ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਰਫਿਰੇ ਨੇ 25 ਬੱਚਿਆਂ ਨੂੰ ਬਣਾਇਆ ਬੰਧਕ, ਪੁਲਿਸ ’ਤੇ ਸੁੱਟਿਆ ਹੈਂਡ ਗ੍ਰੇਨੇਡ, ATS ਰਵਾਨਾ

ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਚ ਇਕ ਸਿਰਫਿਰੇ ਨੇ 25 ਬੱਚਿਆਂ ਨੂੰ ਬੰਧਕ ਬਣਾ ਲਿਆ ਹੈ। ਲਖਨਊ ਤੋਂ 200 ਕਿਲੋਮੀਟਰ ਦੂਰ ਮੁਹੰਮਦਬਾਦ ਦੇ ਕਥਰੀਆ ਪਿੰਡ ਚ ਵਾਪਸੀ ਇਸ ਘਟਨਾ ਨਾਲ ਪੂਰਾ ਪ੍ਰਸ਼ਾਸਨ ਹਿੱਲ ਗਿਆ ਹੈ ਤੇ ਬੱਚਿਆਂ ਨੂੰ ਬਚਾਉਣ ਲਈ ਕਮਾਂਡੋਜ਼ ਨੂੰ ਬੁਲਾਉਣਾ ਵੀ ਪਿਆ ਹੈ।

 

ਜਾਣਕਾਰੀ ਦੇ ਅਨੁਸਾਰ ਕਤਲ ਦੇ ਦੋਸ਼ੀ ਸੁਭਾਸ਼ ਬਾਥਮ ਨੇ ਆਪਣੀ ਬੇਟੀ ਦੇ ਜਨਮਦਿਨ ਦੇ ਬਹਾਨੇ ਬੱਚਿਆਂ ਨੂੰ ਉਸਦੇ ਘਰ ਬੁਲਾਇਆ ਤੇ ਬਾਅਦ ਵਿੱਚ ਉਨ੍ਹਾਂ ਨੂੰ ਬੇਸਮੈਂਟ ਚ ਬੰਧਕ ਬਣਾ ਲਿਆ। ਉਹ ਹਵਾਈ ਫਾਇਰ ਕਰਦਿਆਂ ਛੱਤ 'ਤੇ ਚੜ੍ਹ ਗਿਆ ਤੇ ਵਾਰ-ਵਾਰ ਸਵੈਟ ਟੀਮ ਦੇ ਦੋ ਸਿਪਾਹੀਆਂ ਅਤੇ ਮੁਖਬਰੀ ਕਰਨ ਵਾਲੇ ਪਿੰਡ ਵਾਸੀ ਨੂੰ ਸਾਹਮਣੇ ਲਿਆਉਣ ਦੀ ਮੰਗ ਕਰ ਰਿਹਾ ਸੀ।

 

ਪਰ ਜਿਵੇਂ ਹੀ ਥਾਣੇਦਾਰ ਮੌਕੇ 'ਤੇ ਪਹੁੰਚਿਆ, ਸਿਰਫਿਰੇ ਨੇ ਉਸ 'ਤੇ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਗ੍ਰੇਨੇਡ ਵੀ ਸੁੱਟ ਦਿੱਤਾ। ਇਸ ਹਮਲੇ ਚ ਥਾਣੇਦਾਰ ਅਤੇ ਮੁੰਸ਼ੀ ਜ਼ਖ਼ਮੀ ਹੋ ਗਏ ਹਨ। ਐਸਪੀ ਅਤੇ ਸਥਾਨਕ ਵਿਧਾਇਕ ਵੀ ਸਮਝਾਉਣ ਲਈ ਮੌਕੇ ਤੇ ਪੁੱਜੇ ਪਰ ਉਹ ਰਾਜ਼ੀ ਨਾ ਹੋਇਆ ਅਤੇ ਨੇੜੇ ਜਾਣ ਦੀ ਕੋਸ਼ਿਸ਼ ਚ ਇੱਕ ਪਿੰਡ ਵਾਲੇ ਦੀ ਲੱਤ ਚ ਗੋਲੀ ਮਾਰ ਦਿੱਤੀ।

 

ਪੁਲਿਸ ਦੇ ਡਾਇਰੈਕਟਰ ਜਨਰਲ ਓਪੀ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੁਲਿਸ ਅਤੇ ਉੱਚ ਅਧਿਕਾਰੀ ਘਟਨਾ ਸਥਾਨ ਤੇ ਹਨ। ਯੂਪੀ ਏਟੀਐਸ ਦੇ ਕਮਾਂਡੋ ਵੀ ਘਟਨਾ ਸਥਾਨ ਲਈ ਰਵਾਨਾ ਕਰ ਦਿੱਤੇ ਗਏ ਹਨ।

 

 

 
 
 
 
 
 
 
 
 
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dozen Of Children Taken Hostage By Criminal In Farrukhabad Uttar Pradesh