ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Doctors' Strike: ਪੰਜਾਬ ਤੋਂ ਕੋਲਕਾਤਾ ਤੱਕ ਸੁਣਾਈ ਦਿੱਤੀ ਪ੍ਰਦਰਸ਼ਨ ਦੀ ਗੂੰਜ, Doctors' Strike: ਬੰਗਾਲ ਦੇ 640 ਡਾਕਟਰ ਅਸਤੀਫ਼ੇ ਦੇਣ ਲਈ ਤਿਆਰ

ਕੋਲਕਾਤਾ ਵਿੱਚ ਡਾਕਟਰਾਂ 'ਤੇ ਹੋਏ ਹਮਲੇ ਦੇ ਵਿਰੋਧ ਵਿੱਚ ਅਤੇ ਹੋਰ ਸੁਰੱਖਿਆ ਦੀ ਮੰਗ ਨੂੰ ਲੈ ਕੇ ਅੱਜ ਬੰਗਾਲ ਦੇ ਨਾਲ-ਨਾਲ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਯੂਪੀ ਅਤੇ ਛਤੀਸ਼ਗੜ੍ਹ ਵਿੱਚ ਡਾਕਟਰਾਂ ਨੇ ਹੜਤਾਲ ਵਿੱਚ ਹਿੱਸਾ ਲਿਆ। ਬੰਗਾਲ ਤੋਂ ਲੈ ਕੇ ਦਿੱਲੀ ਤੱਕ ਡਾਕਟਰਾਂ ਨੇ ਹੜਤਾਲ ਦਾ ਸਮੱਰਥਨ ਕੀਤਾ ਅਤੇ ਕੰਮ ਨਾ ਕੀਤਾ।  

 

ਦੇਰ ਰਾਤ ਤੱਕ ਮਮਤਾ ਬੈਨਰਜੀ ਸਰਕਾਰ ਤੇ ਡਾਕਟਰਾਂ ਵਿਚਾਲੇ ਕੋਈ ਸਮਝੌਤਾ ਨਾ ਹੋ ਸਕਣ ਕਾਰਨ ਰਾਜ ਦੇ 640 ਡਾਕਟਰ ਆਪੋ–ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣ ਲਈ ਤਿਆਰ ਬੈਠੇ ਸਨ।

 

ਅੱਜ ਹੜਤਾਲ ਕਾਰਨ ਦਿੱਲੀ ਵਿੱਚ ਪਹਿਲਾਂ ਤੋਂ ਤੈਅਸ਼ੁਦਾ 1,000 ਆਪਰੇਸ਼ਨ ਨਾ ਹੋ ਸਕੇ ਤੇ 40,000 ਤੋਂ ਵੀ ਵੱਧ ਮਰੀਜ਼ ਆਪਣੇ ਇਲਾਜ ਲਈ ਡਾਕਟਰਾਂ ਤੱਕ ਨਾ ਪੁੱਜ ਸਕੇ।


ਕੋਲਕਾਤਾ ਹਾਈ ਕੋਰਟ  (Kolkata High Court) ਨੇ ਦੋ ਡਾਕਟਰਾਂ 'ਤੇ ਹਮਲੇ ਦੇ ਵਿਰੋਧ ਵਿੱਚ ਸਰਕਾਰੀ ਹਸਪਤਾਲਾਂ ਦੇ ਜੂਨੀਅਰ ਡਾਕਟਰਾਂ ਦੀ ਹੜਤਾਲ 'ਤੇ ਕੋਈ ਅੰਤਰਿਮ ਹੁਕਮ ਦੇਣ ਤੋਂ ਸ਼ੁੱਕਰਵਾਰ ਨੂੰ ਇਨਕਾਰ ਕਰ ਦਿੱਤਾ।


