ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾ. ਕਫ਼ੀਲ ਖ਼ਾਨ ਦੀ ਰਿਹਾਈ ਹੁਣ ਔਖੀ, NSA ਲਾਇਆ

ਡਾ. ਕਫ਼ੀਲ ਖ਼ਾਨ ਦੀ ਰਿਹਾਈ ਹੁਣ ਔਖੀ, NSA ਲਾਇਆ

ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਰੋਸ ਪ੍ਰਦਰਸ਼ਨ ਦੌਰਾਨ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (AMU) ’ਚ ਭੜਕਾਊ ਭਾਸ਼ਣ ਦੇਣ ਦੇ ਦੋਸ਼ੀ ਡਾ. ਕਫ਼ੀਲ ਖ਼ਾਨ ਦੀਆਂ ਔਕੜਾਂ ਵਧ ਗਈਆਂ ਹਨ। ਉਹ ਇਸ ਮਾਮਲੇ ’ਚ ਅੱਜ ਹੀ ਮਥੁਰਾ ਜੇਲ੍ਹ ਤੋਂ ਜ਼ਮਾਨਤ ’ਤੇ ਰਿਹਾਅ ਹੋਣ ਵਾਲੇ ਸਨ ਪਰ ਉੱਤਰ ਪ੍ਰਦੇਸ਼ ਸਰਕਾਰ ਨੇ ਉਨ੍ਹਾਂ ਵਿਰੁੱਧ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਤਹਿਤ ਕਾਰਵਾਈ ਕਰ ਦਿੱਤੀ ਹੈ।

 

 

ਸਮੁੱਚੇ ਦੇਸ਼ ’ਚ ਸੀਏਏ ਵਿਰੁੱਧ ਐੱਨਐੱਸਏ ਤਾਮੀਲ ਕੀਤੇ ਜਾਣ ਦੀ ਇਹ ਪਹਿਲੀ ਕਾਰਵਾਈ ਹੈ। ਮਥੁਰਾ ਜੇਲ੍ਹ ’ਚ ਚਬੰਦ ਡਾ. ਕਫ਼ੀਲ ਨੂੰ ਸੀਜੇਐੱਮ ਕੋਰਟ ਤੋਂ ਇਸ ਹਫ਼ਤੇ ਸੋਮਵਾਰ ਨੂੰ ਹੀ ਜ਼ਮਾਨਤ ਮਿਲੀ ਸੀ ਪਰ ਉਨ੍ਹਾਂ ਦੀ ਰਿਹਾਈ ਨਹੀਂ ਹੋਈ ਸੀ।

 

 

ਡਾ. ਕਫ਼ੀਲ ਨੇ ਬੀਤੇ ਵਰ੍ਹੇ 12 ਦਸੰਬਰ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ’ਚ ਕਥਿਤ ਤੌਰ ਉੱਤੇ ਭੜਕਾਊ ਭਾਸ਼ਣ ਦਿੱਤਾ ਸੀ। ਇਸ ਤੋਂ ਬਾਅਦ ਥਾਣਾ ਸਿਵਲ ਲਾਈਨਜ਼ ਵਿੱਚ ਉਨ੍ਹਾਂ ਵਿਰੁੱਧ ਮੁਕੱਦਮਾ ਦਰਜ ਹੋਇਆ ਸੀ।

 

 

ਇਸ ਮਾਮਲੇ ’ਚ ਉੱਤਰ ਪ੍ਰਦੇਸ਼ ਪੁਲਿਸ ਦੀ ਐੱਸਟੀਐੱਫ਼ ਨੇ ਉਨ੍ਹਾਂ 29 ਜਨਵਰੀ ਨੂੰ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ। ਉੱਥੋਂ ਉਨ੍ਹਾਂ ਨੂੰ  ਅਲੀਗੜ੍ਹ ਲਿਆਂਦਾ ਗਿਅਆਸੀ ਤੇ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਮਥੁਰਾ ਭੇਜ ਦਿੱਤਾ ਗਿਆ ਸੀ।

 

 

ਪੁਲਿਸ ਮੁਤਾਬਕ ਡਾ. ਕਫ਼ੀਲ ਖ਼ਾਨ ਨੂੰ ਭੜਕਾਊ ਭਾਸ਼ਣ ਦੇਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਸੀ। ਖ਼ਾਨ ਦੇ ਵਕੀਲ ਨੇ ਅਦਾਲਤ ’ਚ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਸੀ; ਜਿਸ ਉੱਤੇ 10 ਫ਼ਰਵਰੀ ਨੂੰ CJM ਅਦਾਲਤ ਨੇ ਡਾ. ਕਫ਼ੀਲ ਖ਼ਾਨ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਦਿੱਤੀ ਸੀ। ਅਦਾਲਤ ਨੇ 60,000 ਰੁਪਏ ਦੇ ਦੋ ਬਾਂਡ ਨਾਲ ਬਾਸ਼ਰਤ ਜ਼ਮਾਨਤ ਦਿੱਤੀ ਸੀ।

 

 

ਅਦਾਲਤ ਨੇ ਨਾਲ ਹੀ ਇਹ ਵੀ ਕਿਹਾ ਸੀ ਕਿ ਉਹ ਭਵਿੱਖ ’ਚ ਅਜਿਹੀ ਕਿਸੇ ਘਟਨਾ ਨੂੰ ਦੁਹਰਾਉਣਗੇ ਨਹੀਂ। ਇੱਥੇ ਵਰਨਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਗੋਰਖਪੁਰ ਦੇ ਬੀਆਰਡੀ ਮੈਡੀਕਲ ਕਾਲਜ ’ਚ 60 ਬੱਚਿਆਂ ਦੀ ਮੌਤ ਦੇ ਮਾਮਲੇ ’ਚ ਮੁਅੱਤਲ ਕੀਤੇ ਜਾਣ ਤੋਂ ਬਾਅਦ ਡਾ. ਕਫ਼ੀਲ ਖ਼ਾਨ ਸੁਰਖ਼ੀਆਂ ’ਚ ਆਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dr Kafeel Khan s release now difficult as indicted under NSA