ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘਰੇਲੂ ਰਸੋਈ–ਗੈਸ ਸਿਲੰਡਰ ਹੋਇਆ 52.50 ਰੁਪਏ ਸਸਤਾ

ਘਰੇਲੂ ਰਸੋਈ–ਗੈਸ ਸਿਲੰਡਰ ਹੋਇਆ 52.50 ਰੁਪਏ ਸਸਤਾ

ਹੋਲੀ ਦੇ ਤਿਉਹਾਰ ਤੋਂ ਪਹਿਲਾਂ ਘਰੇਲੂ ਰਸੋਈ ਗੈਸ ਦੇ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ 52.50 ਰੁਪਏ ਸਸਤੀ ਹੋ ਗਈ ਹੈ। ਹੁਣ ਗ਼ੈਰ–ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ 641 ਰੁਪਏ ਦਾ ਮਿਲਿਆ ਕਰੇਗਾ; ਪਹਿਲਾਂ ਇਸ ਦੀ ਕੀਮਤ 893.50 ਰੁਪਏ ਸੀ।

 

 

ਬੀਤੇ ਫ਼ਰਵਰੀ ਮਹੀਨੇ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 144.50 ਰੁਪਏ ਦਾ ਵਾਧਾ ਹੋਇਆ ਸੀ। ਨਵੀਂਆਂ ਦਰਾਂ ਅੱਜ ਐਤਵਾਰ ਤੋਂ ਲਾਗੂ ਹੋ ਗਈਆਂ ਹਨ।

 

 

ਮਾਸਿਕ ਰੇਟ–ਰਿਵੀਜ਼ਨ ’ਚ ਤੇਲ ਕੰਪਨੀਆਂ ਨੇ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਗੈਸ ਸਿਲੰਡਰ ’ਚ ਵੀ 84.50 ਰੁਪਏ ਦੀ ਕਮੀ ਕੀਤੀ ਹੈ। ਕਾਰੋਬਾਰੀਆਂ ਨੂੰ ਹੁਣ ਕਮਰਸ਼ੀਅਲ ਸਿਲੰਡਰ ਲਈ ਹੁਣ 1465.50 ਰੁਪਏ ਦੇਣੇ ਹੋਣਗੇ। ਪੰਜ ਕਿਲੋਗ੍ਰਾਮ ਵਾਲਾ ਨਿੱਕੂ ਸਿਲੰਡਰ ਵੀ 18.50 ਰੁਪਏ ਸਸਤਾ ਹੋ ਗਿਆ ਹੈ। ਨਿੱਕੂ ਸਿਲੰਡਰ ਹੁਣ 308 ਰੁਪਏ ਦਾ ਪਵੇਗਾ।

 

 

ਗ਼ੈਰ–ਸਬਸਿਡੀ ਰੇਟ ਵਾਲੇ ਘਰੇਲੂ ਗੈਸ ਸਿਲੰਡਰ ਦੀ ਬਾਜ਼ਾਰੀ ਕੀਮਤ ਵਿੱਚ ਕਮੀ ਤੋਂ ਬਾਅਦ ਹੁਣ ਖਪਤਕਾਰਾਂ ਦੇ ਖਾਤੇ ਵਿੱਚ 325.71 ਰੁਪਏ ਦੀ ਸਬਸਿਡੀ ਆਵੇਗੀ ਭਾਵ ਸਬਸਿਡੀ ਵਾਲਾ ਸਿਲੰਡਰ ਖਪਤਕਾਰਾਂ ਨੂੰ ਲਗਭਗ 515 ਰੁਪਏ ਦਾ ਪਵੇਗਾ।

 

 

ਇਸ ਵੇਲੇ ਸਰਕਾਰ ਇੱਕ ਸਾਲ ’ਚ ਹਰੇਕ ਘਰ ਲਈ 14.2 ਕਿਲੋਗ੍ਰਾਮ ਦੇ 12 ਸਿਲੰਡਰਾਂ ਉੱਤੇ ਸਬਸਿਡੀ ਦਿੰਦੀ ਹੈ। ਜੇ ਇਸ ਤੋਂ ਵੱਧ ਸਿਲੰਡਰ ਚਾਹੀਦੇ ਹਨ, ਤਾਂ ਬਾਜ਼ਾਰੀ ਕੀਮਤ ਉੱਤੇ ਖ਼ਰੀਦਾਰੀ ਕਰਨੀ ਪੈਂਦੀ ਹੈ।

 

 

ਸਰਕਾਰ ਹਰ ਸਾਲ 12 ਸਿਲੰਡਰਾਂ ਉੱਤੇ ਜਿਹੜੀ ਸਬਸਿਡੀ ਦਿੰਦੀ ਹੈ, ਉਸ ਦੀ ਕੀਮਤ ਵੀ ਲਗਭਗ ਹਰ ਮਹੀਨੇ ਬਦਲਦੀ ਰਹਿੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Domestic LPG Cylinder gone cheaper by Rs 52 Paise 50