ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਕਾਰਨ ਚਿੰਤਪੂਰਨੀ, ਜਵਾਲਾਜੀ ਸਮੇਤ ਹਿਮਾਚਲ ਦੇ ਸਾਰੇ ਮੰਦਰਾਂ ਦੇ ਦਰ ਕੀਤੇ ਬੰਦ

ਕੋਰੋਨਾ ਵਾਇਰਸ ਕਾਰਨ ਚਿੰਤਪੂਰਨੀ ਤੇ ਜਵਾਲਾਜੀ ਮੰਦਰਾਂ ਦੇ ਦਰ ਕੀਤੇ ਬੰਦ

ਤਸਵੀਰਾਂ: ਪ੍ਰਦੀਪ ਪੰਡਤ, ਹਿੰਦੁਸਤਾਨ ਟਾਈਮਜ਼ – ਜਲੰਧਰ

 

 

ਕੋਰੋਨਾ ਵਾਇਰਸ ਕਾਰਨ ਜਿੱਥੇ ਅੱਜ ਭਾਰਤ ’ਚ ਤੀਜੀ ਮੌਤ ਹੋ ਗਈ ਹੈ, ਉੱਥੇ ਦੇਸ਼ ’ਚ ਸਰਕਾਰੀ ਤੌਰ ’ਤੇ ਹਰੇਕ ਉਹ ਸਥਾਨ ਬੰਦ ਕੀਤਾ ਜਾ ਰਿਹਾ ਹੈ, ਜਿੱਥੇ ਵੱਡੀ ਗਿਣਤੀ ’ਚ ਲੋਕ ਇਕੱਠੇ ਹੁੰਦੇ ਹਨ। ਪਰਸੋਂ ਦੇਰ ਸ਼ਾਮੀਂ ਅਨੰਦਪੁਰ ਸਾਹਿਬ ਵਿਖੇ ਸਥਿਤ ਵਿਰਾਸਤ–ਏ–ਖ਼ਾਲਸਾ ਆਮ ਸੈਲਾਨੀਆਂ ਤੇ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ ਸੀ; ਉੱਥੇ ਅੱਜ ਹਿਮਾਚਲ ਪ੍ਰਦੇਸ਼ ਸਰਕਾਰ ਨੇ ਚਿੰਤਪੂਰਨੀ ਤੇ ਜਵਾਲਾਜੀ ਸਮੇਤ ਹਿਮਾਚਲ ਪ੍ਰਦੇਸ਼ ਸਥਿਤ ਸਾਰੇ ਹੀ ਵੱਡੇ ਮੰਦਰਾਂ ਦੇ ਦਰ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਇਨ੍ਹਾਂ ਵਿੱਚ ਚੰਡੀਗੜ੍ਹ ਸਥਿਤ ਮਾਤਾ ਮਨਸਾ ਦੇਵੀ ਦਾ ਮੰਦਰ ਵੀ ਸ਼ਾਮਲ ਹੈ।

 

 

ਕੋਈ ਵੱਡਾ ਧਾਰਮਿਕ ਅਸਥਾਨ ਬੰਦ ਕਰਨ ਦਾ ਇਹ ਪਹਿਲਾ ਮਾਮਲਾ ਹੈ। ਉੱਧਰ ਕਰਤਾਰਪੁਰ ਸਾਹਿਬ (ਪਾਕਿਸਤਾਨ) ਜਾਣ ਵਾਲੇ ਸ਼ਰਧਾਲੂਆਂ ਉੱਤੇ ਵੀ ਕੋਰੋਨਾ ਕਾਰਨ ਰੋਕ ਲਾ ਦਿੱਤੀ ਗਈ ਹੈ।

 

 

ਇੱਥੇ ਦਿੱਤੀਆਂ ਦੋ ਤਸਵੀਰਾਂ ‘ਹਿੰਦੂਸਤਾਨ ਟਾਈਮਜ਼’ ਦੇ ਲੈਨਜ਼ਮੈਨ ਪ੍ਰਦੀਪ ਪੰਡਤ ਨੇ ਖਿੱਚੀਆਂ ਹਨ। ਸੋਨੇ ਦਾ ਬਣਿਆ ਚਿੰਤਪੂਰਨੀ ਦਾ ਅਗਲਾ ਸੁਨਹਿਰੀ ਗੇਟ ਬੰਦ ਵਿਖਾਈ ਦੇ ਰਿਹਾ ਹੈ। ਦੂਜੀ ਤਸਵੀਰ ’ਚ ਚਾਂਦੀ ਦਾ ਬਣਿਆ ਪਿਛਲਾ ਸਿਲਵਰ ਗੇਟ ਵੀ ਬੰਦ ਕਰ ਦਿੱਤਾ ਗਿਆ ਹੈ।

ਕੋਰੋਨਾ ਵਾਇਰਸ ਕਾਰਨ ਚਿੰਤਪੂਰਨੀ ਤੇ ਜਵਾਲਾਜੀ ਮੰਦਰਾਂ ਦੇ ਦਰ ਕੀਤੇ ਬੰਦ

 

