ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਾਜ ਦੇਣ ਉਤੇ ਲੜਕੀ ਦੇ ਪਿਤਾ ਉਤੇ ਕੇਸ ਦਰਜ

ਦਾਜ ਦੇਣ ਉਤੇ ਲੜਕੀ ਦੇ ਪਿਤਾ ਉਤੇ ਕੇਸ ਦਰਜ

ਰਾਜਸਥਾਨ ਵਿਚ ਦਹੇਜ ਦਾ ਇਕ ਵੱਖਰਾ ਮਾਮਲਾ ਸਾਹਮਣੇ ਆਇਆ ਹੈ। ਜੋਧਪੁਰ ਦੇ ਮੇਟ੍ਰੋਪੋਲੀਟਨ ਮੈਜਿਸਟ੍ਰੇਟ ਨੇ ਲੜਕੀ ਦੇ ਪਿਤਾ ਅਤੇ ਸੇਵਾ ਮੁਕਤ ਕਰਮਚਾਰੀ ਰਾਮਲਾਲ ਉਤੇ ਦਾਜ ਦੇਣ ਦੇ ਦੋਸ਼ ਵਿਚ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਲੜਕੀ ਦੇ ਪਿਤਾ ਰਾਮਲਾਲ ਨੇ ਅਦਾਲਤ ਵਿਚ ਆਪਣੀ ਦਲੀਲ ਰੱਖੇ ਜਾਣ ਦੌਰਾਨ ਖੁਦ ਕਿਹਾ ਸੀ ਕਿ ਉਨ੍ਹਾਂ ਨੇ ਲੜਕੀ ਦੇ ਸੁਹਰਾ ਪਰਿਵਾਰ ਨੂੰ ਨਗਦ ਸਮੇਤ ਹੋਰ ਸਮਾਨ ਦਾਜ ਵਜੋਂ ਦਿੱਤਾ ਸੀ।

 

ਇਸ ਉਤੇ ਉਨ੍ਹਾਂ ਦੀ ਲੜਕੀ ਦੇ ਸਹੁਰੇ ਅਤੇ ਪੇਸ਼ੇ ਤੋਂ ਅਧਿਆਪਕ ਜੇਠਮਲ ਨੇ ਆਪਣੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ। ਜੇਠਮਲ ਦੇ ਵਕੀਲ ਬ੍ਰਜੇਸ਼ ਪਾਰੀਕ ਨੇ ਰਾਮਲਾਲ ਉਤੇ ਦਾਜ ਦੇਣ ਦੇ ਦੋਸ਼ ਵਿਚ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ।  ਅਪੀਲ ਨੂੰ ਸਵੀਕਾਰ ਕਰਦੇ ਹੋਏ ਮੈਜਿਸਟ੍ਰੇਟ ਨੇ ਪੁਲਿਸ ਨੂੰ ਲੜਕੀ ਦੇ ਪਿਤਾ ਖਿਲਾਫ ਦਾਜ ਦੇਣ ਸਬੰਧੀ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ। ਮਾਮਲੇ ਵਿਚ ਅੱਗੇ ਸੁਣਵਾਈ ਜਾਰੀ ਰਹੇਗੀ।

 

ਇਹ ਹੈ ਮਾਮਲਾ

 

ਮਨੀਸ਼ਾ ਦੀ ਸਾਫਟਵੇਅਰ ਇੰਜਨੀਅਰ ਕੈਲਾਸ਼ ਨਾਲ 2017 ਵਿਚ ਵਿਆਹ ਹੋਇਆ ਸੀ। ਮਨੀਸ਼ ਦੇ ਪਿਤਾ ਨੇ ਸੁਹਰੇ ਵਾਲਿਆਂ ਉਤੇ ਦਾਜ ਦੇ ਨਾਮ ਉਤੇ ਬੇਟੀ ਦਾ ਉਤਪੀੜਨ ਕਰਨ ਅਤੇ ਉਸ ਨੂੰ ਪਤੀ ਨਾਲ ਨਾ ਰਹਿਣ ਦੇਣ ਦਾ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਸੀ। ਕੈਲਾਸ਼ ਨੋਇਡਾ ਵਿਚ ਨੌਕਰੀ ਕਰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:dowry Case registered against father of daughter in jodhpur