ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੌਰੇ ਰਾਹੀਂ ਟਰੰਪ ਦੀਆਂ ਨਜ਼ਰਾਂ ਅਮਰੀਕੀ ਚੋਣ 'ਤੇ, US 'ਚ ਰਹਿੰਦੇ ਹਨ 40 ਲੱਖ ਭਾਰਤੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਯਾਤਰਾ ਅਮਰੀਕਾ ਵਿੱਚ ਵੱਸੇ 40 ਲੱਖ ਭਾਰਤੀ ਭਾਈਚਾਰੇ ਲਈ ਸਿੱਧਾ ਸੰਦੇਸ਼ ਹੋਵੇਗੀ। ਅਮਰੀਕਾ ਵਿੱਚ ਚੋਣਾਂ ਨੇੜੇ ਹਨ। ਅਜਿਹੀ ਸਥਿਤੀ ਵਿੱਚ ਭਾਰਤੀ ਭਾਈਚਾਰੇ ਦਾ ਰਵੱਈਆ ਅਮਰੀਕੀ ਰਾਸ਼ਟਰਪਤੀ ਲਈ ਬਹੁਤ ਮਹੱਤਵਪੂਰਨ ਸਾਬਤ ਹੋ ਸਕਦਾ ਹੈ। ਭਾਰਤ-ਅਮਰੀਕਾ ਸਬੰਧਾਂ ਵਿੱਚ ਦੋਵਾਂ ਦੇਸ਼ਾਂ ਦੇ ਲੋਕਾਂ ਦਾ ਆਪਸੀ ਸਬੰਧ ਹਮੇਸ਼ਾ ਤੋਂ ਕਾਫੀ ਅਹਿਮ ਰਿਹਾ ਹੈ। 

 

ਇਸ ਸਮੇਂ ਅਮਰੀਕਾ ਵਿੱਚ ਲਗਭਗ 40 ਲੱਖ ਭਾਰਤੀ  ਕਮਿਊਨਿਟੀ ਦੇ ਲੋਕ ਹਨ। ਇਨ੍ਹਾਂ ਵਿੱਚੋਂ ਚੰਗੀ ਗਿਣਤੀ ਪ੍ਰਵਾਸੀ ਭਾਰਤੀਆਂ ਦੀ ਹੈ। ਅਮਰੀਕਾ ਦੇ ਵੱਖ ਵੱਖ ਖੇਤਰਾਂ ਵਿੱਚ ਇਸ ਦਾ ਸਕਾਰਾਤਮਕ ਯੋਗਦਾਨ ਹੈ। ਲਗਭਗ ਦੋ ਲੱਖ ਭਾਰਤੀ ਵਿਦਿਆਰਥੀ ਵੀ ਅਮਰੀਕਾ ਦੇ ਵੱਖ-ਵੱਖ ਅਦਾਰਿਆਂ ਵਿੱਚ ਪੜ੍ਹ ਰਹੇ ਹਨ। ਪਿਛਲੀਆਂ ਚੋਣਾਂ ਵਿੱਚ ਬਹੁਤ ਸਾਰੇ ਭਾਰਤੀਆਂ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਚੋਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੀ।

 

ਵਧਿਆ ਹੈ ਭਾਰਤੀਆਂ ਦਾ ਦਖ਼ਲ


ਮਾਹਰ ਮੰਨਦੇ ਹਨ ਕਿ ਰਿਪਬਲੀਕਨ ਅਤੇ ਡੈਮੋਕਰੇਟਸ ਵਿਚਾਲੇ ਭਾਰਤੀ ਭਾਈਚਾਰੇ ਵਿੱਚ ਬਹੁਤ ਦਖ਼ਲਅੰਦਾਜ਼ੀ ਹੈ। ਭਾਰਤੀਆਂ ਦੀ ਪ੍ਰਭਾਵਸ਼ਾਲੀ ਭੂਮਿਕਾ ਕਾਰਨ, ਇਸ ਭਾਈਚਾਰੇ ਨੇ ਪਿਛਲੇ ਦੋ ਦਹਾਕਿਆਂ ਵਿੱਚ ਅਮਰੀਕੀ ਪ੍ਰਸ਼ਾਸਨ ਵਿੱਚ ਵੀ ਦਖ਼ਲ ਵਧਿਆ ਹੈ।


