ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Doctors strike: ਮਮਤਾ ਬੈਨਰਜੀ ਨੇ ਡਾਕਟਰਾਂ ਨੂੰ ਕਿਹਾ, ਘਟਨਾ 'ਚ ਸ਼ਾਮਲ ਪੰਜ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ 

1 / 2Doctors strike: ਮਮਤਾ ਬੈਨਰਜੀ ਨੇ ਡਾਕਟਰਾਂ ਨੂੰ ਕਿਹਾ, ਘਟਨਾ 'ਚ ਸ਼ਾਮਲ ਪੰਜ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

2 / 2Doctors strike: ਮਮਤਾ ਬੈਨਰਜੀ ਨੇ ਡਾਕਟਰਾਂ ਨੂੰ ਕਿਹਾ, ਘਟਨਾ 'ਚ ਸ਼ਾਮਲ ਪੰਜ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

PreviousNext

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ ਵਿੱਚ ਅੰਦੋਲਨਕਾਰੀ ਜੂਨੀਅਰ ਡਾਕਟਰ ਨਾਲ ਇੱਕ ਮੀਟਿੰਗ ਵਿੱਚ ਜੂਨੀਅਰ ਡਾਕਟਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਉਨ੍ਹਾਂ ਨੂੰ ਹੋ ਰਹੀਆਂ ਮੁਸ਼ਕਲਾਂ ਨਾਲ ਮਮਤੇ ਬੈਨਰਜੀ ਨੂੰ ਜਾਣੂ ਕਰਵਾਇਆ। 

 

ਪੱਛਮੀ ਬੰਗਾਲ ਦੇ ਸਿਹਤ ਸਕੱਤਰ, ਸਿਹਤ ਮੰਤਰੀ ਚੰਦੀਰਮਾ ਭੱਟਾਚਾਰੀਆ ਅਤੇ ਸੂਬੇ ਦੇ ਅਧਿਕਾਰੀ, 31 ਜੂਨੀਅਰ ਡਾਕਟਰਾਂ ਨੇ ਬੈਨਰਜੀ ਨਾਲ ਮੀਟਿੰਗ ਕੀਤੀ। ਸਿਰਫ ਦੋ ਖੇਤਰੀ ਨਿਊਜ਼ ਚੈਨਲਾਂ ਨੂੰ ਰਾਜ ਸਕੱਤਰੇਤ ਵਿੱਚ ਬੈਨਰਜੀ ਅਤੇ ਜੂਨੀਅਰ ਡਾਕਟਰਾਂ ਵਿਚਾਲੇ ਮੀਟਿੰਗ ਨੂੰ ਕਵਰ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ।


ਮਮਤਾ ਨੇ ਅੰਦੋਲਨਕਾਰੀ ਜੂਨੀਅਰ ਡਾਕਟਰਾਂ ਨਾਲ ਮੀਟਿੰਗ ਵਿੱਚ ਕਿਹਾ ਕਿ ਸੂਬਾ ਸਰਕਾਰ ਨੇ ਕਿਸੇ ਵੀ ਡਾਕਟਰ ਦੇ ਖਿਲਾਫ ਕੇਸ ਦਰਜ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਲੋੜੀਂਦੇ ਕਦਮ ਚੁੱਕੇ ਹਨ, ਐਨਆਰਐਸ ਹਸਪਤਾਲ ਵਿੱਚ ਹੋਈ ਘਟਨਾ ਵਿੱਚ ਕਥਿਤ ਰੂਪ ਵਿਚ ਸ਼ਾਮਲ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 

 

ਮੁੱਖ ਮੰਤਰੀ ਨਾਲ ਬੈਠਕ ਵਿੱਚ ਜੂਨੀਅਰ ਡਾਕਟਰਾਂ ਦੇ ਜੁਆਇੰਟ ਫੋਰਮ ਨੇ ਕਿਹਾ ਕਿ ਕੰਮ ਕਰਦੇ ਹੋਏ ਸਾਨੂੰ ਡਰ ਲੱਗਦਾ ਹੈ, ਐਨਆਰਐਸ ਦੇ ਡਾਕਟਰਾਂ ਨੂੰ ਕੁੱਟਮਾਰ ਕਰਨ ਵਾਲਿਆਂ ਨੂੰ ਜਿਹੀ ਸਜ਼ਾ ਦਿੱਤੀ ਜਾਵੇ ਜੋ ਦੂਜਿਆਂ ਲਈ ਉਦਾਹਰਣ ਹੋਵੇ। 


ਇਸ ਤੋਂ ਪਹਿਲਾਂ, ਮਮਤਾ ਬੈਨਰਜੀ ਅੰਦੋਲਨਕਾਰੀ ਡਾਕਟਰਾਂ ਨਾਲ ਗੱਲਬਾਤ ਦੀ ਲਾਈਵ ਕਵਰੇਜ ਕਰਨ ਲਈ ਰਾਜ਼ੀ ਹੋ ਗਈ ਸੀ। ਮੀਟਿੰਗ ਲਈ ਸਿਹਤ ਵਿਭਾਗ ਵੱਲੋਂ ਡਾਕਟਰਾਂ ਨੂੰ ਸੱਦਾ ਦਿੱਤਾ ਸੀ। ਇਹ ਕਿਹਾ ਗਿਆ ਸੀ ਕਿ ਮੀਟਿੰਗ ਦੌਰਾਨ ਵਿਚਾਰ ਵਟਾਂਦਰੇ ਅਤੇ ਰਿਕਾਰਡਿਡ ਸੰਸਕਰਣ ਬਾਅਦ ਵਿਚ ਸੌਂਪ ਦਿੱਤਾ ਜਾਵੇਗਾ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:doctors strike live: doctors meet Mamata Banerjee in Nabanna and Bangal CM agreed for media coverage