ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਬੱਚਿਆਂ ਲਈ ਰੋਟਾ–ਵਾਇਰਸ ਵੈਕਸੀਨ ਕੀਤੀ ਸੀ ਡਾ. ਗਗਨਦੀਪ ਕੌਰ ਕਾਂਗ ਨੇ ਵਿਕਸਤ

ਭਾਰਤੀ ਬੱਚਿਆਂ ਲਈ ਰੋਟਾ–ਵਾਇਰਸ ਵੈਕਸੀਨ ਕੀਤੀ ਸੀ ਡਾ. ਗਗਨਦੀਪ ਕੌਰ ਕਾਂਗ ਨੇ

ਅੱਜ ਰਾਸ਼ਟਰੀ ਵਿਗਿਆਨ ਦਿਵਸ ਹੈ ਅਤੇ ਇਸ ਵਾਰ ਦਾ ਥੀਮ ਹੈ – ਔਰਤਾਂ ਤੇ ਵਿਗਿਆਨ। ਰਿਪੋਰਟ ਦੱਸਦੀ ਹੈ ਕਿ ਦੇਸ਼ ਦੀਆਂ ਵਿਗਿਆਨਕ ਸੰਸਥਾਵਾਂ ’ਚ ਔਰਤਾਂ ਦੀ ਭਾਗੀਦਾਰੀ ਦੁਨੀਆ ’ਚ ਔਸਤ ਹਿੱਸੇਦਾਰੀ ਨਾਲੋਂ ਅੱਧੀ ਹੈ। ਅਜਿਹੀਆਂ ਬਹੁਤ ਸਾਰੀਆਂ ਮਹਿਲਾ ਵਿਗਿਆਨੀ ਹਨ, ਜੋ ਵੱਖੋ–ਵੱਖਰੇ ਸੰਸਥਾਨਾਂ ਵਿੱਚ ਲੀਡਰਸ਼ਿਪ ਦੀ ਭੂਮਿਕਾ ਸੰਭਾਲ ਕੇ ਦੇਸ਼ ਦਾ ਮਾਣ ਵਧਾ ਰਹੀਆਂ ਹਨ।

 

 

ਰਾਇਲ ਸੁਸਾਇਟੀ ਆੱਫ਼ ਲੰਦਨ ਤੇ ਅਮੈਰਿਕਨ ਅਕੈਡਮੀ ਆੱਫ਼ ਮਾਈਕ੍ਰੋਬਾਇਓਲੌਜੀ ਦੇ ਫ਼ੈਲੋ ਬਣਨ ਵਾਲੇ ਪਹਿਲੀ ਮਹਿਲਾ ਡਾ. ਗਗਨਦੀਪ ਕੌਰ ਕਾਂਗ ਟ੍ਰਾਂਸਲੇਸ਼ਨਲ ਹੈਲਥ ਸਾਇੰਸ ਐਂਡ ਟੈਕਨਾਲੋਜੀ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਹਨ।

 

 

ਦੇਸ਼ ’ਚ ਦਸਤ ਰੋਕਣ ਲਈ ਭਾਰਤੀ ਬੱਚਿਆਂ ਦੇ ਹਿਸਾਬ ਨਾਲ ਰੋਟਾ–ਵਾਇਰਸ ਵੈਕਸੀਨ ਵਿਕਸਤ ਕਰਨ ਦਾ ਸਿਹਰਾ ਡਾ. ਗਗਨਦੀਪ ਕੌਰ ਕੰਗ ਨੂੰ ਜਾਂਦਾ ਹੈ। ਡਾ. ਕਾਂਗ ਟਾਈਫ਼ਾਈਡ ਨਿਗਰਾਨੀ ਨੈੱਟਵਰਕ ਤੇ ਹੈਜ਼ਾ ਲਈ ਇੱਕ ਖ਼ਾਕਾ ਤਿਆਰ ਕਰ ਰਹੇ ਹਨ। ਡਾ. ਕਾਂਗ ਹੁਣ ਪਿਛਲੇ ਕਾਫ਼ੀ ਸਮੇਂ ਤੋਂ ਬੱਚਿਆਂ ’ਚ ਅੰਤੜੀਆਂ ਦੀ ਸੋਜ ਤੇ ਛੂਤ ਦਾ ਅਧਿਐਨ ਕਰ ਰਹੇ ਹਨ।

 

 

