰਾਂ ਨੇ ਮਾਨਸਿਕ ਰੋਗੀਆਂ ’ਚੋਂ ਭੂਤ ਭਜਾਉਣ ਦਾ ਲੱਭਿਆ ਨਵਾਂ ਤਰੀਕਾ

​​​​​​​ਡਾਕਟਰਾਂ ਨੇ ਮਾਨਸਿਕ ਰੋਗੀਆਂ ’ਚੋਂ ਭੂਤ ਭਜਾਉਣ ਦਾ ਲੱਭਿਆ ਨਵਾਂ ਤਰੀਕਾ

ਉੱਤਰ ਪ੍ਰਦੇਸ਼ ਦੇ ਗੋਰਖਪੁਰ ’ਚ ਡਾਕਟਰਾਂ ਨੇ ਦਵਾਈਆਂ ਨਾਲ ਭੂਤ ਭਜਾਉਣੇ ਸ਼ੁਰੂ ਕਰ ਦਿੱਤੇ ਹਨ। ਖ਼ੁਦ ਨੂੰ ਭੂਤਾਂ–ਪ੍ਰੇਤਾਂ ਤੋਂ ਪੀੜਤ ਆਖਣ ਵਾਲੇ ਮਾਨਸਿਕ ਰੋਗੀ ਜਿਹੜੇ ਵੀ ਮੰਦਰਾਂ ਜਾਂ ਮਜ਼ਾਰਾਂ ਉੱਤੇ ਪੁੱਜਦੇ ਹਨ, ਮਨੋਰੋਗ ਮਾਹਿਰ ਡਾਕਟਰਾਂ ਨੇ ਉੱਥੇ ਜਾ ਕੇ ਆਪਣੀ ਓਪੀਡੀ (OPD) ਸ਼ੁਰੂ ਕਰ ਦਿੱਤੀ ਹੈ।

 

 

‘ਹਿੰਦੁਸਤਾਨ ਟਾਈਮਜ਼ ਪੰਜਾਬੀ’ (HT Punjabi) ਦਾ ਇੱਥੇ ਇਹ ਸੁਆਲ ਹੈ ਕਿ ਕੀ ਪੰਜਾਬ ਸਰਕਾਰ ਇਹ ਤਰੀਕਾ ਅਖ਼ਤਿਆਰ ਨਹੀਂ ਕਰ ਸਕਦੀ ਤੇ ਇੰਝ ਬਹੁਤ ਸਾਰੇ ਡੀਪ੍ਰੈਸ਼ਨ ਦੇ ਸ਼ਿਕਾਰ ਰੋਗੀਆਂ ਦਾ ਇਲਾਜ ਹੋ ਸਕੇਗਾ।

 

 

ਜਿਹੜੇ ਭੂਤਾਂ ਉੱਤੇ ਤਾਂਤ੍ਰਿਕਾਂ ਤੇ ਅਖੌਤੀ ਬਾਬਿਆਂ ਦਾ ਜ਼ੋਰ ਨਹੀਂ ਚੱਲਦਾ; ਉਨ੍ਹਾਂ ਨੂੰ ਹੁਣ ਦਵਾਈਆਂ ਨਾਲ ਠੀਕ ਕਰਨ ਦੇ ਜਤਨ ਹੋ ਰਹੇ ਹਨ। ਫ਼ਿਲਹਾਲ ਤਿੰਨ ਮਜ਼ਾਰਾਂ ਤੇ ਦੋ ਮੰਦਰਾਂ ਉੱਤੇ ਹਫ਼ਤਾਵਾਰੀ ਜਾਂ ਪੰਦਰਾ–ਰੋਜ਼ਾ ਓਪੀਡੀ ਚਾਲੂ ਹੈ।

 

 

ਇੱਥੇ ਸੀਜ਼ੋਫ੍ਰੇਨੀਆ, ਬਾਇਪੋਲਰ ਡੀਪ੍ਰੈਸ਼ਨ, ਟ੍ਰਾਂਸਪੇਰੇਸ਼ਨ ਸਿੰਡ੍ਰੋਮ, ਮੇਨੀਆ ਦੇ 120 ਮਰੀਜ਼ਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਤੇ ਹੁਣ ਉਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਹੈ।

 

 

ਜ਼ਿਆਦਾਤਰ ਅਨਪੜ੍ਹ ਤੇ ਗ਼ਰੀਬ ਵਰਗ ਦੇ ਮਾਨਸਿਕ ਰੋਗੀ ਭੂਤਾਂ–ਪ੍ਰੇਤਾਂ ਦਾ ਪਰਛਾਵਾਂ ਸਮਝ ਕੇ ਅਖੌਤੀ ਸਿਆਣਿਆਂ ਤੇ ਬਾਬਿਆਂ ਦੇ ਚੱਕਰ ਲਾਉਣੇ ਸ਼ੁਰੂ ਕਰ ਦਿੰਦੇ ਹਨ।

 

 

ਕਿਤੇ–ਕਿਤੇ ਤਾਂ ਇਹ ਬਾਬੇ ਭੂਤ ਉਤਾਰਨ ਜਾਂ ਭਜਾਉਣ ਦੇ ਨਾਂਅ ਉੱਤੇ ਰੋਗੀਆਂ ਉੱਤੇ ਤਸ਼ੱਦਦ ਢਾਹੁੰਦੇ ਹਨ ਤੇ ਉਨ੍ਹਾਂ ਦੀ ਕੁੱਟਮਾਰ ਵੀ ਕਰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Doctors found new way to flee ghosts in affected people