ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ-ਟਰੰਪ ਕਰਨਗੇ ਦੁਨੀਆਂ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ

ਦੁਨੀਆਂ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਗੁਜਰਾਤ ਦੇ ਅਹਿਮਦਾਬਾਦ 'ਚ ਬਣਾਇਆ ਗਿਆ ਹੈ, ਜਿਸ ਦਾ ਉਦਘਾਟਨ 24 ਫਰਵਰੀ ਨੂੰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਰਨਗੇ। 1 ਲੱਖ 10 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲਾ ਇਹ ਸਰਦਾਰ ਪਟੇਲ ਸਟੇਡੀਅਮ ਮੋਟੇਰਾ ਸਟੇਡੀਅਮ ਦੇ ਨਾਂਅ ਨਾਲ ਵੀ ਜਾਣਿਆ ਜਾਵੇਗਾ। 
 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੈਲਬਰਨ ਦਾ ਐਮ.ਸੀ.ਜੀ. ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਸੀ। ਸਾਲ 2015 'ਚ ਮੋਟੇਰਾ ਸਟੇਡੀਅਮ ਨੂੰ ਢਾਹਿਆ ਗਿਆ ਸੀ ਤਾਕਿ ਇੱਥੇ ਇੱਕ ਆਧੁਨਿਕ ਸਹੂਲਤਾਂ ਵਾਲਾ ਨਵਾਂ ਸਟੇਡੀਅਮ ਬਣਾਇਆ ਜਾ ਸਕੇ। ਪੁਰਾਣੇ ਮੋਟੇਰਾ ਸਟੇਡੀਅਮ ਦੀ ਸਮਰੱਥਾ 53,000 ਸੀ, ਪਰ ਹੁਣ 1 ਲੱਖ 10 ਹਜ਼ਾਰ ਲੋਕ ਇਸ ਸਟੇਡੀਅਮ ਵਿੱਚ ਇਕੱਠੇ ਬੈਠ ਕੇ ਕ੍ਰਿਕਟ ਮੈਚ ਦਾ ਆਨੰਦ ਮਾਣ ਸਕਣਗੇ।
 

ਮੋਟੇਰਾ ਸਟੇਡੀਅਮ ਦੇ ਉਦਘਾਟਨ ਸਮਾਰੋਹ ਵਿੱਚ 1 ਲੱਖ 10 ਹਜ਼ਾਰ ਲੋਕ ਹਿੱਸਾ ਲੈ ਸਕਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੁਨੀਆਂ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਕਰਨਗੇ। ਇਹ ਸਟੇਡੀਅਮ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦੁਆਰਾ ਬਣਾਇਆ ਗਿਆ ਹੈ। ਦੁਨੀਆ ਦਾ ਇਹ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਭਾਰਤ ਦੀ ਕੰਸਟਰੱਕਸ਼ਨ ਕੰਪਨੀ ਐਲ ਐਂਡ ਟੀ ਨੇ ਬਣਾਇਆ ਹੈ।
 

ਸਰਦਾਰ ਪਟੇਲ ਕ੍ਰਿਕਟ ਸਟੇਡੀਅਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਡਰੀਮ ਪ੍ਰਾਜੈਕਟਾਂ ਵਿੱਚੋਂ ਇੱਕ ਹੈ। ਸਰਦਾਰ ਪਟੇਲ ਸਟੇਡੀਅਮ ਪ੍ਰਾਜੈਕਟ ਦੀ ਨੀਂਹ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਨੇ ਉਸ ਸਮੇਂ ਰੱਖਿਆ ਸੀ ਜਦੋਂ ਮੌਜੂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸਨ।
 

ਮੋਟੇਰਾ ਸਟੇਡੀਅਮ ਦੇ ਨਵੀਨੀਕਰਣ 'ਤੇ ਲਗਭਗ 700 ਕਰੋੜ ਰੁਪਏ ਦੀ ਲਾਗਤ ਆਈ ਹੈ, ਜਿਸ ਤੋਂ ਬਾਅਦ ਇਹ ਵਿਸ਼ਵ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਬਣਨ ਜਾ ਰਿਹਾ ਹੈ। ਮੋਟੇਰਾ ਸਟੇਡੀਅਮ ਦੇ ਉਦਘਾਟਨ ਤੋਂ ਬਾਅਦ ਵਿਸ਼ਵ ਦੇ 5 ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮਾਂ 'ਚੋਂ 3 ਭਾਰਤ 'ਚ ਹੋਣਗੇ। ਪਹਿਲੇ ਨੰਬਰ 'ਤੇ ਮੋਟੇਰਾ ਸਟੇਡੀਅਮ ਹੋਵੇਗਾ, ਜਿੱਥੇ 1 ਲੱਖ 10 ਹਜ਼ਾਰ ਦਰਸ਼ਕ ਬੈਠ ਸਕਣਗੇ। ਦੂਜੇ ਨੰਬਰ 'ਤੇ ਮੈਲਬਰਨ ਦਾ ਐਮਸੀਜੀ ਹੈ, ਜਿੱਥੇ 1 ਲੱਖ 24 ਦਰਸ਼ਕ ਬੈਠ ਸਕਦੇ ਹਨ। 
 

ਇਸ ਸੂਚੀ 'ਚ ਤੀਜਾ ਨੰਬਰ ਕੋਲਕਾਤਾ ਦਾ ਈਡਨ ਗਾਰਡਨ ਸਟੇਡੀਅਮ ਹੈ, ਜਿੱਥੇ 68 ਹਜ਼ਾਰ ਦਰਸ਼ਕ ਬੈਠ ਸਕਦੇ ਹਨ। ਚੌਥੇ ਨੰਬਰ 'ਤੇ ਨਵਾਂ ਰਾਏਪੁਰ ਦਾ ਸ਼ਹੀਦ ਵੀਰ ਨਾਰਾਇਣ ਸਿੰਘ ਕ੍ਰਿਕਟ ਸਟੇਡੀਅਮ ਹੈ, ਜਿੱਥੇ ਇੱਕ ਸਮੇਂ 65 ਹਜ਼ਾਰ ਲੋਕ ਮੈਚ ਦੇਖ ਸਕਦੇ ਹਨ। ਜਦਕਿ 5ਵੇਂ ਨੰਬਰ 'ਤੇ ਆਸਟ੍ਰੇਲੀਆ ਦਾ ਪਰਥ ਸਟੇਡੀਅਮ ਹੈ, ਜਿੱਥੇ ਇੱਕ ਸਮੇਂ 60 ਹਜ਼ਾਰ ਦਰਸ਼ਕ ਮੈਚ ਦਾ ਆਨੰਦ ਲੈ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Donald Trump and Narendra Modi to inaugurate world largest cricket stadium in Ahmedabad