ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਿਲੀਵਰੀ ਦੌਰਾਨ ਬੱਚੇ ਦਾ ਸਿਰ ਹੋਇਆ ਵੱਖ, ਕੁੱਖ 'ਚ ਹੀ ਰਹਿ ਗਿਆ ਅੱਧਾ ਸਰੀਰ

ਤੇਲੰਗਾਨਾ ਦੇ ਨਾਗਰਕੁਲਨੂਲ ਜ਼ਿਲ੍ਹੇ 'ਚ ਡਿਲੀਵਰੀ ਦੌਰਾਨ ਇਕ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਡਿਲੀਵਰੀ ਕਰਵਾ ਰਹੀ ਡਾਕਟਰ ਨੇ ਬਹੁਤ ਤੇਜ਼ੀ ਨਾਲ ਬੱਚੇ ਨੂੰ ਬਾਹਰ ਖਿੱਚਿਆ, ਜਿਸ ਕਾਰਨ ਉਸ ਦੇ ਦੋ ਟੋਟੇ ਹੋ ਗਏ। ਬੱਚੇ ਦਾ ਸਿਰ ਵੱਖ ਹੋ ਕੇ ਬਾਹਰ ਆ ਗਿਆ, ਜਦਕਿ ਬਾਕੀ ਸਰੀਰ ਔਰਤ ਦੇ ਢਿੱਡ ਅੰਦਰ ਹੀ ਰਹਿ ਗਿਆ। ਬਾਅਦ 'ਚ ਔਰਤ ਦੀ ਜਾਨ ਬਚਾਉਣ ਲਈ ਆਪ੍ਰੇਸ਼ਨ ਕਰਨਾ ਪਿਆ।
 

'The News Minute' ਦੀ ਰਿਪੋਰਟ ਮੁਤਾਬਿਕ ਮਾਮਲਾ ਨਾਗਰਕੁਲਨੂਲ ਜ਼ਿਲ੍ਹੇ ਦੇ ਨਾਦਿਮਪੱਲੀ ਪਿੰਡ ਦਾ ਹੈ। 23 ਸਾਲਾ ਔਰਤ ਨੂੰ ਬੀਤੀ 18 ਦਸੰਬਰ ਨੂੰ ਅਚਾਮਪੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਜਾਂਚ ਤੋਂ ਬਾਅਦ ਪਰਿਵਾਰ ਨੂੰ ਕਿਹਾ ਸੀ ਕਿ ਉਸ ਦੀ ਨੋਰਮਲ ਡਿਲੀਵਰੀ ਕਰਵਾਈ ਜਾ ਸਕਦੀ ਹੈ। 
 

ਰਿਪੋਰਟ ਮੁਤਾਬਿਕ ਪੀੜਤ ਔਰਤ ਨੇ ਪੁਲਿਸ ਨੂੰ ਦੱਸਿਆ, "ਮੈਨੂੰ ਇੱਕ ਟੀਕਾ ਲਗਾਇਆ ਗਿਆ। ਫਿਰ ਲੇਬਰ ਰੂਮ ਅੰਦਰ ਲੈ ਗਏ। ਉੱਥੇ ਡਿਊਟੀ 'ਤੇ ਮੌਜੂਦ ਡਾਕਟਰ ਸੁਧਾ ਰਾਣੀ ਨੇ ਡਿਲੀਵਰੀ ਦੀ ਕੋਸ਼ਿਸ਼ ਕੀਤੀ। ਫਿਰ ਅਚਾਨਕ ਉਹ ਉੱਥੋਂ ਭੱਜ ਗਈ। ਕੁੱਝ ਸਮੇਂ ਬਾਅਦ ਉਸ ਨੇ ਦੋ ਹੋਰ ਮਰਦ ਡਾਕਟਰਾਂ ਨੂੰ ਡਿਲੀਵਰੀ 'ਚ ਮਦਦ ਕਰਨ ਲਈ ਅੰਦਰ ਬੁਲਾਇਆ। ਕੁੱਝ ਦੇਰ ਬਾਅਦ ਉਨ੍ਹਾਂ ਨੇ ਮੇਰੇ ਪਰਿਵਾਰ ਨੂੰ ਕਿਹਾ ਕਿ ਹਾਲਤ ਗੰਭੀਰ ਹੈ। ਫਿਰ ਮੈਨੂੰ ਹੈਦਰਾਬਾਦ ਦੇ ਪੇਟਲਾਬੁਰਜ ਮੈਟਰਨਿਟੀ ਹਸਪਤਾਲ ਲਿਜਾਣ ਬਾਰੇ ਕਿਹਾ ਗਿਆ। ਉਨ੍ਹਾਂ ਇਹ ਨਹੀਂ ਦੱਸਿਆ ਕਿ ਦੂਜੇ ਹਸਪਤਾਲ ਲਿਜਾਣ ਦੀ ਲੋੜ ਕਿਉਂ ਹੈ। ਨਾਲ ਹੀ ਉਨ੍ਹਾਂ ਇਹ ਦੱਸਿਆ ਕਿ ਬੱਚੇ ਦਾ ਸਿਰ ਵੱਖ ਹੋ ਗਿਆ ਹੈ।"
 

