ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੰਗਾਕਾਰੀਆਂ ਦੀ ਤਾਰੀਫ਼ ਕਰ ਕੇ ਪੁਲਿਸ ਨੂੰ ਨਿਸ਼ਾਨਾ ਨਾ ਬਣਾਓ: ਅਮਿਤ ਸ਼ਾਹ

ਦੰਗਾਕਾਰੀਆਂ ਦੀ ਤਾਰੀਫ਼ ਕਰ ਕੇ ਪੁਲਿਸ ਨੂੰ ਨਿਸ਼ਾਨਾ ਨਾ ਬਣਾਓ: ਅਮਿਤ ਸ਼ਾਹ

ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਅੱਜ ਦਿੱਲੀ ’ਚ 73ਵੇਂ ‘ਦਿੱਲੀ ਪੁਲਿਸ ਸਥਾਪਨਾ ਦਿਵਸ’ ਦੀ ਪਰੇਡ ’ਚ ਭਾਗ ਲਿਆ। ਇਹ ਪਰੇਡ ਕਿੰਗਜ਼ਵੇਅ ਕੈਂਪ ਸਥਿਤ ਨਵੀਂ ਪੁਲਿਸ ਲਾਈਨਜ਼ ’ਚ ਹੋਈ। ਇਸ ਮੌਕੇ ਸ੍ਰੀ ਅਮਿਤ ਸ਼ਾਹ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਜਦੋਂ ਵੀ ਦਿੱਲੀ ਆਓ, ਤਾਂ ਦਿੱਲੀ ਪੁਲਿਸ ਦੀ ਯਾਦਗਾਰ ’ਤੇ ਜ਼ਰੂਰ ਜਾਓ ਅਤੇ ਪੁਲਿਸ ਦੇ ਲਗਭਗ ਉਨ੍ਹਾਂ 35,000 ਜਵਾਨਾਂ ਨੂੰ ਜ਼ਰੂਰ ਯਾਦ ਕਰੋ, ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਹਨ।

 

 

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਸਾਨੂੰ ਸਮਝਣਾ ਚਾਹੀਦਾ ਹੈ ਕਿ ਪੁਲਿਸ ਸਾਡੀ ਸੁਰੱਖਿਆ ਲਈ ਹੈ। ਇਸ ਲਈ ਸਿਰਫ਼ ਉਸ ਦੀ ਆਲੋਚਨਾ ਕਰਨਾ ਜਾਂ ਦੰਗਾਕਾਰੀਆਂ ਦੀ ਤਾਰੀਫ਼ ਕਰ ਕੇ ਉਨ੍ਹਾਂ ਨੁੰ ਨਿਸ਼ਾਨਾ ਬਣਾਉਣਾ ਠੀਕ ਨਹੀਂ ਹੈ। ਉਸ ਦੇ ਕੰਮ ਨੂੰ ਵੀ ਸਮਝਣਾ ਚਾਹੀਦਾ ਹੈ।

 

 

ਸ੍ਰੀ ਸ਼ਾਹ ਨੇ ਅੱਗੇ ਕਿਹਾ ਕਿ ਪੁਲਿਸ ਸ਼ਾਂਤੀ ਤੇ ਸੁਰੱਖਿਆ ਵਿਵਸਥਾ ਬਣਾ ਕੇ ਰੱਖਣ ਦਾ ਕੰਮ ਬਿਨਾ ਕਿਸੇ ਧਰਮ ਜਾਂ ਜਾਤ ਵੇਖਿਆਂ ਕਰਦੀ ਹੈ, ਲੋੜ ਪੈਣ ’ਤੇ ਮਦਦ ਕਰਦੀ ਹੈ, ਉਹ ਕਿਸੇ ਦੀ ਦੁਸ਼ਮਣ ਨਹੀਂ ਹੈ। ਪੁਲਿਸ ਸ਼ਾਂਤੀ ਦੀ ਦੋਸਤ ਹੈ, ਵਿਵਸਥਾ ਦੀ ਦੋਸਤ ਹੈ, ਇਸ ਲਈ ਸਦਾ ਉਸ ਦਾ ਆਦਰ ਕਰਨਾ ਚਾਹੀਦਾ ਹੈ।

ਦੰਗਾਕਾਰੀਆਂ ਦੀ ਤਾਰੀਫ਼ ਕਰ ਕੇ ਪੁਲਿਸ ਨੂੰ ਨਿਸ਼ਾਨਾ ਨਾ ਬਣਾਓ: ਅਮਿਤ ਸ਼ਾਹ

 

ਇਸ ਤੋਂ ਪਹਿਲਾਂ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਅਨਿਲ ਬੈਜਲ ਨੇ ਕਿਹਾ ਕਿ ਦੇਸ਼ ਦੀ ਅੰਦਰੂਨੀ ਸੁਰੱਖਿਆ ’ਚ ਪੁਲਿਸ ਦੀ ਅਹਿਮ ਭੂਮਿਕਾ ਹੁੰਦੀ ਹੈ। ਦਿੱਲੀ ਪੁਲਿਸ ਨੂੰ ਆਪਣੀ ਸੁਰੱਖਿਆ ਵਿਵਸਥਾ ਹੋਰ ਮਜ਼ਬੂਤ ਕਰਨੀ ਚਾਹੀਦੀ ਹੈ।

 

 

ਇਸ ਮੌਕੇ ਉੱਪ–ਰਾਜਪਾਲ ਤੇ ਦਿੱਲੀ ਪੁਲਿਸ ਦੇ ਕਮਿਸ਼ਨਰ ਸਮੇਤ ਸਾਰੇ ਉੱਚ ਅਧਿਕਾਰੀਆਂ ਨੇ ਪੁਲਵਾਮਾ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀਆਂ ਵੀ ਭੇਟ ਕੀਤੀਆਂ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Don t target Police by praising rioters says Amit Shah