ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਾਜ ਮਹੱਲ ’ਚ ਦਾਖ਼ਲ ਨਹੀ਼ ਹੋਵੇਗੀ ਡੋਨਾਲਡ ਟਰੰਪ ਦੀ ਕਾਰ

ਤਾਜ ਮਹੱਲ ’ਚ ਦਾਖ਼ਲ ਨਹੀ਼ ਹੋਵੇਗੀ ਡੋਨਾਲਡ ਟਰੰਪ ਦੀ ਕਾਰ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕਾਰ ਤਾਜਮਹੱਲ ’ਚ ਦਾਖ਼ਲ ਨਹੀਂ ਹੋ ਸਕੇਗੀ। ਉੱਚ–ਪੱਧਰੀ ਮੀਟਿੰਗ ਤੋਂ ਬਾਅਦ ਐਡਵਾਂਸ ਟੀਮ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਸੁਪਰੀਮ ਕੋਰਟ ਦੇ ਹੁਕਮ ਦੀ ਉਲੰਘਣਾ ਕੋਈ ਨਹੀਂ ਕਰਨੀ ਚਾਹੁੰਦਾ। ਇਸੇ ਲਈ ਸ੍ਰੀ ਟਰੰਪ ਨੂੰ 500 ਮੀਟਰ ਪਹਿਲਾਂ ਹੀ ਗੌਲਫ਼ ਕਾਰਟ ’ਚ ਸਵਾਰ ਹੋ ਕੇ ਤਾਜ ਮਹੱਲ ’ਚ ਦਾਖ਼ਲ ਹੋਣਾ ਹੋਵੇਗਾ।

 

 

ਇੱਥੇ ਵਰਨਣਯੋਗ ਹੈ ਕਿ ਸਾਲ 2001 ਦੌਰਾਨ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਤਾਜ ਮਹੱਲ ਦੇ 500 ਮੀਟਰ ਘੇਰੇ ’ਚ ਵਾਹਨਾਂ ਦੇ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ ਗਈ ਸੀ। ਕੇਵਲ ਉਨ੍ਹਾਂ ਹੀ ਵਾਹਨਾਂ ਨੂੰ ਦਾਖ਼ਲ ਹੋਣ ਦਿੱਤਾ ਜਾਂਦਾ ਹੈ, ਜਿਹੜੇ ਤਾਜ ਦੇ 500 ਮੀਟਰ ਦੇ  ਖੇਤਰ ’ਚ ਰਹਿੰਦੇ ਹਨ।

 

 

ਇਸ ਤੋਂ ਇਲਾਵਾ ਐਮਰਜੈਂਸੀ ਸੇਵਾ ਵਾਲੇ ਵਿਭਾਗਾਂ ਨੂੰ ਵੀ ਇਹ ਅਧਿਕਾਰ–ਪੱਤਰ ਜਾਰੀ ਕੀਤਾ ਜਾਂਦਾ ਹੈ। ਤਾਜ ਮਹੱਲ ਦੇ ਅੰਦਰ ਜਾਣ ’ਤੇ ਤਾਂ ਕਿਸੇ ਵੀ ਵਾਹਨ ’ਤੇ ਮੁਕੰਮਲ ਪਾਬੰਦੀ ਹੇ।

 

 

ਸਾਲ 2015 ’ਚ ਜਦੋਂ ਅਮਰੀਕਾ ਦੇ ਤਤਕਾਲੀਨ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਉਣਾ ਸੀ; ਤਦ ਵੀ ਉਨ੍ਹਾਂ ਦੇ ਕਾਰ ਦੇ ਅੰਦਰ ਜਾਣ ਨੂੰ ਲੈ ਕੇ ਉੱਚ–ਪੱਧਰ ਉੱਤੇ ਵਿਚਾਰ–ਵਟਾਂਦਰਾ ਹੋਇਆ ਸੀ। ਬਾਅਦ ’ਚ ਉਨ੍ਹਾਂ ਦਾ ਤਾਜ ਮਹੱਲ ਜਾਣ ਦਾ ਪ੍ਰੋਗਰਾਮ ਹੀ ਰੱਦ ਹੋ ਗਿਆ ਸੀ।

 

 

ਹੁਣ ਸ੍ਰੀ ਡੋਨਾਲਡ ਟਰੰਪ ਆ ਰਹੇ ਹਨ, ਤਦ ਐਡਵਾਂਸ ਟੀਮ ਦਾ ਸਭ ਤੋਂ ਵੱਧ ਜ਼ੋਰ ਇਸੇ ਗੱਲ ’ਤੇ ਸੀ ਕਿ ਉਨ੍ਹਾਂ ਦੀ ਕਾਰ ਅੰਦਰ ਤੱਕ ਜਾਵੇ; ਪਰ ਅਧਿਕਾਰੀ ਸੁਪਰੀਮ ਕੋਰਟ ਦੇ ਹੁਕਮ ਵਿਰੁੱਧ ਕੋਈ ਫ਼ੈਸਲਾ ਨਹੀਂ ਲੈਣਾ ਚਾਹੁੰਦੇ। ਉਨ੍ਹਾਂ ਐਡਵਾਂਸ ਟੀਮ ਨੂੰ ਸਾਫ਼ ਨਾਂਹ ਕਰ ਦਿੱਤੀ।

 

 

ਸੁਪਰੀਮ ਕੋਰਟ ਦੀ ਪਾਬੰਦੀ ਲੱਗਣ ਤੋਂ ਪਹਿਲਾਂ ਸਾਲ 2000 ਤੱਕ ਫ਼ੋਰ–ਕੋਰਟ ਤੱਕ ਵਾਹਨ ਜਾਂਦੇ ਸਨ। ਲੋਕ ਪੱਛਮੀ ਗੇਟ ਤੋਂ ਦਾਖ਼ਲ ਹੋ ਕੇ ਸਿੱਧੇ ਪੂਰਬੀ ਗੇਟ ਤੋਂ ਬਾਹਰ ਨਿੱਕਲਦੇ ਸਨ। ਇਹੋ ਨਹੀਂ, ਇੱਥੇ ਜੈਨ ਸਮਾਜ ਦਾ ਇੱਕ ਮੇਲਾ ਵੀ ਲੱਗਦਾ ਹੁੰਦਾ ਸੀ। ਪੱਛਮੀ ਗੇਟ ਦੇ ਅੰਦਰ ਦੋਵੇਂ ਪਾਸੇ ਮੀਨਾ ਬਾਜ਼ਾਰ ਲੱਗਦਾ ਹੁੰਦਾ ਸੀ; ਉੱਥੇ ਸੈਲਾਨੀ ਖ਼ਰੀਦਦਾਰੀ ਵੀ ਕਰਦੇ ਸਨ।

 

 

ਬਾਅਦ ’ਚ ਪਾਬੰਦੀ ਲੱਗੀ ਤੇ ਸੁਰੱਖਿਆ ਦੀ ਕਮਾਂਡ ਸੀਆਈਐੱਸਐੱਫ਼ ਹੱਥ ਆ ਗਈ। ਉਸ ਤੋਂ ਬਾਅਦ ਸਾਰੀਆਂ ਗਤੀਵਿਧੀਆਂ ਪੂਰੀ ਤਰ੍ਹਾਂ ਬੰਦ ਹੋ ਗਈਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Donald Trump s car not to enter Taj Mahal