ਰਿਪੋਰਟ 'ਚ ਇਹ ਵੀ ਦੱਸਿਆ ਗਿਆ ਕਿ ਬੱਚੇ ਦਾ ਸਿਰ ਵੱਖ ਹੋਣ ਤੋਂ ਬਾਅਦ ਡਾਕਟਰ ਨੇ ਇਹ ਜਾਣਕਾਰੀ ਪਰਿਵਾਰ ਅਤੇ ਦੂਜੇ ਲੋਕਾਂ ਤੋਂ ਲੁਕਾ ਦੇ ਰੱਖੀ। ਜਦਕਿ ਡਿਲੀਵਰੀ 'ਚ ਮਾਂ ਦੇ ਢਿੱਡ ਅੰਦਰ ਬੱਚੇ ਦੇ ਫਸੇ ਹੋਣ ਦੀ ਹਾਲਤ 'ਚ ਉਸ ਨੂੰ ਨਾਗਰਕੁਲਨੂਲ ਤੋਂ 150 ਕਿਲੋਮੀਟਰ ਦੂਰ ਹੈਦਰਾਬਾਦ ਦੇ ਪੇਟਲਾਬੁਰਜ਼ ਮੈਟਰਨਿਟੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਦੌਰਾਨ ਉਸ ਦੀ ਹਾਲਤ ਕਾਫੀ ਖਰਾਬ ਹੋ ਗਈ।
 

ਹੈਦਰਾਬਾਦ ਲਿਜਾਣ ਸਮੇਂ ਪੀੜਤ ਔਰਤ ਦੇ ਪਰਿਵਾਰ ਨੂੰ ਇਹ ਨਹੀਂ ਪਤਾ ਸੀ ਕਿ ਬੱਚੇ ਦਾ ਅੱਧਾ ਸਰੀਰ ਹੀ ਉਸ ਦੇ ਢਿੱਡ ਅੰਦਰ ਹੈ। ਉਨ੍ਹਾਂ ਨੂੰ ਹੈਦਰਾਬਾਦ ਪਹੁੰਚਣ ਤੋਂ ਬਾਅਦ ਦੱਸਿਆ ਗਿਆ ਕਿ ਢਿੱਡ ਅੰਦਰ ਬੱਚੇ ਦਾ ਅੱਧਾ ਸਰੀਰ ਹੀ ਹੈ ਅਤੇ ਉਸ ਦੀ ਮੌਤ ਹੋ ਚੁੱਕੀ ਹੈ। ਇਸ ਮਗਰੋਂ ਪੀੜਤ ਔਰਤ ਦਾ ਆਪ੍ਰੇਸ਼ਨ ਕਰ ਕੇ ਮ੍ਰਿਤਕ ਬੱਚੇ ਨੂੰ ਬਾਹਰ ਕੱਢਿਆ ਗਿਆ।
 

ਇਸ ਮਾਮਲੇ 'ਚ ਨਾਗਰਕੁਲਨੂਲ ਜ਼ਿਲ੍ਹਾ ਕਲੈਕਟਰ ਅਤੇ ਜ਼ਿਲ੍ਹਾ ਸਿਹਤ ਅਧਿਕਾਰੀ ਕੇ. ਸੁਧਾਕਰ ਲਾਲ ਨੇ ਹਸਪਤਾਲ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕੀਤਾ ਹੈ। ਉੱਧਰ ਹਸਪਤਾਲ ਪ੍ਰਸ਼ਾਸਨ ਨੇ ਘਟਨਾ ਲਈ ਜ਼ਿੰਮੇਵਾਰ ਡਾਕਟਰ ਸੁਧਾ ਰਾਣੀ ਨੂੰ ਮੁਅੱਤਲ ਕਰ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:doctors left the body of a foetus inside the mother womb after its head was severed from the body during delivery