ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮ ਮੰਦਰ ਲਈ 1 ਅਪ੍ਰੈਲ ਤੋਂ ਦੇ ਸਕੋਗੇ ਦਾਨ, ਜ਼ੀਰੋ–ਬੈਲੰਸ ’ਤੇ ਅਕਾਊਂਟ ਖੁੱਲ੍ਹਿਆ

ਰਾਮ ਮੰਦਰ ਲਈ 1 ਅਪ੍ਰੈਲ ਤੋਂ ਦੇ ਸਕੋਗੇ ਦਾਨ, ਜ਼ੀਰੋ–ਬੈਲੰਸ ’ਤੇ ਅਕਾਊਂਟ ਖੁੱਲ੍ਹਿਆ

ਰਾਮ ਜਨਮ–ਭੂਮੀ ਤੀਰਥ ਖੇਤਰ ਟ੍ਰੱਸਟ ਦੇ ਬੋਰਡ ਆੱਫ਼ ਟ੍ਰੱਸਟੀਜ਼ ਦੀ ਚਾਰ ਅਪ੍ਰੈਲ ਨੂੰ ਪ੍ਰਸਤਾਵਿਤ ਮੀਟਿੰਗ ਤੋਂ ਬਾਅਦ ਰਾਮ ਮੰਦਰ ਲਈ ਹੋਰ ਪੱਥਰਾਂ ਦੀ ਤਰਾਸ਼ੀ ਨਾਲ ਤਰਾਸ਼ੇ ਜਾ ਚੁੱਕੇ ਪੱਥਰਾਂ ਦੀ ਸਫ਼ਾਈ ਦਾ ਕੰਮ ਤੇਜ਼ ਰਫ਼ਤਾਰ ਨਾਲ ਸ਼ੁਰੂ ਹੋ ਸਕੇਗਾ।

 

 

ਇਸ ਦੌਰਾਨ ਬੋਰਡ ਆੱਫ਼ ਟ੍ਰੱਸਟ ਨੇ ਫ਼ੈਸਲਾ ਲਿਆ ਹੈ ਕਿ ਇੱਕ ਅਪ੍ਰੈਲ, 2020 ਤੋਂ ਸ਼ੁਰੂ ਹੋਣ ਵਾਲੇ ਨਵੇਂ ਵਿੱਤੀ ਵਰੇ ’ਚ ਰਾਮ ਮੰਦਰ ਦੀ ਉਸਾਰੀ ਲਈ ਦਾਨੀਆਂ ਦੇ ਦਾਨ ਦੀ ਰਕਮ ਟ੍ਰੱਸਟ ਵੱਲੋਂ ਲੈਣੀ ਸ਼ੁਰੂ ਕਰ ਦਿੱਤੀ ਜਾਵੇਗੀ। ਟ੍ਰੱਸਟ ਨੇ ਦਾਨੀਆਂ ਦੀ ਰਕਮ ਹਾਸਲ ਕਰਨ ਲਈ ਭਾਰਤੀ ਸਟੇਟ ਬੈਂਕ ਦੀ ਅਯੁੱਧਿਆ ਸ਼ਾਖ਼ਾ ਵਿੱਚ ਇੱਕ ਵਾਧੂ ਖਾਤਾ ਵੀ ਜ਼ੀਰੋ–ਬੈਲੰਸ ’ਤੇ ਖੁਲ੍ਹਵਾ ਲਿਆ ਹੈ।

 

 

ਇਸ ਦੀ ਪੁਸ਼ਟੀ ਕਰਦਿਆਂ ਰਾਮ ਜਨਮ–ਭੂਮੀ ਟ੍ਰੱਸਟ ਦੇ ਟ੍ਰੱਸਟੀ ਤੇ ਆਰਐੱਸਐੱਸ ਦੇ ਸੂਬਾਈ ਕਾਰਜਵਾਹਕ ਡਾ. ਅਨਿਲ ਮਿਸ਼ਰ ਨੇ ਦੱਸਿਆ ਕਿ 31 ਮਾਰਚ ਤੋਂ ਪਹਿਲਾਂ ਦਾਨ ਦੀ ਰਕਮ ਹਾਸਲ ਕਰਨ ’ਤੇ ਚਾਲੂ ਵਿੱਤੀ ਵਰ੍ਹੇ ਦਾ ਲੇਖਾ–ਜੋਖਾ ਪੇਸ਼ ਕਰਨਾ ਪਵੇਗਾ। ਫ਼ਿਲਹਾਲ ਟ੍ਰੱਸਟ ਦੀ ਆਮਦਨ–ਟੈਕਸ ਵਿਭਾਗ ਰਜਿਸਟ੍ਰੇਸ਼ਨ ਹੋ ਗਈ ਹੈ।

