ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤਨੀ ਨਾਲ ਤਾਜ ਮਹਿਲ ਦਾ ਦੀਦਾਰ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਹੋਣਗੇ ਟਰੰਪ

ਦੁਨੀਆਂ ਦੇ ਸੱਤ ਅਜੂਬਿਆਂ 'ਚ ਸ਼ਾਮਲ ਤਾਜ ਮਹਿਲ ਨੂੰ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਤਾਜ ਮਹਿਲ ਇੱਕ ਅਜਿਹੀ ਇਤਿਹਾਸਕ ਯਾਦਗਾਰ ਹੈ, ਜਿਸ ਦੀ ਸੁੰਦਰਤਾ ਦੀਆਂ ਕਹਾਣੀਆਂ ਵਿਦੇਸ਼ਾਂ 'ਚ ਵੀ ਗੂੰਜਦੀਆਂ ਹਨ। ਆਪਣੀ ਹੋਂਦ ਤੋਂ ਲੈ ਕੇ ਹੁਣ ਤੱਕ ਇਹ ਇਮਾਰਤ ਸਦਾ ਚਰਚਾ ਵਿੱਚ ਰਹੀ ਹੈ। ਅੱਜ ਕੱਲ੍ਹ ਇਸ ਦੀ ਚਰਚਾ ਇਸ ਕਰਕੇ ਵੀ ਹੈ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤਾਜ ਮਹਿਲ ਵੇਖਣ ਲਈ ਆਪਣੀ ਪਤਨੀ ਮੇਲਾਨੀਆ ਸਮੇਤ ਆ ਰਹੇ ਹਨ। ਹਾਲਾਂਕਿ ਉਨ੍ਹਾਂ ਤੋਂ ਪਹਿਲਾਂ ਦੋ ਸਾਬਕਾ ਅਮਰੀਕੀ ਰਾਸ਼ਟਰਪਤੀ ਤਾਜ ਮਹਿਲ ਨੂੰ ਇਕੱਲੇ ਹੀ ਵੇਖਣ ਆਏ ਸਨ।

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡਵਾਈਟ ਡੇਵਿਡ ਆਈਜ਼ਨਹਾਵਰ ਦੀ। ਸਾਲ 1959 'ਚ ਆਈਜ਼ਨਹਾਵਰ ਤਾਜ ਦਾ ਦੀਦਾਰ ਕਰਨ ਆਏ ਸਨ ਪਰ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਨਹੀਂ ਸੀ। ਇਸ ਤੋਂ ਬਾਅਦ 22 ਮਾਰਚ 2000 ਨੂੰ ਉਸ ਵੇਲੇ ਦੇ ਰਾਸ਼ਟਰਪਤੀ ਬਿਲ ਕਲਿੰਟਨ ਤਾਜ ਮਹਿਲ ਨੂੰ ਵੇਖਣ ਲਈ ਆਏ ਸਨ, ਪਰ ਉਨ੍ਹਾਂ ਦੇ ਨਾਲ ਪਤਨੀ ਹਿਲੇਰੀ ਕਲਿੰਟਨ ਨਹੀਂ ਸੀ। ਹਿਲੇਰੀ ਕਲਿੰਟਨ ਉਨ੍ਹਾਂ ਤੋਂ ਪਹਿਲਾਂ ਸਾਲ 1995 'ਚ ਆਪਣੀ ਬੇਟੀ ਨਾਲ ਤਾਜ ਮਹਿਲ ਵੇਖਣ ਆ ਚੁੱਕੀ ਸੀ। ਟਰੰਪ ਨੇ ਇਨ੍ਹਾਂ ਦੋਹਾਂ ਰਾਸ਼ਟਰਪਤੀਆਂ ਤੋਂ ਵੱਖਰੀ ਸਲਾਹ ਬਣਾਉਂਦਿਆਂ ਆਪਣੀ ਪਤਨੀ ਨਾਲ ਤਾਜ ਮਹਿਲ ਨੂੰ ਵੇਖਣ ਦਾ ਫ਼ੈਸਲਾ ਕੀਤਾ ਹੈ। ਟਰੰਪ ਪਤਨੀ ਨਾਲ ਤਾਜ ਮਹਿਲ ਵੇਖਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਹੋਣਗੇ।

