ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਗਾਲ 'ਚ ਡਾਕਟਰਾਂ ਦੀ ਹੜਤਾਲ ਦਾ 6ਵਾਂ ਦਿਨ, ਮੁੱਖ ਮੰਤਰੀ ਨਾਲ ਗੱਲਬਾਤ ਹੋਣ ਦੇ ਆਸਾਰ

ਪੱਛਮੀ ਬੰਗਾਲ ਵਿੱਚ ਡਾਕਟਰਾਂ ਦੀ ਹੜਤਾਲ ਦਾ ਅੱਜ ਐਤਵਾਰ ਨੂੰ ਛੇਵਾਂ ਦਿਨ ਹੈ ਅਤੇ ਅੰਦੋਲਨਕਾਰੀ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਸੂਬਾ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹਨ, ਫ਼ੈਸਲਾ ਮੀਟਿੰਗ ਦੀ ਸੰਚਾਲਨ ਇਕਾਈ ਵੱਲੋਂ ਲਿਆ ਜਾਵੇਗਾ।


ਇਸ ਤੋਂ ਪਹਿਲਾਂ ਹੜਤਾਲੀ ਡਾਕਟਰ ਇਸ ਗੱਲ 'ਤੇ ਅੱੜੇ ਸਨ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਐਨਆਰਐਸ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਆਉਣਾ ਚਾਹੀਦਾ ਹੈ। 


ਸ਼ਨੀਵਾਰ ਦੀ ਇੱਕ ਅੰਦਰੂਨੀ ਬੈਠਕ ਤੋਂ ਬਾਅਦ ਡਾਕਟਰਾਂ ਨੇ ਆਪਣੇ ਰੁਖ਼ ਵਿੱਚ ਨਰਮੀ ਦਾ ਸੰਕੇਤ ਦਿੱਤਾ ਅਤੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਲਈ ਤਿਆਰ ਹਨ ਪਰ ਮੀਟਿੰਗ ਵਾਲੀ ਥਾਂ ਦੀ ਚੋਣ ਬਾਅਦ ਵਿੱਚ ਕੀਤੀ ਜਾਵੇਗੀ।


ਇਸ ਤੋਂ ਪਹਿਲਾਂ ਡਾਕਟਰਾਂ ਨੇ ਰਾਜ ਸਕੱਤਰੇਤ ਵਿੱਚ ਬੈਠਕ ਦਾ ਮੁੱਖ ਮੰਤਰੀ ਨੂੰ ਸੱਦਾ ਦਿੱਤਾ ਸੀ। 


ਜੂਨੀਅਰ ਡਾਕਟਰਾਂ ਦੇ ਸਾਂਝੇ ਫੋਰਮ ਦੇ ਇਕ ਬੁਲਾਰੇ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਅੱਜ ਸੰਚਾਲਨ ਇਕਾਈ ਦੀ ਬੈਠਕ ਦੌਰਾਨ ਅਗਲੇ ਕਦਮ 'ਤੇ ਫ਼ੈਸਲਾ ਲਵਾਂਗੇ। ਅਸੀਂ ਕਿਸੇ ਵੀ ਕਿਸਮ ਦੀ ਗੱਲਬਾਤ ਲਈ ਤਿਆਰ ਹਾਂ। ਮੀਟਿੰਗ ਲਈ ਥਾਂ ਦੀ ਚੋਣ ਛੇਤੀ ਕੀਤੀ ਜਾਵੇਗੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:doctors strike continues in west bengal