ਮਜ਼ਬੂਤ ਸਬੰਧਾਂ ਨੂੰ ਉਜਾਗਰ ਕਰਨਗੇ ਦੋਵੇਂ ਨੇਤਾ 


ਸੂਤਰ ਦੱਸਦੇ ਹਨ ਕਿ ਅਮਰੀਕੀ ਰਾਸ਼ਟਰਪਤੀ ਦੇ ਕੁਝ ਬਿਆਨਾਂ ਤੋਂ ਜਿਨ ਲੋਕਾਂ ਦਾ ਤਰ੍ਹਾਂ ਤਰ੍ਹਾਂ ਦਾ ਖ਼ਦਸ਼ਾ ਹੋ ਰਿਹਾ ਹੈ, ਉਨ੍ਹਾਂ ਨੂੰ ਬਾਅਦ ਵਿੱਚ ਨਿਰਾਸ਼ਾ ਹੋਵੇਗੀ। ਕਿਉਂਕਿ ਇਹ ਯਾਤਰਾ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਫੈਸਲਾਕੁੰਨ ਸਾਬਤ ਹੋਵੇਗੀ। ਸਬੰਧਾਂ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਖੁਦ ਰਾਸ਼ਟਰਪਤੀ ਟਰੰਪ ਤੋਂ ਵੀ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਟਰੰਪ ਆਪਣੇ ਸੰਬੋਧਨ ਦੌਰਾਨ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਦੇ ਆਪਸੀ ਸਬੰਧਾਂ ਨੂੰ ਵੀ ਉਜਾਗਰ ਕਰਨਗੇ।

 

ਭਾਰਤੀਆਂ ਦਾ ਦਿਲ ਜਿੱਤਣ ਦੀ ਕੋਸ਼ਿਸ਼ 


ਸੂਤਰ ਦੱਸਦੇ ਹਨ ਕਿ ਅਮਰੀਕੀ ਰਾਸ਼ਟਰਪਤੀ ਅਹਿਮਦਾਬਾਦ ਦੇ ਮੋਤੇਰਾ ਸਟੇਡੀਅਮ ਤੋਂ ਅਜਿਹਾ ਸਪੱਸ਼ਟ ਸੰਦੇਸ਼ ਦੇਣਾ ਚਾਹੁੰਦੇ ਹਨ ਤਾਂ ਜੋ ਉਹ ਅਮਰੀਕਾ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਦਿਲ ਜਿੱਤ ਸਕਣ। ਉਨ੍ਹਾਂ ਨੇ ਹਿਊਸਟਨ ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਸਟੇਜ ਸਾਂਝੇ ਕਰਦਿਆਂ ਉਹੀ ਸੰਦੇਸ਼ ਦਿੱਤਾ। ਹਿਊਸਟਨ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਰਾਸ਼ਟਰਪਤੀ ਟਰੰਪ ਮੰਚ ‘ਤੇ ਆਏ ਅਤੇ ਇਸਲਾਮੀ ਅੱਤਵਾਦ ਉੱਤੇ ਖਰੀ ਖਰੀ ਸੁਣਾਈ। ਦੋਵੇਂ ਨੇਤਾਵਾਂ ਨੇ ਇਕ-ਦੂਜੇ ਦੀ ਪ੍ਰਸ਼ੰਸਾ ਵਿੱਚ ਕਸੀਦੇ ਪੜ੍ਹੇ ਸਨ। ਟਰੰਪ ਨੇ ਕਈ ਵਾਰ ਮੋਦੀ ਨਾਲ ਆਪਣੇ ਸੰਬੰਧਾਂ ਦਾ ਜ਼ਿਕਰ ਵੀ ਕੀਤਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Donald Trump India Visit Eyes on us presidential election