ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਡਾਕਟਰ ਰੀਨਾ ਨੂੰ ਪਹਿਲਾਂ ਅਧਮਰਿਆ ਕੀਤਾ, ਫਿਰ ਛੱਤ ਤੋਂ ਸੁਟਿਆ’

ਕਿਸੇ ਵੀ ਸ਼ੱਕੀ ਮੌਤ ਮਗਰੋਂ ਜਿਹੜਾ ਕੰਮ ਪੁਲਿਸ ਨੂੰ ਕਰਨਾ ਚਾਹੀਦੈ ਉਹ ਇਕ ਪਿਆ ਆਪਣੀ ਧੀ ਨੂੰ ਇਨਸਾਫ ਦੁਆਉਣ ਲਈ ਕਰ ਰਿਹਾ ਹੈ। ਔਰਤਾਂ ਦੀ ਰੋਗ ਮਾਹਰ ਡਾਕਟਰ ਰੀਨਾ ਸਿੰਘ ਦੇ ਪਿਤਾ ਰੰਗਨਾਥ ਸਿੰਘ ਬੁੱਧਵਾਰ ਨੂੰ ਏਡੀਜੀ ਜ਼ੋਰਨ ਨੂੰ ਮਿਲੇ। ਜਿਸ ਤੋਂ ਬਾਅਦ ਏਡੀਜੀ ਨੇ ਜਾਂਚ ਦਾ ਭਰੋਸਾ ਦੇ ਕੇ ਪਿਤਾ ਨੂੰ ਵਾਪਸ ਤੋਰ ਦਿੱਤਾ।

 

ਬੁੱਧਵਾਰ ਨੂੰ ਪਿਤਾ ਨੇ ਏਡੀਜੀ ਨੇ ਮਿਲ ਕੇ ਕਛੂਕੁਮੇ ਦੀ ਚਾਲ ਨਾਲ ਚੱਲ ਰਹੀ ਜਾਂਚ ’ਤੇ ਕਈ ਸਵਾਲ ਖੜ੍ਹੇ ਕੀਤੇ ਤੇ ਧੀ ਦੀ ਮੌਤ ਨਾਲ ਜੁੜੇ ਅਜਿਹੇ ਤੱਥਾਂ ’ਤੇ ਉਨ੍ਹਾਂ ਨੇ ਜਾਣੂ ਕਰਵਾਇਆ ਜਿਹੜੇ ਸਾਬਿਤ ਕਰਦੇ ਹਨ ਕਿ ਰੀਨ ਸਿੰਘ ਦਾ ਕਤਲ ਹੋਇਆ ਹੈ। ਉਹ ਛੱਤ ਤੋਂ ਡਿੱਗੀ ਨਹੀਂ ਬਲਕਿ ਉਨ੍ਹਾਂ ਨੂੰ ਛੱਤ ਤੋਂ ਸੁੱਟਿਆ ਗਿਆ ਹੈ।

 

ਉਨ੍ਹਾਂ ਕਿਹਾ ਕਿ ਰੀਨਾ ਦੇ ਪਤੀ ਦੇ ਡਰਾਈਵਰ, ਘਰ ਦੀ ਨੌਕਰਾਣੀ ਤੋਂ ਹੁਣ ਤਕ ਪੁੱਛਗਿੱਛ ਨਹੀਂ ਹੋਈ ਹੈ। ਇਸ ਤੋਂ ਇਲਾਵਾ ਰੀਨਾ ਦੀਆਂ ਦੋਨੇਂ ਬੱਚੀਆਂ ਤੋਂ ਵੀ ਕੋਈ ਜਾਣਕਾਰੀ ਲੈਣ ਚ ਪੁਲਿਸ ਨੇ ਕੋਸ਼ਿਸ਼ ਨਹੀਂ ਕੀਤੀ ਹੈ।

 

ਡਾਕਟਰ ਰੀਨਾ ਦੇ ਪਿਤਾ ਨੇ ਏਡੀਜੀ ਜ਼ੋਨ ਨੂੰ ਦਸਿਆ ਕਿ ਸੀਸੀਟੀਵੀ ਫੁਟੇਜ ਚ ਸਾਫ ਨਜ਼ਰ ਆ ਰਿਹਾ ਹੈ ਕਿ ਛੱਤ ਤੋਂ ਡਿੱਗਣ ਮਗਰੋਂ ਧੀ ਦੇ ਸਰੀਰ ਚ ਕੋਈ ਹਰਕਤ ਨਹੀਂ ਹੋਈ। ਜੇਕਰ ਕੋਈ ਖੁੱਦ ਵੀ ਡਿੱਗਦਾ ਹੈ ਜਾਂ ਕੁੱਦਦਾ ਹੈ ਤਾਂ ਡਿੱਗਣ ਮਗਰੋਂ ਤੜਪਦਾ ਹੈ। ਇਸ ਤੋਂ ਸਾਫ ਸੱਚਾਈ ਪਤਾ ਲੱਗਦੀ ਹੈ।

 

ਦੱਸਣਯੋਗ ਹੈ ਕਿ ਲੰਘੀ 2 ਜੁਲਾਈ ਨੂੰ ਡਾਕਟਰ ਰੀਨ ਸਿੰਘ ਦੀ ਸ਼ੱਕੀ ਹਾਲਾਤ ਚ ਮੌਤ ਹੋ ਗਈ ਸੀ। ਸਹੁਰਿਆਂ ਨੇ ਪੌੜੀਆਂ ਤੋਂ ਡਿੱਗਣ ਨੂੰ ਮੌਤ ਦਾ ਕਾਰਨ ਦਸਿਆ ਸੀ। ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਪਤੀ ਡਾਕਟਰ ਆਲੋਕ ਸਿੰਘ, ਸੱਸ ਅਤੇ ਸਹੁਰੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਹਾਲੇ ਤਕ ਮਾਮਲੇ ਚ ਕੋਈ ਗ੍ਰਿਫ਼ਤਾਰੀ ਨਹੀਂ ਹੋ ਪਾਈ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dr Reena was first misled then thrown out of the roof