ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜ਼ੁਰਗ ਨੇ ਲਾਸ਼ ਦੇ ਟੁਕੜੇ ਕਰਕੇ ਗੁਰੂਗ੍ਰਾਮ ਤੋਂ ਲੁਧਿਆਣਾ ਤੱਕ ਵੱਖ ਵੱਖ ਥਾਵਾਂ `ਤੇ ਸੁੱਟੇ

ਬਜ਼ੁਰਗ ਨੇ ਲਾਸ਼ ਦੇ 24-25 ਟੁਕੜੇ ਕਰਕੇ ਗੁਰੂਗ੍ਰਾਮ ਤੋਂ ਲੁਧਿਆਣਾ ਤੱਕ ਵੱਖ ਵੱਖ ਥਾਵਾਂ `ਤੇ ਸੁੱਟੇ

ਪਤਨੀ ਦੇ ਕਤਲ ਅਤੇ ਆਤਮਹੱਤਿਆ ਦੀ ਕੋਸਿ਼ਸ਼ ਕਰਨ ਦੇ ਮਾਮਲੇ `ਚ ਗ੍ਰਿਫਤਾਰ ਬਜ਼ੁਰਗ ਹਰਨੇਕ ਸਿੰਘ ਨੇ ਹੁਣ ਜਸਕਰਨ ਦਾ ਕਤਲ ਵੀ ਕਬੂਲ ਕਰ ਲਿਆ ਹੈ। ਉਸਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਜਸਕਰਨ ਦਾ ਕਤਲ ਉਸਨੇ 14 ਅਕਤੂਬਰ ਦੀ ਦੁਪਹਿਰ ਨੂੰ ਕੀਤਾ ਸੀ। ਕਤਲ ਕਰਨ ਬਾਅਦ ਉਸਨੇ ਜਸਕਰਨ ਦੀ ਲਾਸ਼ ਦੇ 24-25 ਟੁਕੜੇ ਕੀਤੇ ਅਤੇ ਪਲਾਸਟਿਕ ਦੀਆਂ ਥੈਲੀਆਂ `ਚ ਭਰਕੇ ਇਥੋਂ ਲੁਧਿਆਣੇ ਜਾਂਦੇ ਸਮੇਂ ਰਸਤੇ `ਚ ਅਲੱਗ-ਅਲੱਗ ਥਾਵਾਂ `ਤੇ ਸੁੱਟ ਦਿੱਤੇ ਸਨ।


ਦੋਸ਼ੀ ਨੇ ਇਸ ਘਟਨਾ ਨੂੰ ਆਪਣੀ ਪਤਨੀ ਗੁਰਮੇਹਰ ਕੌਰ ਅਤੇ ਕਿਸੇ ਤੀਜੇ ਵਿਅਕਤੀ ਨਾਲ ਮਿਲਕੇ ਅੰਜਾਮ ਦਿੱਤਾ ਸੀ। ਇਸ ਤੋਂ ਬਾਅਦ ਜਦੋਂ ਦੋਸ਼ੀ ਨੂੰ ਲੱਗਿਆ ਕਿ ਪੁਲਿਸ ਇਸ ਮਾਮਲੇ ਦਾ ਛੇਤੀ ਖੁਲਾਸਾ ਕਰ ਸਕਦੀ ਹੈ ਤਾਂ ਉਸਨੇ ਪਹਿਲਾਂ ਪਤਨੀ ਨਾਲ ਆਤਮ ਹੱਤਿਆ ਦੀ ਯੋਜਨਾ ਬਣਾਈ। ਪ੍ਰੰਤੂ ਜਦੋਂ ਪਤਨੀ ਨੇ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ ਤਾਂ ਦੋਸ਼ੀ ਨੇ ਸੌਦੇ ਸਮੇਂ ਉਸਦਾ ਕਤਲ ਕਰ ਦਿੱਤਾ ਅਤੇ ਖੁਦ ਵੀ ਆਪਣੇ ਹੱਥ ਦੀਆਂ ਨਾੜਾਂ ਕੱਟ ਲਈਆਂ। ਦੋਸ਼ੀ ਨੇ ਇਸ ਖੁਲਾਸੇ ਦੇ ਬਾਅਦ ਡੀਐਲਐਫ ਫੇਜ-2 ਥਾਣਾ ਪੁਲਿਸ ਨੇ ਰਿਮਾਂਡ ਸਮਾਂ ਪੂਰਾ ਹੋਣ ਤੋਂ ਇਕ ਦਿਨ ਪਹਿਲਾਂ ਹੀ ਉਸਨੂੰ ਅਦਾਲਤ `ਚ ਪੇਸ਼ ਕਰ ਦਿੱਤਾ, ਉਥੋਂ ਅੱਗੇ ਜਾਂਚ ਲਈ ਸੈਕਟਰ 29 ਥਾਣਾ ਪੁਲਿਸ ਨੇ ਉਸ ਨੂੰ ਪ੍ਰੋਡੇਕਸ਼ਨ ਰਿਮਾਂਡ `ਤੇ ਲੈ ਲਿਆ।