ਇੱਥੇ ਵਰਨਣਯੋਗ ਹੈ ਕਿ ਭਗਵਾਨ ਸ੍ਰੀ ਵਿਸ਼ਨੂੰ ਨੇ ਮਾਂ ਸਤੀ ਦੀ ਅਗਨ–ਭੇਟ ਕੀਤੀ ਮ੍ਰਿਤਕ ਦੇਹ ਦੇ 51 ਟੋਟੇ ਕਰ ਦਿੱਤੇ ਸਨ ਕਿ ਤਾਂ ਜੋ ਭਗਵਾਨ ਸ਼ਿਵ ਦਾ ਤਾਂਡਵ ਰੁਕ ਸਕੇ। ਅਜਿਹੀ ਧਾਰਨਾ ਹੈ ਕਿ ਮਾਂ ਸਤੀ ਦੀ ਦੇਹ ਦੇ ਵੱਖੋ–ਵੱਖਰੇ ਟੋਟੇ ਸਮੁੱਚੇ ਭਾਰਤ ’ਚ ਵੱਖੋ–ਵੱਖਰੀਆਂ ਥਾਵਾਂ ਉੱਤੇ ਡਿੱਗੇ ਸਨ। ਮੰਨਿਆ ਜਾਂਦਾ ਹੈ ਕਿ ਮਾਂ ਸਤੀ ਦਾ ਸਿਰ ਚਿੰਤਪੂਰਨੀ ’ਚ ਡਿੱਗਿਆ ਸੀ। ਇਹ ਧਾਰਮਕ ਅਸਥਾਨ 51 ਸ਼ਕਤੀ ਪੀਠਾਂ ਵਿੱਚੋਂ ਇੱਕ ਹੈ।

ਕੋਰੋਨਾ ਵਾਇਰਸ ਕਾਰਨ ਚਿੰਤਪੂਰਨੀ ਤੇ ਜਵਾਲਾਜੀ ਮੰਦਰਾਂ ਦੇ ਦਰ ਕੀਤੇ ਬੰਦ

 

ਆਮ ਲੋਕਾਂ ਦੀ ਸੁਰੱਖਿਆ ਲਈ ਇਹ ਬਹੁਤ ਸੂਝਬੂਝ ਵਾਲਾ ਫ਼ੈਸਲਾ ਹੈ। ਉੱਧਰ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰੇਕ ਸ਼ਰਧਾਲੂ ਲਈ ਸੈਨੇਟਾਈਜ਼ਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਦਰਬਾਰ ਸਾਹਿਬ ਕੰਪਲੈਕਸ ’ਚ ਬਹੁਤ ਸਾਰੀਆਂ ਥਾਵਾਂ ’ਤੇ ਆਮ ਸ਼ਰਧਾਲੂਆਂ ਨੂੰ ਜਾਗਰੂਕ ਕਰਨ ਲਈ ਕੋਰੋਨਾ ਤੋਂ ਬਚਾਅ ਦੇ ਨੁਕਤਿਆਂ ਦੇ ਵੱਡੇ–ਵੱਡੇ ਫ਼ਲੈਕਸ ਬੋਰਡ ਲਾਏ ਗਏ ਹਨ।

 

 

ਪੰਜਾਬ ’ਚ ਹਾਲੇ ਕੋਰੋਨਾ ਵਾਇਰਸ ਦਾ ਸਿਰਫ਼ ਇੱਕ ਕੇਸ ਹੀ ਸਾਹਮਣੇ ਆਇਆ ਹੈ। ਇਹ ਵਿਅਕਤੀ ਹੁਸ਼ਿਆਰਪੁਰ ਦਾ ਹੈ ਤੇ ਇਹ ਇਟਲੀ ਤੋਂ ਪਰਤਿਆ ਸੀ। ਇਸ ਵੇਲੇ ਉਹ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਹਸਪਤਾਲ ’ਚ ਜ਼ੇਰੇ ਇਲਾਜ ਹੈ।

 

 

ਹੁਣ ਭਾਰਤ ’ਚ ਕੋਰੋਨਾ ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵਧ ਕੇ 128 ਹੋ ਗਈ ਹੈ। ਪੰਜਾਬ ’ਚ ਹਾਲੇ ਤੱਕ ਸਿਰਫ਼ ਕੋਰੋਨਾ ਦੇ ਇੱਕੋ ਕੇਸ ਦੀ ਸ਼ਨਾਖ਼ਤ ਹੋਈ ਹੈ। ਇਹ ਵਿਅਕਤੀ ਹੁਸ਼ਿਆਰਪੁਰ ਦਾ ਹੈ ਤੇ ਇਹ ਇਟਲੀ ਤੋਂ ਪਰਤਿਆ ਸੀ। ਇਸ ਵੇਲੇ ਉਹ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਹਸਪਤਾਲ ’ਚ ਜ਼ੇਰੇ ਇਲਾਜ ਹੈ।

 

 