ਮੁੱਖ ਜਸਟਿਸ ਟੀਬੀਐਮ ਰਾਧਾਕ੍ਰਿਸ਼ਨਨ ਅਤੇ ਜਸਟਿਸ ਸੁਵ੍ਰਾ ਘੋਸ਼ ਦੀ ਬੈਂਚ ਨੇ ਸੂਬਾ ਸਰਕਾਰ ਨੂੰ ਕਿਹਾ ਹੈ ਕਿ ਉਹ ਹੜਤਾਲ ਕਰ ਰਹੇ ਡਾਕਟਰਾਂ ਨੂੰ ਕੰਮ ਉੱਤੇ ਪਰਤਣ ਅਤੇ ਮਰੀਜ਼ਾਂ ਨੂੰ ਲੋੜੀਂਦੀਆਂ ਸੁਚਾਰੂ ਸੇਵਾਵਾਂ ਦੇਣ ਲਈ ਰਾਜ਼ੀ ਕਰੇ।
ਅਦਾਲਤ ਨੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪੱਛਮੀ ਬੰਗਾਲ ਸਰਕਾਰ ਨੂੰ ਵੀ ਇਹ ਨਿਰਦੇਸ਼ ਦਿੱਤਾ ਹੈ ਕਿ ਉਹ ਸੋਮਵਾਰ ਦੀ ਰਾਤ ਨੂੰ ਸ਼ਹਿਰ ਦੇ ਇਕ ਹਸਪਤਾਲ ਵਿੱਚ ਜੂਨੀਅਰ ਡਾਕਟਰਾਂ 'ਤੇ ਹਮਲੇ ਤੋਂ ਬਾਅਦ ਚੁੱਕੇ ਕਦਮਾਂ ਬਾਰੇ ਦੱਸਣ।


ਜਨਹਿਤ ਪਟੀਸ਼ਨ ਦੀ ਸੁਣਵਾਈ ਦੌਰਾਨ ਚੀਫ਼ ਜਸਟਿਸ ਨੇ ਹੜਤਾਲ ਕਰ ਰਹੇ ਡਾਕਟਰਾਂ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਨੇ ਸਾਰੇ ਮਰੀਜ਼ਾਂ ਦੀ ਭਲਾਈ ਯਕੀਨਾ ਬਣਾਉਣ ਲਈ ਸਹੁੰ ਚੁੱਕੀ ਸੀ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 21 ਜੂਨ ਨੂੰ ਨਿਰਧਾਰਤ ਕੀਤੀ ਹੈ।


ਕਿਉਂ ਹਨ ਡਾਕਟਰ ਹੜਤਾਲ ਉੱਤੇ?


ਦਰਅਸਲ, ਕੋਲਕਾਤਾ ਦੇ ਐਨਆਰਐਸ ਮੈਡੀਕਲ ਕਾਲਜ ਵਿੱਚ ਹਸਪਤਾਲ ਵਿੱਚ ਇੱਕ ਮਰੀਜ਼ ਦੇ ਪਰਿਵਾਰਕ ਜੀਆਂ ਨੇ ਕਥਿਤ ਤੌਰ ਉੱਤੇ ਦੋ ਜੂਨੀਅਰ ਡਾਕਟਰਾਂ ਦੀ ਕੁੱਟਮਾਰ ਤੋਂ ਬਾਅਦ ਪੱਛਮੀ ਬੰਗਾਲ ਦੇ ਜੂਨੀਅਰ ਡਾਕਟਰ ਪਿਛਲੇ ਮੰਗਲਵਾਰ ਤੋਂ ਹੜਤਾਲ ਉੱਤੇ ਹਨ।  

 

ਦੱਸਣਯੋਗ ਹੈ ਕਿ ਪੱਛਮੀ ਬੰਗਾਲ ਵਿੱਚ ਜੂਨੀਅਰ ਡਾਕਟਰਾਂ ਦੀ ਹੜਤਾਲ ਚੌਥੇ ਦਿਨ ਵੀ ਜਾਰੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Doctors Strike Kolkata Doctors Protest NRS medical college hospital Calcutta High Court Mamata Banerjee