ਹਮੀਰਪੁਰ ਦੇ ਚਰਚਿਤ ਸਮੂਹਿਕ ਕਤਲ ਕਾਂਡ ਵਿੱਚ ਬਾਹੁਬਲੀ ਵਿਧਾਇਕ ਅਸ਼ੋਕ ਸਿੰਘ ਚੰਦੇਲ ਨੇ ਸੋਮਵਾਰ ਦੁਪਹਿਰ ਪੁਲਿਸ ਨੂੰ ਚਕਮਾ ਦੇ ਕੇ ਕੋਰਟ ਵਿੱਚ ਆਤਮ ਸਮਰਪਣ ਕਰ ਦਿੱਤਾ।
ਐਤਵਾਰ ਨੂੰ ਪੁਲਿਸ ਨੇ ਉਨ੍ਹਾਂ ਦੇ ਆਤਮ ਸਮਰਪਣ ਦੀ ਭਣਕ ਲਗਦੇ ਹੀ ਉਨ੍ਹਾਂ ਦੀ ਕੋਠੀ ਉੱਤੇ ਛਾਪਾ ਮਾਰਿਆ ਸੀ, ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਚੰਦੇਲ ਨਿਕਲ ਗਿਆ ਸੀ।
ਛਾਪੇਮਾਰੀ ਦੀ ਸੂਚਨਾ ਉੱਤੇ ਭਾਰੀ ਗਿਣਤੀ ਵਿੱਚ ਉਨ੍ਹਾਂ ਦੇ ਸਮਰੱਥਕ ਇੱਕਠਾ ਹੋ ਗਏ ਸਨ। ਪੁਲਿਸ ਨੇ ਧਾਰਾ 144 ਲਾਗੂ ਕਰਦੇ ਹੋਏ ਸਖਤ ਚੇਤਾਵਨੀ ਵੀ ਜਾਰੀ ਕੀਤੀ ਸੀ।
22 ਸਾਲ ਪਹਿਲਾਂ ਸਮੁਹਿਕ ਕਤਲ ਕਾਂਡ ਵਿੱਚ ਉਮਰ ਕੈਦ ਦੀ ਸਜ਼ਾ ਤੋਂ ਬਾਅਦ ਪੁਲਿਸ ਨੇ ਵਿਧਾਇਕ ਅਸ਼ੋਕ ਸਿੰਘ ਚੰਦੇਲ ਦੇ ਕੋਰਟ ਵਿਚ ਆਤਮ ਸਮਰਪਣ ਦੀ ਚਰਚਾ ਵਿਚਕਾਰ ਪੁਲਿਸ ਨੇ ਵੀ ਜਾਲ ਵਿਛਾਇਆ ਸੀ ਪਰ ਸਫ਼ਲਤਾ ਨਹੀਂ ਮਿਲੀ।
ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ, ਸੀਜੇਐਮ ਅਦਾਲਤ ਕਤਲ ਕਾਂਡ ਦੇ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕਰ ਚੁੱਕੀ ਸੀ।