‘ਇਸਰੋ’ ’ਚ ਸੀਨੀਅਰ ਵਿਗਿਆਨੀਆਂ ਦੇ ਅਹੁਦੇ ’ਤੇ ਤਾਇਨਾਤ ਰਿਤੂ ਕਰਿਧਲ ਚੰਦਰਯਾਨ–2 ਦੇ ਮਿਸ਼ਨ ਡਾਇਰੈਕਟਰ ਰਹੇ ਹਨ। ਉਹ ਮਾਰਜ਼ ਆਰਬਿਟਰ ਮਿਸ਼ਲ ਦੇ ਡਿਪਟੀ ਆਪਰੇਸ਼ਨ ਡਾਇਰੈਕਟਰ ਵੀ ਰਹੇ ਹਨ। ਕਰਿਧਲ ਨੇ ਚੰਦਰਯਾਨ–2 ਦੀ ਸ਼ੁਰੂਆਤ ਕਰਨ ਵਾਲੀ ਔਰਤ ਦੇ ਰੂਪ ਵਿੱਚ ਪ੍ਰਸਿੱਧੀ ਹਾਸਲ ਕੀਤੀ।

 

 

ਭਾਰਤੀ ਵਿਗਿਆਨ ਸੰਸਥਾਨ ’ਚੋਂ ਏਅਰੋ–ਸਪੇਸ ਇੰਜੀਨੀਅਰਿੰਗ ’ਚ ਮਾਸਟਰ ਡਿਗਰੀ ਕਰਨ ਵਾਲੇ ਕਰਿਧਲ ਭਾਰਤ ਦੇ ਮੰਗਲ ਮਿਸ਼ਨ ਨੂੰ ਡਿਜ਼ਾਇਨ ਕਰਨ ਲਈ ਕਾਫ਼ੀ ਸ਼ਲਾਘਾ ਖੱਟ ਚੁੱਕੇ ਹਨ। ਸਾਲ 2007 ’ਚ ਇਸਰੋ ਦਾ ‘ਯੰਗ ਸਾਇੰਟਿਸ ਐਵਾਰਡ’ ਜਿੱਤ ਚੁੱਕੇ ਕਰਿਧਲ ਇਸਰੋ ’ਚ 22 ਸਾਲਾਂ ਤੋਂ ਸੇਵਾਵਾਂ ਦੇ ਰਹੇ ਹਨ। ਅਧਿਆਪਕਾਂ ਤੇ ਇੰਜੀਨੀਅਰਾਂ ਦੇ ਪਰਿਵਾਰ ’ਚੋਂ ਹੋਣ ਕਾਰਨ ਵਿਗਿਆਨ ਪ੍ਰਤੀ ਉਨ੍ਹਾਂ ਦਾ ਝੁਕਾਅ ਰਿਹਾ।

 

 

ਬੈਂਗਲੁਰੂ ’ਚ ਇਸਰੋ ਸੈਟੇਲਾਇਟ ਸੈਂਟਰ ਦੇ ਇੱਕ ਰਾਕੇਟ ਵਿਗਿਆਨੀ ਨੰਦਿਨੀ ਨੇ 20 ਸਾਲ ਪਹਿਲਾਂ ਇੱਥੇ ਆਪਣੀ ਪਹਿਲੀ ਨੌਕਰੀ ਸ਼ੁਰੂ ਕੀਤੀ ਸੀ। ਇਸ ਦੌਰਾਨ ਉਹ 14 ਮਿਸ਼ਨਾਂ ਉੱਤੇ ਕੰਮ ਕਰ ਚੁੱਕੇ ਹਨ। ਉਹ ਮੰਗਲਯਾਨ ਮਿਸ਼ਨ ਲਈ ਡਿਪਟੀ ਆਪਰੇਸ਼ਨ ਡਾਇਰੈਕਟਰ ਸਨ। ਨੰਦਿਨੀ ਦਾ ਵਿਗਿਆਨ ਪ੍ਰਤੀ ਝੁਕਾਅ ਦਾ ਪਹਿਲਾ ਕਾਰਨ ਹਰਮਨਪਿਆਰੇ ਟੀਵੀ ਪ੍ਰੋਗਰਾਮ ‘ਸਟਾਰ ਟ੍ਰੈਕ’ ਸੀ।

 

 

ਇੰਝ ਹੀ ਡੀਆਰਡੀਓ ’ਚ ਹਵਾਈ ਜਹਾਜ਼ ਪ੍ਰਣਾਲੀ ਦੇ ਡਾਇਰੈਕਟਰ ਜਨਰਲ ਡਾ. ਟੈਸੀ ਥਾਮਸ 1988 ’ਚ ਰੱਖਿਆ ਖੋਜ ਤੇ ਵਿਕਾਸ ਪ੍ਰਯੋਗਸ਼ਾਲਾ ਹੈਦਰਾਬਾਦ ਨਾਲ ਜੁੜੇ। ਲੰਮੀ ਦੂਰੀ ਦੀਆਂ ਮਿਸਾਇਲ ਪ੍ਰਣਾਲੀਆਂ ਲਈ ਗਾਈਡੇਡ ਯੋਜਨਾ ਤਿਆਰ ਕੀਤੀ ਹੈ, ਜਿਸ ਦਾ ਉਪਯੋਗ ਸਾਰੀਆਂ ਅਗਨੀ ਮਿਸਾਇਲਾਂ ਨੂੰ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dr Gagandeep Kaur Kang developed Rota Virus Vaccine for Indian children