ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1 ਅਗਸਤ ਤੋਂ ਘਰੇਲੂ ਗੈਸ ਹੋਈ ਮਹਿੰਗੀ, ਹੁਣ ਇਹ ਹੋਵੇਗਾ ਨਵਾਂ ਮੁੱਲ... 

ਪੈਟਰੋਲ ਅਤੇ ਡੀਜ਼ਲ ਦੀ ਮਹਿੰਗਾਈ ਮਗਰੋਂ ਹੁਣ ਘਰੇਲੂ ਗੈਸ ਵੀ ਮਹਿੰਗੀ ਹੋ ਗਈ ਹੈ। ਪਹਿਲੀ ਅਗਸਤ ਤੋਂ ਦੇਸ਼ ਭਰ `ਚ ਸਬਸਿਡੀ ਵਾਲੇ ਅਤੇ ਬਿਨਾਂ ਸਬਸਿਡੀ ਵਾਲੇ ਸਿਲੰਡਰ ਮਹਿੰਗੇ ਹੋ ਗਏ ਹਨ। ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 35.50 ਰੁਪਏ ਵਧਾਈ ਗਈ ਹੈ ਜਦੋਂ ਕਿ ਸਬਸਿਡੀ ਵਾਲੇ ਸਿਲਡੰਰ ਦੀ ਕੀਮਤ `ਚ 1.76 ਰੁਪਏ ਦਾ ਥੋੜ੍ਹਾ-ਜਿਹਾ ਵਾਧਾ ਕੀਤਾ ਗਿਆ ਹੈ। 

 

ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਮੁਤਾਬਕ, ਗਾਹਕਾਂ ਦੇ ਬੈਂਕ ਖਾਤੇ `ਚ ਦਿੱਤੀ ਜਾਣ ਵਾਲੀ ਸਬਸਿਡੀ ਵਧਾ ਕੇ 291.48 ਰੁਪਏ ਕਰ ਦਿੱਤੀ ਗਈ ਹੈ, ਜੋ ਜੁਲਾਈ `ਚ 257.74 ਰੁਪਏ ਸੀ। ਇਸ ਨਾਲ ਘਰੇਲੂ ਰਸੋਈ ਗੈਸ `ਤੇ ਸਬਸਿਡੀ ਲੈ ਰਹੇ ਗਾਹਕਾਂ ਨੂੰ ਵਧੀਆਂ ਹੋਈਆਂ ਕੀਮਤਾਂ `ਚ ਰਾਹਤ ਮਿਲੇਗੀ।

 

ਕੌਮੀ ਬਾਜ਼ਾਰ `ਚ ਐੱਲ. ਪੀ. ਜੀ. ਦੀਆਂ ਕੀਮਤਾਂ `ਚ ਹੋਏ ਵਾਧੇ ਅਤੇ ਘਰੇਲੂ ਪੱਧਰ `ਤੇ ਰੁਪਏ `ਚ ਆਈ ਕਮਜ਼ੋਰੀ ਕਾਰਨ ਤੇਲ ਕੰਪਨੀਆਂ ਨੇ ਗੈਸ ਸਿਲੰਡਰਾਂ ਦੀਆਂ ਕੀਮਤਾਂ `ਚ ਵਾਧਾ ਕੀਤਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ `ਚ ਹੁਣ ਸਬਸਿਡੀ ਵਾਲਾ ਸਿਲੰਡਰ 498.02 ਰੁਪਏ `ਚ ਮਿਲੇਗਾ, ਜੋ ਪਹਿਲਾਂ 496.26 ਰੁਪਏ `ਚ ਮਿਲਦਾ ਸੀ। ਇਸੇ ਤਰ੍ਹਾਂ ਬਾਕੀ ਸ਼ਹਿਰਾਂ `ਚ ਵੀ ਕੀਮਤਾਂ ਵਧ ਗਈਆਂ ਹਨ। 

 

ਇਸ ਤੋਂ ਪਹਿਲਾਂ ਜੁਲਾਈ `ਚ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ `ਚ 2.75 ਰੁਪਏ ਦਾ ਵਾਧਾ ਕੀਤਾ ਗਿਆ ਸੀ। ਬਿਨਾਂ ਸਬਸਿਡੀ ਵਾਲੇ 14 ਕਿਲੋ ਦੇ ਸਿਲੰਡਰ ਦੀਆਂ ਕੀਮਤਾਂ `ਚ 35.50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਦਿੱਲੀ `ਚ ਹੁਣ ਬਿਨਾਂ ਸਬਸਿਡੀ ਵਾਲਾ ਸਿਲੰਡਰ 789.50 ਰੁਪਏ ਦਾ ਹੋ ਗਿਆ ਹੈ। ਪਿਛਲੇ ਮਹੀਨੇ ਇਸ ਦੀ ਕੀਮਤ 55.50 ਰੁਪਏ ਵਧਾਈ ਗਈ ਸੀ।        

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Domestic gas price will be hiked from August 1