ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਰੀ ਜਾਂ ਗੁੰਮ ਹੋਏ ਮੋਬਾਇਲ ਫ਼ੋਨ ਦਾ ਪਤਾ ਲਾਉਣ ਲਈ ਨਵਾਂ ਸਰਕਾਰੀ ਪੋਰਟਲ ਲਾਂਚ

ਚੋਰੀ ਜਾਂ ਗੁੰਮ ਹੋਏ ਮੋਬਾਇਲ ਫ਼ੋਨ ਦਾ ਪਤਾ ਲਾਉਣ ਲਈ ਨਵਾਂ ਸਰਕਾਰੀ ਪੋਰਟਲ ਲਾਂਚ

ਦੂਰਸੰਚਾਰ ਵਿਭਾਗ (DoT) ਨੇ ਮੋਬਾਇਲ ਫ਼ੋਨ ਦੇ ਚੋਰੀ ਹੋਣ ਜਾਂ ਗੁੰਮ ਹੋਣ ਉੱਤੇ ਰਿਪੋਰਟ ਕਰਨ ਲਈ ਇੱਕ ਨਵਾਂ ਪੋਰਟਲ ਲਾਂਚ ਕਰ ਦਿੱਤਾ ਹੈ। ਇਸ ਨਵੇਂ ਪੋਰਟਲ ਰਾਹੀਂ ਮੋਬਾਇਲ ਯੂਜ਼ਰਜ਼ ਆਸਾਨੀ ਨਾਲ ਆਪਣਾ ਗੁੰਮ ਜਾਂ ਚੋਰੀ ਹੋਇਆ ਮੋਬਾਇਲ ਫ਼ੋਨ ਲੱਭ (ਟ੍ਰੇਸ ਕਰ) ਸਕਣਗੇ।

 

 

ਦੂਰ ਸੰਚਾਰ ਵਿਭਾਗ ਨੇ CEIR (ਸੈਂਟਰਲ ਇਕਵਿਪਮੈਂਟ ਆਇਡੈਂਟਿਟੀ ਰਜਿਸਟਰ) ਪੋਰਟਲ ਨੂੰ ਲਾਂਚ ਕਰ ਦਿੱਤਾ ਹੈ। ਇਸ ਪਲੇਟਫ਼ਾਰਮ ਨੂੰ ਪਾਇਲਟ ਪ੍ਰੋਜੈਕਟ ਵਜੋਂ ਸਭ ਤੋਂ ਪਹਿਲਾਂ ਮਹਾਰਾਸ਼ਟਰ ਲਈ ਲਾਂਚ ਕੀਤਾ ਗਿਆ ਹੈ। ਬਾਅਦ ’ਚ ਇਸ ਪ੍ਰੋਜੈਕਟ ਨੂੰ ਦੇਸ਼ ਭਰ ਦੇ ਮੋਬਾਇਲ ਯੂਜ਼ਰਜ਼ ਲਈ ਲਾਂਚ ਕੀਤਾ ਜਾਵੇਗਾ।

 

 

ਦੂਰਸੰਚਾਰ ਵਿਭਾਗ ਇਸ ਪਾਇਲਟ ਪ੍ਰੋਜੈਕਟ ਉੱਤੇ ਸਾਲ 2017 ਤੋਂ ਕੰਮ ਕਰ ਰਿਹਾ ਹੈ। ਇਸ ਪ੍ਰੋਜੈਕਟ ਵਿੱਚ ਗਲੋਬਲ IMEI1 (ਇੰਟਰਨੈਸ਼ਨਲ ਮੋਬਾਇਲ ਇਕਵਿਪਮੈਂਟ ਆਇਡੈਂਟਿਟੀ) ਨੰਬਰਾਂ ਨੂੰ ਫ਼ੀਡ ਕੀਤਾ ਜਾ ਰਿਹਾ ਹੈ, ਜਿਸ ਦੀ ਮਦਦ ਨਾਲ ਕਲੋਨ ਕੀਤੇ ਗਏ IMEI ਨੂੰ ਟ੍ਰੇਸ ਕੀਤਾ ਜਾ ਸਕੇਗਾ।

 

 

ਇਸ ਪਲੇਟਫ਼ਾਰਮ ਉੱਤੇ ਯੂਜ਼ਰਸ ਆਪਣੇ ਗੁਆਚੇ ਜਾਂ ਚੋਰੀ ਹੋਏ ਮੋਬਾਇਲ ਨੰਬਰ ਬਲਾੱਕ ਕਰ ਸਕਣਗੇ, ਜਿਸ ਕਾਰਨ ਯੂਜ਼ਰਜ਼ ਨੂੰ ਕਿਸੇ ਵੀ ਤਰ੍ਹਾਂ ਦਾ ਵਿੱਤੀ ਨੁਕਸਾਨ ਨਾ ਪੁੱਜੇ। ਅੱਜ–ਕੱਲ੍ਹ ਯੂਜ਼ਰਜ਼ ਆਪਣੇ ਸਮਾਰਟਫ਼ੋਨ ਵਿੱਚ ਬੈਂਕ ਖਾਤਿਆਂ ਦੇ ਵੇਰਵੇ ਤੇ ਹੋਰ ਨਿਜੀ ਜਾਣਕਾਰੀਆਂ ਰੱਖਦੇ ਹਨ।

 

 

ਦੂਰਸੰਚਾਰ ਵਿਭਾਗ ਦੇ ਇਸ ਨਵੇਂ ਪੋਰਟਲ ਉੱਤੇ ਸਾਰੇ ਹੈਂਡ–ਸੈੱਟਸ ਦੀ ਜਾਣਕਾਰੀ ਉਪਲਬਧ ਹੈ। ਇਸ ਵਿੱਚ ਹੈਂਡਸੈੱਟ ਨੂੰ ਵ੍ਹਾਈਟ, ਗ੍ਰੇਅ ਅਤੇ ਬਲੈਕ–ਲਿਸਟ ਕੀਤਾ ਗਿਆ ਹੈ। ਇਸ ਲਿਸਟ ਵਿੱਚ ਵ੍ਹਾਈਟ IMEI ਵਾਲੇ ਮੋਬਾਇਲ ਤੁਸੀਂ ਵਰਤ ਸਕਦੇ ਹੋ। ਗ੍ਰੇਅ ਲਿਸਟ ਵਾਲੇ ਡਿਵਾਇਸ ਸਟੈਂਡਰਡ ਮੁਤਾਬਕ ਤਾਂ ਨਹੀਂ ਹਨ ਪਰ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

 

 

ਗ੍ਰੇਅ ਲਿਸਟ ਵਾਲੇ ਡਿਵਾਇਸ ਨੂੰ ਮਾੱਨੀਟਰ ਕੀਤਾ ਜਾਵੇਗਾ। ਬਲੈਕ–ਲਿਸਟ ਵਾਲੇ IMEI ਨੂੰ ਯੁਜ਼ਰਜ਼ ਵਰਤ ਨਹੀਂ ਸਕਣਗੇ। ਬਲੈਕ–ਲਿਸਟ IMEI ਵਾਲੇ ਡਿਵਾਈਸ ਨੂੰ ਮੋਬਾਇਲ ਨੈੱਟਵਰਕ ਕੁਨੈਕਟ ਕਰਨ ਦਾ ਅਕਸੈੱਸ ਨਹੀਂ ਮਿਲੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:DoT launches a new portal to trace lost or stolen Mobile phones immediately