ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁੱਤਿਆਂ ਦੇ ਝੁੰਡ ਨੇ ਬਜ਼ੁਰਗ ਕਿਸਾਨ ਨੂੰ ਵੱਢ-ਟੁੱਕ ਕੇ ਮਾਰਿਆ

ਉੱਤਰ ਪ੍ਰਦੇਸ਼ ਦੇ ਬਿਜਨੌਰ ’ਚ ਕੁੱਤਿਆਂ ਦੇ ਝੁੰਡ ਨੇ ਖੇਤ ਚ ਤੂੜੀ ਦੀ ਰਾਖੀ ਕਰ ਰਹੇ ਇਕ ਬਜ਼ੁਰਗ ਕਿਸਾਨ ਨੂੰ ਵੱਢ-ਟੁੱਕ ਕੇ ਮਾਰ ਦਿੱਤਾ। ਪੁਲਿਸ ਨੇ ਮੰਗਵਾਰ ਨੂੰ ਇਹ ਜਾਣਕਾਰੀ ਦਿੱਤੀ।

 

ਉਨ੍ਹਾਂ ਦਸਿਆ ਕਿ ਜ਼ਿਲ੍ਹੇ ਚ ਥਾਣਾ ਸਦਰ ਦੇ ਪਿੰਡ ਮੁਕੀਮਪੁਰ ਧਰਮਸੀ ਚ ਸੋਮਵਾਰ ਨੂੰ 75 ਸਾਲਾ ਰਾਧੇਸ਼ਾਮ ਜੰਗਲ ਚ ਆਪਣੇ ਖੇਤ ਚ ਪਈ ਤੂੜੀ ਦਾ ਰਾਖੀ ਕਰਨ ਗਿਆ ਸੀ। ਦੇਰ ਸ਼ਾਮ ਤਕ ਜਦੋਂ ਉਹ ਘਰ ਨਹੀਂ ਗਿਆ ਤਾਂ ਪਰਿਵਾਰ ਨੇ ਖੇਤ ਚ ਜਾ ਕੇ ਦੇਖਿਆ ਤਾਂ ਕੁੱਤੇ ਰਾਧੇਸ਼ਾਮ ਨੂੰ ਵੱਢ-ਟੁੱਕ ਰਹੇ ਸਨ ਤੇ ਉਹ ਬੇਹੱਦ ਗੰਭੀਰ ਹਾਲਤ ਚ ਤੜਫ਼ ਰਿਹਾ ਸੀ।

 

ਕਿਸੇ ਤਰ੍ਹਾਂ ਕੁੱਤਿਆਂ ਨੂੰ ਉੱਥੋਂ ਖਦੇੜ ਕੇ ਪਰਿਵਾਰ ਰਾਧੇਸ਼ਾਮ ਨੂੰ ਹਸਪਤਾਲ ਲੈ ਗਿਆ, ਜਿੱਥੇ ਉਸਦੀ ਮੌਤ ਹੋ ਗਈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dogs attacked on elderly farmer and killed