ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Video Viral : ਚਲਾਨ ਦੇ ਡਰੋਂ ਕੁੱਤੇ ਨੇ ਪਾਇਆ ਹੈਲਮੇਟ

ਮੋਟਰ ਵਹੀਕਲ ਸੋਧ ਐਕਟ 2019 ਲਾਗੂ ਹੋਣ ਤੋਂ ਬਾਅਦ ਟ੍ਰੈਫਿਕ ਚਾਲਾਨ 'ਚ ਕਮੀ ਆਈ ਹੈ। ਭਾਰੀ ਜੁਰਮਾਨੇ ਦਾ ਖੌਫ ਕੁੱਝ ਲੋਕਾਂ ਦੇ ਦਿਮਾਗ 'ਚ ਚੜ੍ਹ ਗਿਆ ਹੈ ਅਤੇ ਉਹ ਟ੍ਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਵੀ ਕਰ ਰਹੇ ਹਨ। ਮਨੁੱਖਾਂ ਦੇ ਨਾਲ-ਨਾਲ ਕੁੱਤਿਆਂ 'ਚ ਵੀ ਟ੍ਰੈਫਿਕ ਪੁਲਿਸ ਦਾ ਖੌਫ ਵਿਖਾਈ ਦੇ ਰਿਹਾ ਹੈ।
 

ਦਰਅਸਲ, ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਵਿਅਕਤੀ ਆਪਣੇ ਪਾਲਤੂ ਕੁੱਤੇ ਨੂੰ ਮੋਟਰਸਾਈਕਲ ਦੇ ਪਿੱਛੇ ਬਿਠਾ ਕੇ ਲਿਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਨੇ ਕੁੱਤੇ ਨੂੰ ਵੀ ਹੈਲਮੇਟ ਪਹਿਨਾਇਆ ਹੋਇਆ ਹੈ। ਇਹ ਵੀਡੀਓ ਤਾਮਿਲਨਾਡੂ ਦੀ ਹੈ।

 

 

ਇਹ ਵੀਡੀਓ ਪ੍ਰਮੋਦ ਮਾਧਵ ਨਾਂ ਦੇ ਯੂਜਰ ਨੇ ਟਵਿਟਰ 'ਤੇ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ, "ਤਾਮਿਲਨਾਡੂ 'ਚ ਸੁਰੱਖਿਆ ਲਈ ਹੈਲਮੇਟ ਪਹਿਨ ਕੇ ਬੈਠਾ ਕੁੱਤਾ। ਮਾਲਿਕ ਦੀ ਦੇਖਭਾਲ ਲਈ ਤਰੀਫ਼ ਕਰਨੀ ਹੋਵੇਗੀ।"
 

ਵਾਇਰਲ ਵੀਡੀਓ 'ਚ ਤਾਮਿਲਨਾਡੂ 'ਚ ਇੱਕ ਵਿਅਕਤੀ ਆਪਣੇ ਪਾਲਤੂ ਕੁੱਤੇ ਨੂੰ ਮਨੁੱਖਾਂ ਦੀ ਤਰ੍ਹਾਂ ਮੋਟਰਸਾਈਕਲ ਦੇ ਪਿੱਛੇ ਬਿਠਾ ਕੇ ਲਿਜਾ ਰਿਹਾ ਹੈ। ਕੁੱਤੇ ਨੂੰ ਹੈਲਮੇਟ ਵੀ ਪਹਿਨਾਇਆ ਗਿਆ ਸੀ। ਇਹ ਨਜ਼ਾਰਾ ਵੇਖ ਕੇ ਕੁੱਝ ਲੋਕਾਂ ਨੇ ਚਲਦੀ ਮੋਟਰਸਾਈਕਲ ਅਤੇ ਉਸ 'ਤੇ ਬੈਠੇ ਕੁੱਤੇ ਦੀ ਵੀਡੀਓ ਬਣਾ ਲਈ।
 

ਜਿਵੇਂ ਹੀ 17 ਸਕਿੰਟ ਦੀ ਵੀਡੀਓ ਕਲਿੱਪ ਸ਼ੇਅਰ ਕੀਤੀ ਗਈ ਤਾਂ ਇਹ ਤੇਜ਼ੀ ਨਾਲ ਵਾਇਰਲ ਹੋ ਗਈ। ਸ਼ੇਅਰ ਕਰਨ ਤੋਂ ਬਾਅਦ ਹੁਣ ਤਕ ਇਸ ਨੂੰ 62 ਹਜ਼ਾਰ ਤੋਂ ਵੱਧ ਵਾਰ ਵੇਖਿਆ ਜਾ ਚੁੱਕਾ ਹੈ।
 

ਵੀਡੀਓ ਵੇਖ ਕੇ ਲੋਕ ਹੈਰਾਨ ਹਨ ਅਤੇ ਕੁੱਤੇ ਨੂੰ ਹੈਲਮੇਟ ਪਾਏ ਜਾਣ ਦੀ ਤਾਰੀਫ ਕਰ ਰਹੇ ਹਨ, ਜਦਕਿ ਕਈ ਲੋਕਾਂ ਨੇ ਸਵਾਲ ਕੀਤਾ ਕਿ ਕੀ ਕੁੱਤੇ ਨੂੰ ਇਸ ਤਰ੍ਹਾਂ ਮੋਟਰਸਾਈਕਲ 'ਤੇ ਬਿਠਾਇਆ ਜਾਣਾ ਚਾਹੀਦਾ ਹੈ, ਕਿਉਂਕਿ ਅਜਿਹਾ ਕਰਨ ਨਾਲ ਕੁੱਤੇ ਦੀ ਜਾਨ ਖਤਰੇ 'ਚ ਪੈ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dog wearing helmet for safety in Tamilnadu