 

 

ਟ੍ਰੱਸਟ ਵੱਲੋਂ ਆਮਦਨ–ਟੈਕਸ ਵਿਭਾਗ ’ਚ ਰਜਿਸਟ੍ਰੇਸ਼ਨ 10(23ਸੀ)5 ਅਧੀਨ ਕਰਵਾਈ ਗਈ ਹੈ; ਜਿਸ ਵਿੱਚ ਟ੍ਰੱਸਟ ਨੂੰ ਦਾਨ ਦੀ ਰਕਮ ਉੱਤੇ ਆਮਦਨ–ਟੈਕਸ ਵਿੱਚ ਸ਼ਤ–ਪ੍ਰਤੀਸ਼ਤ ਛੋਟ ਮਿਲੇਗੀ। ਇਸੇ ਤਰ੍ਹਾਂ ਟ੍ਰੱਸਟ ਨੇ 80–ਜੀ ਦੇ ਸਥਾਨ ’ਤੇ 35–ਏਸੀ ਅਧੀਨ ਆਮਦਨ–ਟੈਕਸ ਵਿਭਾਗ ਤੋਂ ਸਰਟੀਫ਼ਿਕੇਟ ਲਿਆ ਹੈ; ਜਿਸ ਵਿੱਚ ਦਾਨੀਆਂ ਨੂੰ ਵੀ ਆਮਦਨ–ਟੈਕਸ ਵਿੱਚ ਸ਼ਤ–ਪ੍ਰਤੀਸ਼ਤ ਛੋਟ ਮਿਲੇਗੀ। ਇਸ ਤੋਂ ਪਹਿਲਾਂ ਟ੍ਰੱਸਟ ਦਾ ਪੈਨ ਕਾਰਡ ਵੀ ਬਣਵਾਇਆ ਜਾ ਚੁੱਕਾ ਹੈ।

 

 

ਚੇਤ ਦੇ ਨਰਾਤੇ ਤੋਂ ਰਾਮ ਜਨਮ–ਭੂਮੀ ’ਚ ਬਿਰਾਜਮਾਨ ਰਾਮਲਲਾ ਦਾ ਸਥਾਨ ਪਰਿਵਰਤਨ ਹੋ ਜਾਵੇਗਾ। ਇਸ ਤੋਂ ਪਹਿਲਾਂ ਨਵੇਂ ਸਥਾਨ ਉੱਤੇ ਆਉਂਦੀ 20 ਮਾਰਚ ਤੋਂ ਵੈਦਿਕ ਆਚਾਰਿਆ ਰਸਮੀ ਅਨੁਸ਼ਠਾਨ ਸ਼ੁਰੂ ਕਰਨਗੇ।

 

 

ਇਸ ਦੇ ਨਾਲ ਹੀ ਬਿਰਾਜਮਾਨ ਰਾਮਲਲਾ ਦੇ ਗਰਭ–ਗ੍ਰਹਿ ’ਚ ਵੀ ਵੱਖਰਾ ਅਨੁਸ਼ਠਾਨ ਸ਼ੁਰੂ ਹੋਵੇਗਾ। ਰਾਮ ਜਨਮ–ਭੂਮੀ ਟ੍ਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਦਾ ਕਹਿਣਾ ਹੈ ਕਿ ਦੇਵਤਾ ਨੂੰ ਉਨ੍ਹਾਂ ਦਾ ਸਥਾਨ ਬਦਲਣ ਲਈ ਉਨ੍ਹਾਂ ਦੇ ਹੁਕਮ ਦੀ ਜ਼ਰੂਰਤ ਹੈ। ਇਸ ਲਈ ਉਨ੍ਹਾਂ ਨੂੰ ਪਹਿਲਾਂ ਸਥਾਨ ਬਦਲਣ ਲਈ ਪ੍ਰਾਰਥਨਾ ਕੀਤੀ ਜਾਵੇਗੀ; ਤਦ ਉਹ ਮੂਲ ਸਥਾਨ ’ਤੇ ਉਸਾਰੀ ਦੇ ਕੰਮ ਦੀ ਇਜਾਜ਼ਤ ਦੇ ਕੇ ਆਪਣੀ ਮਰਜ਼ੀ ਨਾਲ ਨਵੇਂ ਸਥਾਨ ’ਤੇ ਪ੍ਰਤਿਸ਼ਠਿਤ ਹੋਣ ਤੇ ਸਾਰੇ ਭਗਤਾਂ ਦਾ ਕਲਿਆਣ ਕਰਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Donation for Ram Temple to be started on 1st April Zero Balance Account opened