ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋ–ਮੰਜ਼ਿਲਾ ਬੱਸ ਤੇ ਟਰੱਕ ’ਚ ਟੱਕਰ, 20 ਮੌਤਾਂ 21 ਫੱਟੜ

ਦੋ–ਮੰਜ਼ਿਲਾ ਬੱਸ ਤੇ ਟਰੱਕ ’ਚ ਟੱਕਰ, 20 ਮੌਤਾਂ 21 ਫੱਟੜ

ਉੱਤਰ ਪ੍ਰਦੇਸ਼ ਦੇ ਕਨੌਜ ’ਚ ਸ਼ੁੱਕਰਵਾਰ ਰਾਤੀਂ 9:30 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ; ਜਿਸ ਵਿੱਚ 20 ਵਿਅਕਤੀਆਂ ਦੀ ਮੌਤ ਹੋ ਗਈ ਤੇ 21 ਜਣੇ ਜ਼ਖ਼ਮੀ ਹੋ ਗਏ। ਇਹ ਹਾਦਸਾ ਜੀਟੀ ਰੋਡ ਉੱਤੇ ਦੋ–ਮੰਜ਼ਿਲਾ ਬੱਸ ਤੇ ਇੱਕ ਟਰੱਕ ਵਿਚਾਲੇ ਟੱਕਰ ਕਾਰਨ ਵਾਪਰਿਆ। ਟੱਕਰ ਤੋਂ ਬਾਅਦ ਬੱਸ ਵਿੱਚ ਅੱਗ ਲੱਗ ਗਈ।

 

 

ਇਹ ਬੱਸ ਕਨੌਜ ਦੇ ਗੁਰੂਸਹਾਇਗੰਜ ਤੋਂ ਰਾਜਸਥਾਨ ਦੀ ਰਾਜਧਾਨੀ ਜੈਪੁਰ ਜਾ ਰਹੀ ਸੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ ਉੱਤੇ ਡਾਢਾ ਦੁੱਖ ਪ੍ਰਗਟਾਇਆ ਤੇ ਜ਼ਖ਼ਮੀਆਂ ਦੀ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ। ਉਨ੍ਹਾਂ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਦੋ–ਦੋ ਲੱਖ ਰੁਪਏ ਤੇ ਹਰੇਕ ਜ਼ਖ਼ਮੀ ਨੂੰ 50–50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ।

 

 

ਕਨੋਜ ਦੇ ਡੀਸੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਬੱਸ ਵਿੱਚ ਲਗਭਗ 43 ਯਾਤਰੂ ਸਵਾਰ ਸਨ। ਹਾਦਸੇ ’ਚ 21 ਜਣੇ ਫੱਟੜ ਹੋ ਗਏ ਹਨ; ਜੋ ਇਸ ਸਮੇਂ ਹਸਪਤਾਲ ’ਚ ਜ਼ੇਰੇ ਇਲਾਜ ਹਨ। ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ। ਫਿਰ ਵੀ ਰਾਹਤ ਕਾਰਜ ਜਾਰੀ ਹਨ।

 

 

ਜ਼ਿਲ੍ਹਾ ਅਧਿਕਾਰੀ ਨੇ ਦੱਸਿਆਕਿ ਬੱਸ ਫ਼ਰੁੱਖ਼ਾਬਾਦ ਦੀ ਸੀ। 26 ਯਾਤਰੀ ਗੁਰੂਸਹਾਇਗੰਜ ਤੇ 17 ਯਾਤਰੀ ਛਿਬਰਾਮਊ ਤੋਂ ਸਵਾਰ ਹੋਏ ਸਨ। ਕਨੌਜ ਦੇ ਜ਼ਿਲ੍ਹਾ ਅਧਿਕਾਰੀ ਤੇ ਐੱਸਐੱਸਪੀ ਤੁਰੰਤ ਘਟਨਾ ਸਥਾਨ ਉੱਤੇ ਪੁੱਜੇ। ਪ੍ਰਸ਼ਾਸਨ ਨੇ ਯਾਤਰੀਆਂ ਨੂੰ ਬਿਹਤਰ ਇਲਾਜ ਸਹੂਲਤਾਂ ਮੁਹੱਈਆ ਕਰਵਾਉਣ ਦੀ ਹਦਾਇਤ ਵੀ ਕੀਤੀ ਹੈ।

 

 

ਚਸ਼ਮਦੀਦ ਗਵਾਹਾਂ ਮੁਤਾਬਕ ਹਾਦਸੇ ਤੋਂ ਬਾਅਦ ਭਿਆਨਕ ਟੱਕਰ ਤੋਂ ਬਾਅਦ ਟਰੱਕ ’ਚ ਵੀ ਅੱਗ ਲੱਗ ਗਈ। ਅੱਗ ਲੱਗਣ ਕਾਰਨ ਬੱਸ ਦੇ ਜ਼ਿਆਦਾਤਰ ਯਾਤਰੀ ਅੰਦਰੋਂ ਬਾਹਰ ਆਉਣ ਤੋਂ ਅਸਮਰੱਥ ਹੋ ਗਏ ਸਨ।

 

 

ਬੱਸ ਦੇ ਦੋ ਯਾਤਰੀ ਅਜਿਹੇ ਵੀ ਹਨ; ਜਿਨ੍ਹਾਂ ਦਾ ਵਾਲ਼ ਵੀ ਵਿੰਗਾ ਨਹੀਂ ਹੋਇਆ ਤੇ ਉਨ੍ਹਾਂ ਦੇ ਇੱਕ ਝਰੀਟ ਵੀ ਨਹੀਂ ਆਈ। ਬੱਸ ਪੂਰੀ ਤਰ੍ਹਾਂ ਨਸ਼ਟ ਹੋ ਗਈ। ਕੁਝ ਚਸ਼ਮਦੀਦ ਗਵਾਹਾਂ ਦਾ ਇਹ ਵੀ ਦਾਅਵਾ ਹੈ ਕਿ ਬੱਸ ਵਿੱਚ 60 ਤੋਂ ਵੱਧ ਵਿਅਕਤੀ ਸਵਾਰ ਸਨ ਕਿਉਂਕਿ ਬੱਸ ਖਚਾਖਚ ਭਰੀ ਹੋਈ ਸੀ। ਬੱਸ ਅੰਦਰੋਂ ਸਿਰਫ਼ 10 ਤੋਂ 12 ਜਣੇ ਹੀ ਬਾਹਰ ਆ ਸਕੇ ਸਨ; ਬਾਕੀ ਅੰਦਰ ਹੀ ਫਸ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Double Decker Bus and Truck Collision takes 20 lives 21 injured