ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਬੰਗਾਲ: ਡਾਕਟਰਾਂ ਨੇ ਖ਼ਤਮ ਕੀਤੀ ਹੜਤਾਲ, ਮਮਤਾ ਬੈਨਰਜੀ ਨੇ ਸੁਰੱਖਿਆ ਦਾ ਦਿੱਤਾ ਭਰੋਸਾ

1 / 2​​​​​​​ਬੰਗਾਲ: ਡਾਕਟਰਾਂ ਨੇ ਖ਼ਤਮ ਕੀਤੀ ਹੜਤਾਲ

2 / 2​​​​​​​ਬੰਗਾਲ: ਡਾਕਟਰਾਂ ਨੇ ਖ਼ਤਮ ਕੀਤੀ ਹੜਤਾਲ

PreviousNext

ਪੱਛਮੀ ਬੰਗਾਲ ਦੇ ਡਾਕਟਰਾਂ ਨੇ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਤੋਂ ਬਾਅਦ ਹੜਤਾਲ ਖ਼ਤਮ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਸੁਰੱਖਿਆ ਲਈ ਨੋਡਲ ਅਫ਼ਸਰ ਨਿਯੁਕਤ ਕਰਨ ਲਈ ਪੁਲਿਸ ਨੂੰ ਨਿਰਦੇਸ਼ ਦਿੱਤੇ। ਨਾਲ ਹੀ, ਉਨ੍ਹਾਂ ਨੇ ਹਫ਼ਤੇ ਤੋਂ ਚੱਲੀ ਆ ਰਹੀ ਖਿਚੋਤਾਣ ਨੂੰ ਸਮਾਪਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਸੋਮਵਾਰ ਨੂੰ ਹੜਤਾਲੀ ਡਾਕਟਰਾਂ ਨਾਲ ਬੈਠਕ ਕੀਤੀ।


ਸਿਰਫ ਦੋ ਖੇਤਰੀ ਨਿਊਜ਼ ਚੈਨਲਾਂ ਨੂੰ ਰਾਜ ਸਕੱਤਰੇਤ ਵਿੱਚ ਬੈਨਰਜੀ ਅਤੇ ਜੂਨੀਅਰ ਡਾਕਟਰਾਂ ਵਿਚਾਲੇ ਮੀਟਿੰਗ ਨੂੰ ਕਵਰ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ। 


ਮਮਤਾ ਨੇ ਅੰਦੋਲਨਕਾਰੀ ਜੂਨੀਅਰ ਡਾਕਟਰਾਂ ਨਾਲ ਮੀਟਿੰਗ ਵਿੱਚ ਕਿਹਾ ਕਿ ਸੂਬਾ ਸਰਕਾਰ ਨੇ ਕਿਸੇ ਵੀ ਡਾਕਟਰ ਦੇ ਖਿਲਾਫ ਕੇਸ ਦਰਜ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਲੋੜੀਂਦੇ ਕਦਮ ਚੁੱਕੇ ਹਨ, ਐਨਆਰਐਸ ਹਸਪਤਾਲ ਵਿੱਚ ਹੋਈ ਘਟਨਾ ਵਿੱਚ ਕਥਿਤ ਰੂਪ ਵਿਚ ਸ਼ਾਮਲ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 

 

ਮੁੱਖ ਮੰਤਰੀ ਨਾਲ ਬੈਠਕ ਵਿੱਚ ਜੂਨੀਅਰ ਡਾਕਟਰਾਂ ਦੇ ਜੁਆਇੰਟ ਫੋਰਮ ਨੇ ਕਿਹਾ ਕਿ ਕੰਮ ਕਰਦੇ ਹੋਏ ਸਾਨੂੰ ਡਰ ਲੱਗਦਾ ਹੈ, ਐਨਆਰਐਸ ਦੇ ਡਾਕਟਰਾਂ ਨੂੰ ਕੁੱਟਮਾਰ ਕਰਨ ਵਾਲਿਆਂ ਨੂੰ ਜਿਹੀ ਸਜ਼ਾ ਦਿੱਤੀ ਜਾਵੇ ਜੋ ਦੂਜਿਆਂ ਲਈ ਉਦਾਹਰਣ ਹੋਵੇ। 

 

ਇਸ ਤੋਂ ਪਹਿਲਾਂ, ਮਮਤਾ ਬੈਨਰਜੀ ਅੰਦੋਲਨਕਾਰੀ ਡਾਕਟਰਾਂ ਨਾਲ ਗੱਲਬਾਤ ਦੀ ਲਾਈਵ ਕਵਰੇਜ ਕਰਨ ਲਈ ਰਾਜ਼ੀ ਹੋ ਗਈ ਸੀ। ਮੀਟਿੰਗ ਲਈ ਸਿਹਤ ਵਿਭਾਗ ਵੱਲੋਂ ਡਾਕਟਰਾਂ ਨੂੰ ਸੱਦਾ ਦਿੱਤਾ ਸੀ। ਇਹ ਕਿਹਾ ਗਿਆ ਸੀ ਕਿ ਮੀਟਿੰਗ ਦੌਰਾਨ ਵਿਚਾਰ ਵਟਾਂਦਰੇ ਅਤੇ ਰਿਕਾਰਡਿਡ ਸੰਸਕਰਣ ਬਾਅਦ ਵਿਚ ਸੌਂਪ ਦਿੱਤਾ ਜਾਵੇਗਾ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:doctors strike: doctors meet Mamata Banerjee in Nabanna and Bangal CM agreed for media coverage