ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਊਸਟਨ ਦੇ ‘Howdy Modi’ ’ਚ ਮੋਦੀ ਨਾਲ ਟਰੰਪ ਵੀ ਹੋਣਗੇ ਸ਼ਾਮਲ

ਹਿਊਸਟਨ ਦੇ ‘Howdy Modi’ ’ਚ ਮੋਦੀ ਨਾਲ ਟਰੰਪ ਵੀ ਹੋਣਗੇ ਸ਼ਾਮਲ

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਹਿਊਸਟਨ ਵਿਖੇ 22 ਸਤੰਬਰ ਨੂੰ ਹੋਣ ਵਾਲੇ ‘ਹਾਓਡੀ ਮੋਦੀ’ (Howdy Modi) ਪ੍ਰੋਗਰਾਮ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਸ਼ਾਮਲ ਹੋਣਗੇ। ਇਸ ਸਬੰਧੀ ਪੁਸ਼ਟੀ ਹੁਣ ਵ੍ਹਾਈਟ ਹਾਊਸ ਨੇ ਵੀ ਕਰ ਦਿੱਤੀ ਹੈ।

 

 

ਆਉਂਦੀ 22 ਸਤੰਬਰ ਨੂੰ ਨਰਿੰਦਰ ਮੋਦੀ ਨੇ ‘ਹਾਓਡੀ ਮੋਦੀ’ ਨਾਂਅ ਦੀ ਰੈਲੀ ਨੂੰ ਸੰਬੋਧਨ ਕਰਨਾ ਹੈ। ਇਹ ਪ੍ਰੋਗਰਾਮ ਵੀ ਇਤਿਹਾਸਕ ਹੋਵੇਗਾ ਕਿਉਂਕਿ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਜਦੋਂ ਭਾਰਤੀਆਂ ਦੇ 50 ਹਜ਼ਾਰ ਤੋਂ ਵੀ ਵੱਡੇ ਇਕੱਠ ਨੂੰ ਦੁਨੀਆ ਦੇ ਦੋ ਸਭ ਤੋਂ ਵੱਡੇ ਜਮਹੂਰੀ ਦੇਸ਼ਾਂ ਦੇ ਆਗੂ ਇੱਕੋ ਸਮੇਂ ਸੰਬੋਧਨ ਕਰਨਗੇ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸ਼ਾਨਦਾਰ ਸੁਆਗਤ ਲਈ ਇਸ ਪ੍ਰੋਗਰਾਮ ਵਿੱਚ ਅਮਰੀਕਾ ਦੇ ਪਹਿਲੇ ਹਿੰਦੂ ਸੰਸਦ ਮੈਂਬਰ ਤੁਲਸੀ ਗੈਬਰਡ ਤੇ ਭਾਰਤੀ ਮੂਲ ਦੇ ਐੱਮਪੀ ਰਾਜਾ ਕ੍ਰਿਸ਼ਨਾਮੂਰਤੀ ਵੀ ਮੌਜੂਦ ਹੋਣਗੇ।

 

 

ਹਿਊਸਟਨ ਵਿੰਚ ਇੱਕ ਪ੍ਰਮੁੱਖ ਭਾਰਤੀ ਮੁਸਲਿਮ ਜੱਥੇਬੰਦੀ ‘ਇੰਡੀਅਨ ਅਮੈਰਿਕਨ ਮੁਸਲਿਮ ਐਸੋਸੀਏਸ਼ਨ ਆੱਫ਼ ਗ੍ਰੇਟਰ ਹਿਊਸਟਨ’ (IMAGH) ਵੀ ਸ੍ਰੀ ਮੋਦੀ ਦੇ ਪ੍ਰੋਗਰਾਮ ਦੀ ਜ਼ੋਰ–ਸ਼ੋਰ ਨਾਲ ਹਮਾਇਤ ਕਰ ਰਹੀ ਹੈ।

 

 

ਇਸ ਜੱਥੇਬੰਦੀ ਦੇ ਬੋਰਡ ਆੱਫ਼ ਡਾਇਰੈਕਟਰਜ਼ ਦੇ ਚੇਅਰਮੈਨ ਡਾ. ਮਕਬੂਲ ਹੱਕ ਨੇ ਕਿਹਾ ਕਿ ਅਸੀਂ ਇੱਕ–ਦੂਜੇ ਦੇ ਵਿਚਾਰਾਂ, ਰਵਾਇਤਾਂ ਜਾਂ ਮੱਤਾਂ ਨਾਲ ਅਸਹਿਮਤ ਹੋ ਸਕਦੇ ਹਾਂ ਪਰ ਜਦੋਂ ਤੱਕ ਅਸੀਂ ਉਨ੍ਹਾਂ ਨਾਲ ਦੋਸਤਾਨਾ ਤੇ ਸੁਹਿਰਦ ਮਾਹੌਲ ਵਿੱਚ ਗੱਲਬਾਤ ਨਹੀਂ ਕਰਾਂਗੇ, ਤਦ ਤੱਕ ਅਸੀਂ ਉਨ੍ਹਾਂ ਦਾ ਦ੍ਰਿਸ਼ਟੀਕੋਣ ਨਹੀਂ ਜਾਣ ਸਕਾਂਗੇ।

 

 

ਸ੍ਰੀ ਮੋਦੀ ਆਉਂਦੀ 21 ਸਤੰਬਰ ਨੂੰ ਭਾਰਤ ਤੋਂ ਅਮਰੀਕਾ ਦੌਰੇ ਲਈ ਰਵਾਨਾ ਹੋਣਗੇ ਤੇ ਫਿਰ 23 ਤੋਂ 27 ਸਤੰਬਰ ਤੱਕ ਪ੍ਰਧਾਨ ਮੰਤਰੀ ਸੰਯੁਕਤ ਰਾਸ਼ਟਰ ਦੇ ਜਨਰਲ ਇਜਲਾਸ ਵਿੱਚ ਵੀ ਭਾਗ ਲੈਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Donald Trump to join PM Modi in Howdy Modi at Houston