ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਰੇਲਵੇ ’ਚੋਂ ਰਿਟਾਇਰ ਕੀਤੇ ਜਾਣਗੇ 50 ਸਾਲਾਂ ਤੋਂ ਵੱਧ ਦੀ ਉਮਰ ਦੇ ਡਾਕਟਰ

ਭਾਰਤੀ ਰੇਲਵੇ ’ਚੋਂ ਰਿਟਾਇਰ ਕੀਤੇ ਜਾਣਗੇ 50 ਸਾਲਾਂ ਤੋਂ ਵੱਧ ਦੀ ਉਮਰ ਦੇ ਡਾਕਟਰ

ਕਈ ਦਹਾਕਿਆਂ ਤੋਂ ਰੇਲਵੇ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੰਦਰੁਸਤ ਰੱਖਣ ਵਾਲੇ ਰੇਲਵੇ ਦੇ ਸੀਨੀਅਰ ਡਾਕਟਰਾਂ ਨੂੰ ਹੁਣ ਸਮੇਂ ਤੋਂ ਪਹਿਲਾਂ ਹੀ ਰਿਟਾਇਰ (ਸੇਵਾ–ਮੁਕਤ) ਕਰ ਦਿੱਤਾ ਜਾਵੇਗਾ। ਰੇਲਵੇ ਬੋਰਡ ਨੇ ਅਗਲੇ ਸਾਲ ਜਨਵਰੀ ਤੋਂ ਮਾਰਚ ਤੱਕ 50 ਸਾਲ ਦੀ ਉਮਰ ਮੁਕੰਮਲ ਕਰਨ ਵਾਲੇ ਸੀਨੀਅਰ ਡਾਕਟਰਾਂ ਦੀ ਸੂਚੀ ਤਿਆਰ ਕਰਨ ਦੀ ਹਦਾਇਤ ਜਾਰੀ ਕਰ ਦਿੱਤੀ ਗਈ ਹੈ।

 

 

ਪ੍ਰਸ਼ਾਸਨਿਕ ਢਾਂਚਾ ਦਰੁਸਤ ਕਰਨ ਦੇ ਨਾਂਅ ’ਤੇ ਅਜਿਹੇ ਡਾਕਟਰਾਂ ਨੂੰ ਸਮੇਂ ਤੋਂ ਪਹਿਲਾਂ ਰਿਟਾਇਰ ਕਰ ਦਿੱਤਾ ਜਾਵੇਗਾ। ਇਸ ਬਾਰੇ ਰੇਲਵੇ ਬੋਰਡ ਨੇ 10 ਅਕਤੂਬਰ ਨੂੰ ਸਾਰੇ ਜ਼ੋਨਲ ਜਨਰਲ ਮੈਨੇਜਰਾਂ ਨੂੰ ਲਿਖਤੀ ਹਦਾਇਤ ਜਾਰੀ ਕਰ ਦਿੱਤੀ ਗਈ ਹੈ। ਇਸ ਚਿੱਠੀ ਮੁਤਾਬਕ ਰੇਲ ਪ੍ਰਸ਼ਾਸਨ ਨੂੰ ਦਰੁਸਤ ਕਰਨ ਲਈ ਭਾਰਤੀ ਰੇਲਵੇ ਮੈਡੀਕਲ ਸਰਵਿਸ (IRMS) ਦੇ ਡਾਕਟਰਾਂ ਨੂੰ ਸਮੇਂ ਤੋਂ ਪਹਿਲਾਂ ਸੇਵਾ–ਮੁਕਤ ਕਰ ਦਿੱਤਾ ਜਾਵੇਗਾ।

 

 

ਇਸ ਵਿੱਚ ਲਿਖਿਆ ਹੈ ਕਿ ਇੱਕ ਜਨਵਰੀ ਤੋਂ 31 ਮਾਰਚ, 2020 ਤੱਕ 50 ਸਾਲਾਂ ਦੀ ਉਮਰ ਮੁਕੰਮਲ ਕਰਨ ਵਾਲੇ ਸੀਨੀਅਰ ਡਾਕਟਰਾਂ (HAG ਅਤੇ SAG ਗ੍ਰੇਡ) ਦੀ ਸੂਚੀ ਬਣਾਈ ਜਾਵੇਗੀ। ਜਨਰਲ ਮੈਨੇਜਰ ਇੱਕ ਅੰਦਰੂਨੀ ਕਮੇਟੀ ਬਣਾਉਣਗੇ। ਇਹ ਕਮੇਟੀ ਇਨ੍ਹਾਂ ਡਾਕਟਰਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਸਾਲਾਨਾ ਗੁਪਤ ਰਿਪੋਰਟ, ਵਿਜਲੈਂਸ ਕੇਸ ਦੇ ਆਧਾਰ ਉੱਤੇ ਕਰੇਗੀ। ਉਸ ਤੋਂ ਬਾਅਦ ਹੀ ਡਾਕਟਰਾਂ ਨੂੰ ਸਮੇਂ ਤੋਂ ਪਹਿਲਾਂ ਸੇਵਾ–ਮੁਕਤ ਕਰਨ ਦੀ ਸਿਫ਼ਾਰਸ਼ ਕੀਤੀ ਜਾਵੇਗੀ।

 

 

ਸੇਵਾ–ਮੁਕਤ ਕੀਤੇ ਜਾਣ ਵਾਲੇ ਡਾਕਟਰਾਂ ਵਿੱਚ ਪ੍ਰੈਕਟਿਸ ਕਰ ਰਹੇ ਡਾਕਟਰਾਂ ਦੇ ਨਾਲ–ਨਾਲ ਕੇਂਦਰੀ ਹਸਪਤਾਲ ਤੇ ਸਿਹਤ ਕੇਂਦਰ ਚਲਾ ਰਹੇ ਪ੍ਰਸ਼ਾਸਨਿਕ ਅਹੁਦਿਆਂ ਉੱਤੇ ਤਾਇਨਾਤ ਡਾਕਟਰ ਵੀ ਸ਼ਾਮਲ ਹਨ। ਇੰਝ ਇਸ ਘੇਰੇ ਵਿੱਚ ਚੀਫ਼ ਮੈਡੀਕਲ ਆਫ਼ੀਸਰਜ਼ (CMOs), ਡਿਪਟੀ CMOs, ਡਾਇਰੈਕਟਰ ਵੀ ਆ ਜਾਣਗੇ।

 

 

ਭਾਰਤੀ ਰੇਲਵੇ ਦੇ 129 ਕੇਂਦਰੀ ਹਸਪਤਾਲ ਤੇ 588 ਸਿਹਤ ਕੇਂਦਰ ਹਨ। ਰੇਲਵੇ ਕਰਮਚਾਰੀ, ਸੇਵਾ–ਮੁਕਤ ਰੇਲ ਮੁਲਾਜ਼ਮ ਤੇ ਉਨ੍ਹਾਂ ਉੱਤੇ ਆਸ਼ਰਿਤ ਲੋਕਾਂ ਦੀ ਗਿਣਤੀ ਲਗਭਗ 64 ਲੱਖ ਹੈ; ਜੋ ਇਨ੍ਹਾਂ ਹਸਪਤਾਲਾਂ ਤੇ ਕੇਂਦਰਾਂ ਉੱਤੇ ਆਪਣਾ ਇਲਾਜ ਕਰਵਾਉਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Doctors more than 50 years of age to be retired from Indian Railway