ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਰਾਫ਼ੇਲ ਖ਼ਰੀਦ ਸੌਦੇ ਦੇ ਦਸਤਾਵੇਜ਼ ਰੱਖਿਆ ਮੰਤਰਾਲੇ ’ਚੋਂ ਚੋਰੀ

​​​​​​​ਰਾਫ਼ੇਲ ਖ਼ਰੀਦ ਸੌਦੇ ਦੇ ਦਸਤਾਵੇਜ਼ ਰੱਖਿਆ ਮੰਤਰਾਲੇ ’ਚੋਂ ਚੋਰੀ

ਰਾਫ਼ੇਲ ਹਵਾਈ ਜਹਾਜ਼ ਸੌਦੇ ਵਾਲੇ ਕੇਸ ’ਚ ਦਾਖ਼ਲ ਹੋਈਆਂ ਨਜ਼ਰਸਾਨੀ ਪਟੀਸ਼ਨਾਂ ਦੀ ਸੁਣਵਾਈ ਕਰ ਰਹੀ ਸੁਪਰੀਮ ਕੋਰਟ ਨੂੰ ਅੱਜ ਅਟਾਰਨੀ ਜਨਰਲ ਕੇ.ਕੇ. ਵੇਣੂੰਗੋਪਾਲ ਨੇ ਦੱਸਿਆ ਕਿ ਇਨ੍ਹਾਂ ਜੰਗੀ ਹਵਾਈ ਜਹਾਜ਼ਾਂ ਦੀ ਖ਼ਰੀਦ ਨਾਲ ਸਬੰਧਤ ਕੁਝ ਦਸਤਾਵੇਜ਼ ਰੱਖਿਆ ਮੰਤਰਾਲੇ ਵਿੱਚੋਂ ਚੋਰੀ ਹੋ ਗਏ ਹਨ।

 

 

ਸ੍ਰੀ ਵੇਣੂੰਗੋਪਾਲ ਨੇ ਵਕੀਲ ਪ੍ਰਸ਼ਾਂਤ ਭੂਸ਼ਣ ਦੀਆਂ ਦਲੀਲਾਂ ਉੱਤੇ ਉਦੋਂ ਇਤਰਾਜ਼ ਪ੍ਰਗਟਾਇਆ, ਜਦੋਂ ਉਨ੍ਹਾਂ ਸੁਪਰੀਮ ਕੋਰਟ ਵਿੱਚ ਇੱਕ ਨੋਟ ਪੜ੍ਹਨਾ ਸ਼ੁਰੂ ਕੀਤਾ। ਸ੍ਰੀ ਭੂਸ਼ਣ ਨੇ ਦਲੀਲ ਦਿੱਤੀ ਕਿ ਸੁਪਰੀਮ ਕੋਰਟ ਨੇ ਰਾਫੇਲ ਸੌਦੇ ਵਾਲੇ ਕੇਸ ਦੀ ਜਾਂਚ ਮੰਗਣ ਵਾਲੀ ਅਰਜ਼ੀ ਰੱਦ ਨਾ ਕੀਤੀ ਹੁੰਦੀ, ਜੇ ਸਰਕਾਰ ਨੇ ਕੁਝ ‘ਅਹਿਮ ਤੱਥ’ ਦਬਾਏ ਨਾ ਹੁੰਦੇ।

 

 

ਕੇ.ਕੇ. ਵੇਣੂੰਗੋਪਾਲ ਨੇ ਅਦਾਲਤ ਨੂੰ ਦੱਸਿਆ ਕਿ ਐਡਵੋਕੇਟ ਪ੍ਰਸ਼ਾਂਤ ਭੂਸ਼ਣ ਜਿਹੜੇ ਦਸਤਾਵੇਜ਼ਾਂ ਦਾ ਜ਼ਿਕਰ ਕਰ ਰਹੇ ਹਨ, ਉਹ ਰੱਖਿਆ ਮੰਤਰਾਲੇ ਵਿੱਚੋਂ ਕਿਸੇ ਮੌਜੂਦਾ ਜਾਂ ਸਾਬਕਾ ਮੁਲਾਜ਼ਮਾਂ ਵੱਲੋਂ ਚੋਰੀ ਕਰ ਲਏ ਗਏ ਸਨ। ਸ੍ਰੀ ਵੇਣੂੰਗੋਪਾਲ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਚੋਰੀ ਹੋਏ ਦਸਤਾਵੇਜ਼ਾਂ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਨੇ ਸਾਲ 2016 ਦੌਰਾਨ ਰਾਫ਼ੇਲ ਜੰਗੀ ਹਵਾਈ ਜਹਾਜ਼ਾਂ ਦੀ ਖ਼ਰੀਦ ਲਈ ਫ਼ਰਾਂਸ ਨਾਲ ਇੱਕ ਸਮਝੌਤੇ ਉੱਤੇ ਹਸਤਾਖਰ ਕੀਤੇ ਸਨ। ਫ਼ਰੈਂਚ ਫ਼ਰਮ ‘ਦਸੌਲਟ ਏਵੀਏਸ਼ਨ’ ਨਾਲ ਕੀਤੇ 59,000 ਕਰੋੜ ਰੁਪਏ ਦੇ ਸੌਦੇ ਅਧੀਨ ਭਾਰਤ ਨੂੰ ਫ਼ਲਈਅਵੇ ਸ਼ਰਤ ਰਾਹੀਂ 36 ਰਾਫ਼ੇਲ ਜੰਗੀ ਜੈੱਟ ਹਵਾਈ ਜਹਾਜ਼ ਸਪਲਾਈ ਕੀਤੇ ਜਾਣੇ ਹਨ।

 

 

ਅਟਾਰਨੀ ਜਨਰਲ ਨੇ ਦਲੀਲ ਦਿੱਤੀ ਕਿ ਨੋਟਸ ਇੱਕ ਅਖ਼ਬਾਰ ਵਿੱਚ ਪ੍ਰਕਾਸ਼ਿਤ ਹੋਏ ਸਨ ਤੇ ਨਜ਼ਰਸਾਨੀ ਪਟੀਸ਼ਨ ਵਿੱਚ ਉਹ ਅੰਤਿਕਾ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਅਦਾਲਤ ਦੇਸ਼ ਦੀ ਸੁਰੱਖਿਆ ਨਾਲ ਸਬੰਧਤ ਰੱਖਿਆ ਖ਼ਰੀਦਦਾਰੀਆਂ ਉੱਤੇ ਗ਼ੌਰ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Documents related to Rafale Purchase Deal stolen from Defence Ministry