 

40 ਲੱਖ ਰੁਪਏ ਖਤਰ ਕੀਤਾ ਕਤਲ

 

ਪੁਲਿਸ ਮੁਤਾਬਕ ਇਸ ਵਾਰਦਾਤ ਦੇ ਪਿੱਛੇ ਲੈਣ-ਦੇਣ ਦਾ ਮਾਮਲਾ ਹੈ। ਹਰਨੇਕ ਸਿੰਘ ਨੇ ਸੈਕਟਰ 29 ਦੇ ਸਰਸਵਤੀ ਵਿਹਾਰ `ਚ ਰਹਿਣ ਵਾਲੇ ਜਸਕਰਨ ਸਿੰਘ ਤੋਂ ਸੋਨੇ ਦੇ ਕਾਰੋਬਾਰ ਲਈ 40 ਲੱਖ ਰੁਪਏ ਲਏ ਸਨ। 14 ਅਕਤੂਬਰ ਨੂੰ ਜਸਕਰਨ ਇਹ ਪੈਸੇ ਵਾਪਸ ਮੰਗਣ ਲਈ ਹਰਨੇਕ ਸਿੰਘ ਦੇ ਘਰ ਪਹੁੰਚਿਆ ਸੀ। ਇੱਧਰ, ਹਰਨੇਕ ਸਿੰਘ ਨੇ ਪੈਸੇ ਵਾਪਸ ਨਾ ਕਰਨ ਲਈ ਇਕ ਹੋਰ ਸਾਥੀ ਦੀ ਮਦਦ ਨਾਲ ਉਸਦਾ ਕਤਲ ਕਰਨ ਦੀ ਯੋਜਨਾ ਬਣਾ ਲਈ ਸੀ। ਫਿਰ ਜਿਵੇਂ ਹੀ ਜ਼ਸਕਰਨ ਹਰਨੇਕ ਸਿੰਘ ਦੇ ਘਰ ਪਹੁੰਚਿਆ, ਹਰਨੇਕ, ਉਸਦੀ ਪਤਨੀ ਗੁਰਮੇਹਰ ਕੌਰ ਅਤੇ ਤੀਜੇ ਸਾਥੀ ਨੇ ਮਿਲਕੇ ਉਸਦਾ ਕਤਲ ਕਰ ਦਿੱਤਾ। 

 

ਦੋ ਘੰਟੇ ਬਾਅਦ ਕੀਤੇ ਲਾਸ਼ ਦੇ ਟੁਕੜੇ


ਕਤਲ ਕਰਨ ਤੋਂ ਬਾਅਦ ਹਰਨੇਕ ਸਿੰਘ ਆਪਣੇ ਸਾਥੀ ਨਾਲ ਬਾਜ਼ਾਰ ਗਿਆ ਅਤੇ ਪਸ਼ੂ ਕੱਟਣ ਵਾਲਾ ਵੱਡਾ ਚਾਕੂ ਖਰੀਦ ਲਿਆਇਆ। ਫਿਰ ਕਰੀਬ ਦੋ ਘੰਟੇ ਬਾਅਦ ਵਾਪਸ ਆਕੇ ਉਸਨੇ ਜ਼ਸਕਰਨ ਦੀ ਲਾਸ਼ ਦੇ 24-25 ਟੁਕੜੇ ਕਰਕੇ ਪਲਾਸਟਿਕ ਦੀਆਂ ਦੋ ਵੱਡੀਆਂ ਥੈਲੀਆਂ `ਚ ਭਰ ਦਿੱਤੇ। ਸ਼ਾਮ ਢਲ ਜਾਣ ਤੋਂ ਬਾਅਦ ਤੀਜਾ ਸਾਥੀ ਆਪਣੇ ਘਰ ਚਲਿਆ ਗਿਆ, ਪ੍ਰੰਤੂ ਹਰਨੇਕ ਸਿੰਘ ਆਪਣੀ ਪਤਨੀ ਨਾਲ ਦੋਵੇਂ ਥੈਲੀਆਂ ਲੈ ਕੇ ਲੁਧਿਆਣਾ ਲਈ ਨਿਕਲ ਗਿਆ। ਇਨ੍ਹਾਂ ਦੋਵਾਂ ਨੇ ਰਸਤੇ `ਚ ਅਲੱਗ-ਅਲੱਗ ਥਾਵਾਂ `ਤੇ ਲਾਸ਼ ਦੇ ਟੁਕੜੇ ਸੁੱਟ ਦਿੱਤੇ ਅਤੇ ਦੋ ਦਿਨ ਬਾਅਦ ਵਾਪਸ ਆ ਕੇ ਆਪਣੇ ਘਰ ਧੋਇਆ ਅਤੇ ਸਫੇਦੀ ਕਰਵਾ ਦਿੱਤੀ।


