ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਰਥਿਕ ਮੋਰਚੇ ’ਤੇ ਸਰਕਾਰ ਘੇਰਨ ਲਈ ਕਾਂਗਰਸ ਨੇ ਡਾ. ਮਨਮੋਹਨ ਸਿੰਘ ਨੂੰ ਅੱਗੇ ਕੀਤਾ

ਆਰਥਿਕ ਮੋਰਚੇ ’ਤੇ ਸਰਕਾਰ ਘੇਰਨ ਲਈ ਕਾਂਗਰਸ ਨੇ ਡਾ. ਮਨਮੋਹਨ ਸਿੰਘ ਨੂੰ ਅੱਗੇ ਕੀਤਾ

ਮਹਾਰਾਸ਼ਟਰ ਤੇ ਹਰਿਆਣਾ ’ਚ ਵਿਧਾਨ ਸਭਾਵਾਂ ਦੀ ਚੋਣ ਲਈ ਵੋਟਾਂ ਆਉਂਦੀ 21 ਅਕਤੂਬਰ ਨੂੰ ਪੈਣਗੀਆਂ। ਇਨ੍ਹਾਂ ਚੋਣਾਂ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਜਿੱਥੇ ਕਸ਼ਮੀਰ ਵਿੱਚ ਹਟਾਈ ਗਈ ਧਾਰਾ–370 ਨੂੰ ਮੁੱਖ ਮੁੱਦੇ ਵਜੋਂ ਪੇਸ਼ ਕਰ ਰਹੀ ਹੈ, ਉੱਥੇ ਕਾਂਗਰਸ ਪਾਰਟੀ ਅਰਥ–ਵਿਵਸਥਾ ਦੇ ਮੋਰਚੇ ਉੱਤੇ ਮੋਦੀ ਸਰਕਾਰ ਨੂੰ ਨਾਕਾਮ ਦੱਸ ਕੇ ਜਨਤਾ ਤੋਂ ਹਮਾਇਤ ਮੰਗ ਰਹੀ ਹੈ।

 

 

ਇਸੇ ਲਈ ਹੁਣ ਕਾਂਗਰਸ ਪਾਰਟੀ ਨੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਲਈ ਸਾਬਕਾ ਪ੍ਰਧਾਨ ਮੰਤਰੀ ਤੇ ਅਰਥ–ਸ਼ਾਸਤਰੀ ਡਾ. ਮਨਮੋਹਨ ਸਿੰਘ ਨੂੰ ਅੱਗੇ ਕਰਨ ਦਾ ਫ਼ੈਸਲਾ ਕੀਤਾ ਹੈ। ਡਾ. ਮਨਮੋਹਨ ਸਿੰਘ ਭਲਕੇ ਵੀਰਵਾਰ ਨੂੰ ਮੁੰਬਈ ਦੇ ਇੱਕ ਸਮਾਰੋਹ ਨੂੰ ਸੰਬੋਧਨ ਕਰਨਗੇ। ਇਹ ਸਮਾਰੋਹ ਮੁੰਬਈ ਦੇ ਵਾਨਖੇੜੇ ਸਟੇਡੀਅਮ ਦੇ ਗਰਵਾਰੇ ਕਲੱਬ ਵਿੱਚ ਰੱਖਿਆ ਗਿਆ ਹੈ।

 

 

ਖ਼ਬਰ ਏਜੰਸੀ ਆਈਏਐੱਨਐੱਸ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਨਗੇ। ਉਹ ਮਹਾਰਾਸ਼ਟਰ ਦੀਆਂ ਕੁਝ ਪ੍ਰਮੁੱਖ ਹਸਤੀਆਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਹਸਤੀਆਂ ਦੇ ਨਾਵਾਂ ਦੀ ਸੂਚੀ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਸਾਰੇ ਖੇਤਰਾਂ ਦੀਆਂ ਅਹਿਮ ਸ਼ਖ਼ਸੀਅਤਾਂ ਨੂੰ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਲਈ ਸੱਦਾ ਦਿੱਤਾ ਗਿਆ ਹੈ।

 

 

ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਮੋਦੀ ਸਰਕਾਰ ਨੂੰ ਆਰਥਿਕ ਮੋਰਚੇ ਉੱਤੇ ਘੇਰ ਰਹੀਆਂ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਆਪਣੀਆਂ ਚੋਣ ਰੈਲੀਆਂ ਵਿੱਚ ਵੀ ਦੇਸ਼ ਦੇ ਅਰਥਚਾਰੇ ਉੱਤੇ ਸੁਆਲ ਉਠਾ ਰਹੇ ਹਨ। ਉਹ ਜਨਤਾ ਨੂੰ ਇਹ ਵੀ ਦੱਸ ਰਹੇ ਹਨ ਕਿ ਰੋਜ਼ਗਾਰ ਤੇ ਆਰਥਿਕ ਹਾਲਤ ਤੋਂ ਦੇਸ਼ ਦੀ ਜਨਤਾ ਦਾ ਧਿਆਨ ਲਾਂਭੇ ਕਰਨ ਲਈ ਭਾਜਪਾ ਤੇ ਮੋਦੀ ਸਰਕਾਰ ਚੰਦਰਯਾਨ ਤੇ ਧਾਰਾ–370 ਜਿਹੇ ਵਿਸ਼ੇ ਅੱਗੇ ਰੱਖ ਰਹੀਆਂ ਹਨ।

 

 

ਦਰਅਸਲ, ਭਾਰਤੀ ਅਰਕ–ਵਿਵਸਥਾ ਉੱਤੇ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਨਾਂਹ–ਪੱਖੀ ਪ੍ਰਭਾਵ ਵੇਖਣ ਨੂੰ ਮਿਲ ਰਹੇ ਹਨ। ਦੁਨੀਆਂ ਦੀਆਂ ਵੱਡੀਆਂ ਏਜੰਸੀਆਂ ਵੀ ਭਾਰਤੀ ਅਰਥਚਾਰੇ ਨੂੰ ਲੈ ਕੇ ਕੋਈ ਹਾਂ–ਪੱਖੀ ਸੰਦੇਸ਼ ਨਹੀਂ ਦੇ ਰਹੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dr Manmohan Singh will campaign on Economic Front to criticize Centre Govt