ਭਾਰਤ ’ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਲੱਦਾਖ, ਓੜੀਸ਼ਾ, ਜੰਮੂ–ਕਸ਼ਮੀਰ ’ਚ ਇੱਕ–ਇੱਕ ਤੇ ਕਰਨਾਟਕ ’ਚ ਕੋਰੋਨਾ ਦੇ ਦੋ ਹੋਰ ਪਾਜ਼ਿਟਿਵ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ’ਚ ਇਸ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 128 ਤੱਕ ਪੁੱਜ ਗਈ ਹੈ। ਕਰਨਾਟਕ ’ਚ ਦੋ ਨਵੇਂ ਮਰੀਜ਼ਾਂ ਦੀ ਪੁਸ਼ਟੀ ਦੇਰ ਰਾਤੀਂ ਹੋਈ ਹੈ।

 

 

ਮਹਾਰਾਸ਼ਟਰ ’ਚ ਹੁਦ ਤੱਕ ਸਭ ਤੋਂ ਵੱਧ 39 ਕੇਸ ਸਾਹਮਣੇ ਆਏ ਹਨ। ਕੱਲ੍ਹ ਸੋਮਵਾਰ ਨੂੰ ਤਿੰਨ ਸਾਲਾਂ ਦੀ ਇੱਕ ਬੱਚੀ ਦਾ ਕੋਰੋਨਾ ਟੈਸਟ ਵੀ ਪਾਜ਼ਿਟਿਵ ਪਾਇਆ ਗਿਆ ਹੈ। ਬੱਚੀ ਦੇ ਮਾਤਾ–ਪਿਤਾ ਵੀ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਹਨ।

 

 

ਇਸ ਦੌਰਾਨ ਮੁੰਬਈ ’ਚ ਸਿੱਧੀ ਵਿਨਾਇਕ ਮੰਦਰ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਪੰਜ ਵੱਧ ਜੋਖਮ ਵਾਲੇ ਖੇਤਰਾਂ ਤੋਂ ਕੋਰੋਨਾ ਵਾਇਰਸ ਨੂੰ ਵਧਣ ਤੋਂ ਰੋਕਣ ਲਈ ਯਾਤਰਾ–ਪਾਬੰਦੀਆਂ ਹੋਰ ਵਧਾ ਦਿੱਤੀਆਂ ਗਈਆਂ ਹਨ। ਯੂਰੋਪੀਅਨ ਯੂਨੀਅਨ, ਤੁਰਕੀ ਤੇ ਇੰਗਲੈਂਡ ਤੋਂ ਆਉਣ ਵਾਲੇ ਯਾਤਰੀਆਂ ਉੱਤੇ 18 ਮਾਰਚ ਤੋਂ ਅਗਲੇ ਹੁਕਮਾਂ ਤੱਕ ਰੋਕ ਲਾਈ ਗਈ ਹੈ।

 

 

ਸਿਹਤ ਮੰਤਰਾਲੇ ਦੇ ਅਫ਼ਸਰਾਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 13 ਵਿਅਕਤੀਆਂ ਦੇ ਠੀਕ ਹੋਣ ਉੱਤੇ ਹਸਪਤਾਲ ’ਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ; ਜਦ ਕਿ ਦੋ ਵਿਅਕਤੀਆਂ ਦੀ ਮੌਤ ਹੋਈ ਹੈ। ਪੂਰਬੀ ਸੂਬੇ ਓੜੀਸ਼ਾ ’ਚ ਕੋਰੋਨਾ ਦੀ ਛੂ਼ਤ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ।

 

 

ਕੇਂਦਰੀ ਸਿਹਤ ਮੰਤਰਾਲੇ ਨੇ ਮਹਾਰਾਸ਼ਟਰ ’ਚ ਬੀਤੇ ਦਿਨ ਆਏ ਨਵੇਂ ਮਾਮਲਿਆਂ ਨੂੰ ਤੁਰੰਤ ਕੁੱਲ ਮਾਮਲਿਆਂ ਵਿੱਚ ਸ਼ਾਮਲ ਨਹੀਂ ਕੀਤਾ ਹੈ। ਕੇਰਲ ਦੇ ਅਧਿਕਾਰੀਆਂ ਨੇ ਕੇਂਦਰ ਸਰਕਾਰ ਦੇ 23 ਦੇ ਮੁਕਾਬਲੇ ਰਾਜ ਵਿੱਚ 24 ਮਾਮਲੇ ਹੋਣ ਬਾਰੇ ਜਾਣਕਾਰੀ ਦਿੱਤੀ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਦੇ 15 ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।

 

 

ਪੂਰੀ ਦੁਨੀਆ ਦੇ 135 ਦੇਸ਼ ਹੁਣ ਤੱਕ ਕੋਰੋਨਾ ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਹੁਣ ਤੱਕ ਦੁਨੀਆ ਵਿੱਚ 7,007 ਵਿਅਕਤੀ ਮਾਰੇ ਜਾ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Doors of Chintapurni and Jwalaji Temples shut due to Corona Virus