ਸੀਸੀਟੀਵੀ ਤੋਂ ਖੁੱਲ੍ਹਿਆ ਭੇਤ


ਪੁਲਿਸ ਮੁਤਾਬਕ, ਜਸਕਰਨ ਦੀ ਪਤਨੀ ਨੇ 16 ਅਕਤੂਬਰ ਨੂੰ ਉਸਦੇ ਗੁੰਮ ਹੋਣ ਦੀ ਐਫਆਈਆਰ ਦਰਜ ਕਰਵਾਈ ਸੀ। ਆਪਣੀ ਸਿ਼ਕਾਇਤ `ਚ ਉਸਨੇ ਹਰਨੇਕ ਸਿੰਘ `ਤੇ ਜਸਕਰਨ ਨੂੰ ਗਾਇਬ ਕਰਨ ਦਾ ਦੋਸ਼ ਲਗਾਇਆ ਸੀ। ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਡੀਐਲਐਫ ਫੇਜ਼ ਦੋ ਸਥਿਤ ਹਰਨੇਕ ਸਿੰਘ ਦੀ ਗਲੀ `ਚ ਲੱਗੇ ਸੀਸੀਟੀਵੀ ਦੀ ਫੁਟੇਜ਼ ਦੀ ਛਾਣਬੀਣ ਕੀਤੀ। ਜਿਸ `ਚ ਪੁਲਿਸ ਨੇ ਦੇਖਿਆ ਕਿ ਜਸਕਰਨ 14 ਅਕਤੂਬਰ ਨੂੰ ਦੁਪਹਿਰ ਆਪਣੀ ਸਕੂਟੀ `ਤੇ ਉਥੇ ਆਇਆ ਹੈ, ਪ੍ਰੰਤੂ ਵਾਪਸ ਨਹੀਂ ਗਿਆ।

 

ਤੀਜੇ ਵਿਅਕਤੀ ਦਾ ਭੇਦ ਬਰਕਰਾਰ


ਇਸ ਖੁਲਾਸੇ ਦੇ ਬਾਵਜੂਦ ਤੀਜੇ ਵਿਅਕਤੀ ਦਾ ਭੇਦ ਅਜੇ ਵੀ ਬਰਕਰਾਰ ਹੈ। ਸੈਕਟਰ-29 ਥਾਣਾ ਪੁਲਿਸ ਨੇ ਇਸ ਆਦਮੀ ਬਾਰੇ ਪਤਾ ਲਗਾਉਣ, ਵਾਰਦਾਤ ਲਈ ਵਰਤੇ ਹਥਿਆਰ ਅਤੇ ਜਸਕਰਨ ਦੀ ਲਾਸ਼ ਦੇ ਟੁਕੜੇ ਬਰਾਮਦ ਕਰਨ ਲਈ ਅਦਾਲਤ ਤੋਂ ਹਰਨੇਕ ਸਿੰਘ ਨੂੰ ਪ੍ਰੋਡੇਕਸ਼ਨ ਰਿਮਾਂਡ `ਤੇ ਲਿਆ ਹੈ। ਇਸ ਨਾਲ ਸੈਕਟਰ 29 ਥਾਣਾ ਪੁਲਿਸ ਨੇ ਜਸਕਰਨ ਦੇ ਗੁੰਮ ਹੋਣ ਵਾਲੇ ਮਾਮਲੇ `ਚ ਹੁਣ ਕਤਲ ਦੀਆਂ ਧਰਾਵਾਂ ਜੋੜ ਦਿੱਤੀਆਂ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Double Murder case solved know how Harnek Singh killed his wife and Jaskran