ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Doctors Strike: ਮਮਤਾ ਨੂੰ ਮਿਲਣ ਪੁੱਜੇ ਹੜਤਾਲੀ ਡਾਕਟਰ, ਹੋਵੇਗਾ LIVE ਪ੍ਰਸਾਰਣ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਕੋਲਕਾਤਾ ਚ ਪ੍ਰਦਰਸ਼ਨ ਕਰ ਰਹੇ ਜੂਨੀਅਰ ਡਾਕਟਰਾਂ ਨੂੰ ਗੱਲਬਾਤ ਲਈ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾ ਮਮਤਾ ਬੈਨਰਜੀ ਅੰਦੋਲਨਕਾਰੀ ਡਾਕਟਰਾਂ ਨਾਲ ਗੱਲਬਾਤ ਦਾ ਲਾਈਵ ਪ੍ਰਸਾਰਣ ਕਰਨ ਲਈ ਰਾਜ਼ੀ ਹੋ ਗਈ ਹਨ।

 

ਇਸ ਬੈਠਕ ਲਈ ਹੜਤਾਲੀ ਡਾਟਕਰਾਂ ਨੂੰ ਸੱਦਾ ਸਿਹਤ ਵਿਭਾਗ ਵੱਲੋਂ ਭੇਜਿਆ ਗਿਆ ਸੀ। ਇਸ ਸੱਦੇ ਚ ਕਿਹਾ ਗਿਆ ਸੀ ਕਿ ਬੈਠਕ ਦੌਰਾਨ ਹੋਣ ਵਾਲੀ ਚਰਚਾ ਅਤੇ ਪ੍ਰਣ ਦਾ ਰਿਕਾਰਡਡ ਸੰਸਕਰਣ ਬਾਅਦ ਚ ਹੜਤਾਲੀ ਡਾਕਟਰਾਂ ਨੂੰ ਸੌਂਪਿਆ ਜਾਵੇਗਾ।

 

ਸਿਹਤ ਸਿੱਖਿਆ ਵਿਭਾਗ ਦੇ ਨਿਰਦੇ਼ਸਕ ਪ੍ਰਦੀਪ ਮਿਤਰਾ ਨੇ ਕਿਹਾ, ਨਹੀਂ ਮੀਡੀਆ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਦੇ ਪੱਤਰ ਚ ਅਜਿਹਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਹੜਤਾਲੀ ਡਾਕਟਰਾਂ ਨੂੰ ਅੱਜ ਸਵੇਰ ਸੱਦਾ ਭੇਜਿਆ ਗਿਆ ਹੈ। ਹਾਲਾਂਕਿ ਹੜਤਾਲੀ ਡਾਕਟਰਾਂ ਨੇ ਕਿਹਾ ਕਿ ਬੈਠਕ ਸਬੰਧੀ ਉਨ੍ਹਾਂ ਨੂੰ ਅਜਿਹਾ ਕੋਈ ਸੱਦਾ ਨਹੀਂ ਮਿਲਿਆ ਹੈ।

 

ਡਾਕਟਰਾਂ ਮੁਤਾਬਕ ਮਮਤਾ ਨਾਲ ਸਾਰੀ ਗੱਲਬਾਤ ਮੀਡੀਆ ਦੀ ਹਾਜ਼ਰੀ ਚ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਇਹ ਜਾਨਣ ਦਾ ਪੂਰਾ ਹੱਕ ਹੈ ਕਿ ਬੈਠਕ ਚ ਕੀ ਚਰਚਾ ਹੋਈ ਕਿਉਂਕਿ ਜਨਤਾ ਹੀ ਸਭ ਤੋਂ ਵੱਧ ਨੁਕਸਾਨ ਝੱਲ ਰਹੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:doctors strike live: doctors meet Mamata Banerjee in Nabanna and Bangal CM agreed for media coverage