ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿੰਦੂ ਸੰਗਠਨਾਂ ਦੀ ਅਪੀਲ, ਮੰਦਰ 'ਚ ਮਹਿਲਾ ਪੱਤਰਕਾਰਾਂ ਨੂੰ ਨਾ ਭੇਜੋ

ਹਿੰਦੂ ਸੰਗਠਨਾਂ ਦੀ ਅਪੀਲ, ਮੰਦਰ 'ਚ ਮਹਿਲਾ ਪੱਤਰਕਾਰਾਂ ਨੂੰ ਨਾ ਭੇਜੋ

ਕੇਰਲਾ ਦੇ ਮਸ਼ਹੂਰ ਸਬਰੀਮਾਲਾ ਮੰਦਿਰ 'ਚ ਮਾਹਵਾਰੀ ਉਮਰ ਵਰਗ ਦੀਆਂ ਔਰਤਾਂ ਦੇ ਦਾਖਲੇ ਦੇ ਵਿਰੋਧ ਵਿੱਚ ਕਈ ਹਿੰਦੂ ਸੰਗਠਨਾਂ ਨੇ ਮੀਡੀਆ ਸੰਸਥਾਵਾਂ ਨੂੰ ਇਸ ਮੁੱਦੇ ਨੂੰ ਕਵਰ ਕਰਨ ਲਈ ਮਹਿਲਾ ਪੱਤਰਕਾਰ ਨਾ ਭੇਜਣ ਦੀ ਅਪੀਲ ਕੀਤੀ ਹੈ। ਪ੍ਰਭੂ ਅਯੱਪਾ ਮੰਦਰ ਸੋਮਵਾਰ ਨੂੰ ਵਿਸ਼ੇਸ਼ ਪੂਜਾ ਲਈ ਖੁੱਲ੍ਹਣ ਵਾਲਾ ਹੈ। ਮੰਦਰ ਵਿੱਚ 10 ਤੋਂ 50 ਸਾਲ ਤੱਕ ਦੀਆਂ ਔਰਤਾਂ ਨੂੰ ਦਾਖਲਾ ਦੇਣ ਦੇ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਦੂਜੀ ਵਾਰ ਮੰਦਰ ਖੁੱਲ੍ਹੇਗਾ।

 

ਮੰਦਰ ਕਮੇਟੀ ਸੁਪਰੀਮ ਕੋਰਟ ਦੇ ਹੁਕਮਾਂ ਦੇ ਵਿਰੁੱਧ ਜੁਟੀ ਹੋਈ ਹੈ। ਪਹਿਲਾਂ ਜਦੋਂ ਪੰਜ ਦਿਨਾਂ ਲਈ  ਮੰਦਰ ਖੁੱਲ੍ਹਿਆ ਸੀ ਤਾਂ ਮਹਿਲਾ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਪ੍ਰਦਰਸ਼ਨਕਾਰੀਆਂ ਦੇ ਕਾਰਨ, ਉਨ੍ਹਾਂ ਨੂੰ ਵਾਪਸ ਜਾਣ ਲਈ ਮਜਬੂਰ ਕੀਤਾ ਗਿਆ। ਸੰਪਾਦਕਾਂ ਨੂੰ ਲਿਖੇ ਇਕ ਪੱਤਰ ਵਿੱਚ ਕਮੇਟੀ ਨੇ ਕਿਹਾ ਕਿ 10 ਤੋਂ 50 ਸਾਲ ਦੀ ਉਮਰ ਸਮੂਹ ਦੀਆਂ ਔਰਤਾਂ ਦੇ ਮੰਦਰ 'ਚ ਦਾਖਲ ਹੋਣ ਨਾਲ ਹਾਲਤ ਹੋਰ ਵਿਗੜ ਸਕਦੇ ਹਨ। ਇਸ ਪੱਤਰ ਦੀ ਇੱਕ ਕਾਪੀ ਵੀ ਮੀਡੀਆ ਨੂੰ ਜਾਰੀ ਕੀਤੀ ਗਈ ਹੈ।

 

ਲਿਖਿਆ ਗਿਆ ਹੈ ਕਿ, ਇਸ ਮੁੱਦੇ 'ਤੇ ਸ਼ਰਧਾਲੂਆਂ ਦੇ ਰਵੱਈਏ ਦਾ ਸਮਰਥਨ ਕਰਨ ਕਰਦੇ ਹੋਏ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਕੋਈ ਵੀ ਅਜਿਹਾ ਕਦਮ ਨਹੀਂ ਉਠਾਓਗੇ ਜੋ ਸਥਿਤੀ ਨੂੰ ਵਿਗਾੜ ਦੇਵੇ। ਮੰਗਲਵਾਰ ਦੀ ਸ਼ਾਮ ਨੂੰ  ਮੰਦਰ ਪੂਜਾ ਲਈ ਖੋਲ੍ਹਿਆ ਜਾਵੇਗਾ।ਪਰ ਤੁਸੀਂ ਮਹਿਲਾ ਪੱਤਰਕਾਰਾਂ ਨੂੰ ਨਾ ਭੇਜਣਾ।

 

ਕਮੇਟੀ ਨੇ ਦੋਸ਼ ਲਾਇਆ ਕਿ ਸੁਪਰੀਮ ਕੋਰਟ ਨੇ 13 ਨਵੰਬਰ ਨੂੰ ਉਨ੍ਹਾਂ ਦੀ ਪਟੀਸ਼ਨ 'ਤੇ ਮਾਮਲੇ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ।ਪਰ ਸੂਬਾ ਸਰਕਾਰ ਜਾਣਬੁੱਝ ਕੇ ਇਸ ਫੈਸਲੇ ਦੇ ਖਿਲਾਫ ਜਨਤਕ ਅੰਦੋਲਨ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਤੇ ਪੁਲਿਸ ਫੋਰਸ ਦੀ ਵਰਤੋਂ ਕਰਦਿਆਂ ਇਸ ਨੂੰ ਜਲਦੀ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਮੇਟੀ ਨੇ ਕਿਹਾ ਕਿ ਅਜਿਹੇ ਹਲਾਤ ਵਿੱਚ ਸ਼ਰਧਾਲੂਆਂ ਦੇ ਪ੍ਰਦਰਸ਼ਨਾਂ ਨੂੰ ਜਾਰੀ ਰੱਖਣ ਤੋਂ ਇਲਾਵਾ ਸ਼ਰਧਾਲੂਆਂ ਕੋਲ ਹੋਰ ਕੋਈ ਚਾਰਾ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:dont send young female journalist to sabarimala mandir says Hindu organization