 

ਇਹ ਰਾਸ਼ਟਰਪਤੀ ਭਾਰਤ ਆਏ ਪਰ ਤਾਜ ਮਹਿਲ ਨਹੀਂ ਵੇਖਿਆ :
ਸਾਲ 1962 'ਚ ਉਸ ਸਮੇਂ ਦੇ ਰਾਸ਼ਟਰਪਤੀ ਜੋਨ ਐਫ. ਕੈਨੇਡੀ ਪਤਨੀ ਜੈਕਲੀਨ ਕੈਨੇਡੀ ਨਾਲ ਭਾਰਤ ਆਏ ਸਨ। 1969 'ਚ ਰਿਚਰਡ ਨਿਕਸਨ ਆਪਣੀ ਪਤਨੀ ਪੈਟ੍ਰੀਸ਼ਿਆ ਨਿਕਸਨ ਨਾਲ ਭਾਰਤ ਆਏ ਸਨ। 1978 ਵਿੱਚ ਰਾਸ਼ਟਰਪਤੀ ਜਿੰਮੀ ਕਾਰਟਰ ਆਪਣੀ ਪਤਨੀ ਰੋਜ਼ੇਲਿਨ ਕਾਰਟਰ ਨਾਲ ਆਏ ਸਨ। 2006 ਵਿੱਚ ਰਾਸ਼ਟਰਪਤੀ ਜਾਰਜ ਡਬਲਿਯੂ ਬੁਸ਼ ਅਤੇ ਉਨ੍ਹਾਂ ਦੀ ਪਤਨੀ ਲਾਰਾ ਬੁਸ਼ ਆਏ ਸਨ। ਸਾਲ 2010 ਅਤੇ 2015 'ਚ ਸੰਯੁਕਤ ਰਾਜ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਭਾਰਤ ਆਏ ਸਨ। ਇਹ ਸਾਰੇ ਰਾਸ਼ਟਰਪਤੀ ਤਾਜ ਮਹਿਲ ਵੇਖਣ ਲਈ ਨਹੀਂ ਗਏ ਸਨ।

 

ਜਦੋਂ ਨਹਿਰੂ ਨੇ ਆਈਜ਼ਨਹਾਵਰ ਨੂੰ ਕੀਤਾ ਸੀ ਗਾਈਡ :
ਸਾਲ 1959 'ਚ ਜਦੋਂ ਉਸ ਵੇਲੇ ਦੇ ਅਮਰੀਕੀ ਰਾਸ਼ਟਰਪਤੀ ਆਈਜ਼ਨਹਾਵਰ ਤਾਜ ਮਹਿਲ ਨੂੰ ਦੇਖਣ ਆਏ ਸਨ ਤਾਂ ਭਾਰਤ ਦੇ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਉਨ੍ਹਾਂ ਦੇ ਨਾਲ ਮੌਜੂਦ ਸਨ। ਨਹਿਰੂ ਨੇ ਹੀ ਤਾਜ ਮਹਿਲ 'ਚ ਅਮਰੀਕੀ ਰਾਸ਼ਟਰਪਤੀ ਨੂੰ ਗਾਈਡ ਕਰਦੇ ਹੋਏ ਤਾਜ ਮਹਿਲ ਦੇ ਇਤਿਹਾਸ ਬਾਰੇ ਦੱਸਿਆ ਸੀ। ਉਹ ਉਨ੍ਹਾਂ ਨੂੰ ਖੁੱਲੀ ਕਾਰ 'ਚ ਬਿਠਾ ਕੇ ਲੈ ਗਏ ਸਨ। ਬਾਅਦ 'ਚ ਉਹ ਬਿਚਪੁਰੀ ਬਲਾਕ ਦੇ ਲੜਾਮਦਾ ਪਿੰਡ ਵੀ ਗਏ ਸਨ। ਇਹ ਸਫ਼ਰ ਉਨ੍ਹਾਂ ਨੇ ਬੈਲਗੱਡੀ 'ਚ ਬੈਠ ਕੇ ਪੂਰਾ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Donald Trump melania trump Agra Taj Mahal