ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੂਰਦਰਸ਼ਨ ਐਂਕਰ ਨੀਲਮ ਸ਼ਰਮਾ ਦਾ ਦੇਹਾਂਤ

ਦੂਰਦਰਸ਼ਨ ਐਂਕਰ ਨੀਲਮ ਸ਼ਰਮਾ ਦਾ ਦੇਹਾਂਤ

ਦੂਰਦਰਸ਼ਨ ਦੀ ਸੀਨੀਅਰ ਐਂਕਰ ਤੇ ਨਿਊਜ਼–ਰੀਡਰ ਨੀਲਮ ਸ਼ਰਮਾ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ ਕੈਂਸਰ ਤੋਂ ਪੀੜਤ ਸਨ।

 

 

ਉਨ੍ਹਾਂ ਦੇ ਦੇਹਾਂਤ ਬਾਰੇ ਜਾਣਕਾਰੀ ਅੱਜ ਦੂਰਦਰਸ਼ਨ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ’ਤੇ ਦਿੱਤੀ ਹੈ। ਸ੍ਰੀਮਤੀ ਨੀਲਮ ਸ਼ਰਮਾ ਨੇ ਸਾਲ 1995 ਦੌਰਾਨ ਦੂਰਦਰਸ਼ਨ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

 

 

ਸ੍ਰੀਮਤੀ ਨੀਲਮ ਸ਼ਰਮਾ ਨੂੰ ‘ਨਾਰੀ ਸ਼ਕਤੀ’ ਜਿਹੇ ਸਨਮਾਨ ਤੇ ਹੋਰ ਵੀ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਸੀ। ਆਪਣੇ 20 ਸਾਲਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ‘ਤੇਜਸੱਵਿਨੀ’ ਅਤੇ ‘ਬੜੀ ਚਰਚਾ’ ਜਿਹੇ ਕਈ ਹਰਮਨਪਿਆਰੇ ਪ੍ਰੋਗਰਾਮਾਂ ਦਾ ਸੰਚਾਲਨ ਕੀਤਾ।

 

 

ਲੰਮੇ ਸਮੇਂ ਤੱਕ ਦੂਰਦਰਸ਼ਨ ਦਾ ਚਿਹਰਾ ਰਹੇ ਨੀਲਮ ਸ਼ਰਮਾ ਨੂੰ ਇਸੇ ਵਰ੍ਹੇ ‘ਨਾਰੀ ਸ਼ਕਤੀ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Doordarshan Anchor Neelam Sharma no more