ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਣ ਵਿਭਾਗ ਤੇ ਪੁਲਿਸ ਦੇ ਅਧਿਕਾਰੀ ਨਾ ਪੁੱਜੇ, ਤਾਂ ਲੋਕਾਂ ਅਜਗਰ ਨੂੰ ਦੇ ਦਿੱਤੀ ‘ਫਾਂਸੀ’

ਵਣ ਵਿਭਾਗ ਤੇ ਪੁਲਿਸ ਦੇ ਅਧਿਕਾਰੀ ਨਾ ਪੁੱਜੇ, ਤਾਂ ਲੋਕਾਂ ਅਜਗਰ ਨੂੰ ਦੇ ਦਿੱਤੀ ‘ਫਾਂਸੀ’

ਪੱਛਮੀ ਬੰਗਾਲ ਸੂਬੇ ਦੇ ਹਾਵੜਾ ਜ਼ਿਲ੍ਹੇ ਦੇ ਜਗਾਛਾ ਸਥਿਤ ਰਿਹਾਇਸ਼ੀ ਇਲਾਕੇ ’ਚ ਬੀਤੀ ਰਾਤ ਇੱਕ ਅਜਗਰ ਦੇ ਆ ਜਾਣ ਕਾਰਨ ਆਮ ਲੋਕਾਂ ’ਚ ਦਹਿਸ਼ਤ ਬਣੀ ਰਹੀ। ਉਹ ਰਾਤ ਭਰ ਸੌਂ ਨਹੀਂ ਸਕੇ।

 

 

ਸਥਾਨਕ ਨਿਵਾਸੀਆਂ ਮੁਤਾਬਕ ਅਜਗਰ (ਸਰਾਲ਼) ਦੀ ਲੰਬਾਈ 7 ਤੋਂ 8 ਫ਼ੁੱਟ ਸੀ। ਉਨ੍ਹਾਂ ਇੰਨਾ ਲੰਮਾ ਅਜਗਰ ਪਹਿਲਾਂ ਕਦੇ ਨਹੀਂ ਵੇਖਿਆ ਸੀ। ਉਹ ਕਿਸੇ ਨੂੰ ਨੁਕਸਾਨ ਨਾ ਪਹੁੰਚਾਉਣ; ਇਸੇ ਲਈ ਉਨ੍ਹਾਂ ਨੇ ਇਸ ਅਜਗਰ ਨੂੰ ਫੜਨ ਦੀ ਯੋਜਨਾ ਉਲੀਕੀ।

 

 

ਉਨ੍ਹਾਂ ਨੇ ਇਸ ਬਾਰੇ ਵਣ ਵਿਭਾਗ ਤੇ ਲਾਗਲੇ ਪੁਲਿਸ ਥਾਣੇ ਨੂੰ ਵੀ ਸੂਚਿਤ ਕਰ ਦਿੱਤਾ। ਪਰ ਉੱਥੇ ਕੋਈ ਵੀ ਨਾ ਪੁੱਜਾ। ਤਦ ਲੋਕਾਂ ਨੇ ਖ਼ੁਦ ਹੀ ਅਜਗਰ ਲੱਭਣ ਦੀ ਕਵਾਇਦ ਸ਼ੁਰੂ ਕਰ ਦਿੱਤੀ।

 

 

ਅੰਤ ਨੂੰ ਉਨ੍ਹਾਂ ਅਜਗਰ ਨੂੰ ਲੱਭ ਹੀ ਲਿਆ। ਫਿਰ ਉਨ੍ਹਾਂ ਨੇ ਉਸ ਨੂੰ ਰੱਸੀ ਨਾਲ ਇੰਝ ਲਟਕਾ ਦਿੱਤਾ, ਜਿਵੇਂ ਉਸ ਨੂੰ ਫਾਂਸੀ ਉੱਤੇ ਲਟਕਾਇਆ ਗਿਆ ਹੋਵੇ।

 

 

ਬਾਅਦ ’ਚ ਵਣ ਵਿਭਾਗ ਦੇ ਕਾਮੇ ਆ ਕੇ ਉਸ ਅਜਗਰ ਨੂੰ ਲੈ ਗਏ ਤੇ ਉਸ ਨੂੰ ਦੂਰ ਜੰਗਲ਼ ’ਚ ਛੱਡ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dragon hanged when Forest Department and Police officials didn t reach